Tejas Networks ਨੂੰ TCS ਤੋਂ ਮਿਲਿਆ 7000 ਕਰੋੜ ਤੋਂ ਵੱਧ ਦਾ ਆਰਡਰ

08/16/2023 1:49:31 PM

ਨਵੀਂ ਦਿੱਲੀ: ਟਾਟਾ ਗਰੁੱਪ ਦਾ ਹਿੱਸਾ ਤੇਜਸ ਨੈੱਟਵਰਕ, ਜੋ ਵਾਇਰਲੈੱਸ ਨੈੱਟਵਰਕਿੰਗ ਉਤਪਾਦਾਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਦਾ ਹੈ, ਉਸ ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ ਤੋਂ 4ਜੀ ਅਤੇ 5ਜੀ ਉਪਕਰਨਾਂ ਲਈ 7,492 ਕਰੋੜ ਰੁਪਏ ਦਾ ਖਰੀਦ ਆਰਡਰ ਮਿਲਿਆ ਹੈ। ਜੇਕਰ ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਤੇਜਸ ਨੈੱਟਵਰਕ ਇੰਟਰਨੈੱਟ ਸਰਵਿਸ ਨੂੰ ਆਪਟੀਕਲ ਫਾਈਬਰ ਰਾਹੀਂ ਘਰ-ਘਰ ਪਹੁੰਚਾਉਣ ਅਤੇ ਦਫ਼ਤਰ ਵਿੱਚ ਰਫ਼ਤਾਰ ਤੇਜ਼ ਕਰਨ ਦਾ ਕੰਮ ਕੰਪਨੀ ਕਰਦੀ ਹੈ।

ਇਹ ਵੀ ਪੜ੍ਹੋ : ਮਸਕ ਭੱਜ ਗਿਆ! 'ਕੇਜ-ਫਾਈਟਿੰਗ' ਨੂੰ ਲੈ ਕੇ ਜ਼ੁਕਰਬਰਗ ਨੇ 'ਥ੍ਰੈੱਡ' 'ਤੇ ਸਾਂਝੀ ਕੀਤੀ ਪੋਸਟ

ਤੇਜਸ ਕੰਪਨੀ ਨੇ ਦੱਸਿਆ ਕਿ ਉਸਨੇ BSNL ਦੇ ਅਖਿਲ ਭਾਰਤੀ 4ਜੀ/5ਜੀ ਨੈੱਟਵਰਕ ਲਈ ਆਪਣੇ ਰੇਡੀਓ ਐਕਸੈਸ ਨੈੱਟਵਰਕ (RAN) ਉਪਕਰਣਾਂ ਦੀ ਸਪਲਾਈ, ਸਪੋਰਟ ਅਤੇ ਰੱਖ-ਰਖਾਅ ਸੇਵਾਵਾਂ ਲਈ TCS ਨਾਲ ਇੱਕ ਮਾਸਟਰ ਕੰਟਰੈਕਟ ਕੀਤਾ ਹੈ। TCS ਤੋਂ 7,492 ਕਰੋੜ ਰੁਪਏ ਦੇ ਖਰੀਦ ਆਰਡਰ ਦੇ ਹਿੱਸੇ ਵਜੋਂ ਤੇਜਸ 100,000 ਸਾਈਟਾਂ ਲਈ ਉਪਕਰਨਾਂ ਦੀ ਸਪਲਾਈ ਕਰੇਗਾ। 

ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ

ਤੇਜਸ ਨੈੱਟਵਰਕਸ ਦੇ ਸੀਈਓ ਅਤੇ ਐਮਡੀ ਆਨੰਦ ਅਤਰੇਆ ਨੇ ਕਿਹਾ, “ਬੇਸਬੈਂਡ ਅਤੇ ਰੇਡੀਓ ਉਤਪਾਦਾਂ ਦਾ ਸਾਡਾ ਅਤਿ-ਆਧੁਨਿਕ ਪੋਰਟਫੋਲੀਓ BSNL ਨੂੰ ਇੱਕ ਸਕੇਲੇਬਲ ਅਤੇ ਲਾਗਤ-ਪ੍ਰਭਾਵਸ਼ਾਲੀ ਨੈੱਟਵਰਕ ਪੇਸ਼ ਕਰਨ ਦੇ ਯੋਗ ਬਣਾਵੇਗਾ, ਜੋ ਵਿਸ਼ਵ ਪੱਧਰੀ ਪ੍ਰਦਰਸ਼ਨ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਪੂਰਾ ਕਰਦਾ ਹੈ। ਇਹ ਵਾਇਰਲੈੱਸ ਅਤੇ ਵਾਇਰਲਾਈਨ ਪੇਸ਼ਕਸ਼ਾਂ ਦੇ ਐੱਡ-ਟੂ-ਐੱਡ ਦੇ ਨਾਲ ਭਾਰਤ ਦੀ ਪਹਿਲੀ ਵਿਸ਼ਵ ਪੱਧਰੀ ਦੂਰਸੰਚਾਰ ਅਤੇ ਨੈੱਟਵਰਕਿੰਗ ਉਤਪਾਦ ਕੰਪਨੀ ਬਣਾਉਣ ਦੇ ਸਾਡੇ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ।

ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

ਤੇਜਸ ਨੇ ਕਿਹਾ ਕਿ ਸੌਦੇ ਨੂੰ ਮਾਰਚ 2023 ਨੂੰ ਖ਼ਤਮ ਹੋਣ ਵਾਲੇ ਸਾਲ ਲਈ ਆਪਣੇ ਸ਼ੇਅਰਧਾਰਕਾਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ। ਤੇਜਸ ਨੈੱਟਵਰਕ 75 ਤੋਂ ਵੱਧ ਦੇਸ਼ਾਂ ਵਿੱਚ ਦੂਰਸੰਚਾਰ ਸੇਵਾ ਪ੍ਰਦਾਤਾਵਾਂ, ਇੰਟਰਨੈੱਟ ਸੇਵਾ ਪ੍ਰਦਾਤਾਵਾਂ, ਉਪਯੋਗਤਾਵਾਂ, ਰੱਖਿਆ ਅਤੇ ਸਰਕਾਰੀ ਸੰਸਥਾਵਾਂ ਲਈ ਵਾਇਰਲੈੱਸ ਅਤੇ ਵਾਇਰਲੈੱਸ ਨੈੱਟਵਰਕਿੰਗ ਉਤਪਾਦ ਤਿਆਰ ਕਰਦਾ ਹੈ।

ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News