ਕੈਂਪਸ ਭਰਤੀਆਂ ''ਚ ਹੋ ਰਹੀ ਦੇਰੀ ਤੇ ਸੁਸਤੀ ਤੋਂ ਚਿੰਤਤ ਟੈਕਨਾਲੌਜੀ ਖੇਤਰ ਦੇ ਵਿਦਿਆਰਥੀ

Friday, Nov 03, 2023 - 01:42 PM (IST)

ਕੈਂਪਸ ਭਰਤੀਆਂ ''ਚ ਹੋ ਰਹੀ ਦੇਰੀ ਤੇ ਸੁਸਤੀ ਤੋਂ ਚਿੰਤਤ ਟੈਕਨਾਲੌਜੀ ਖੇਤਰ ਦੇ ਵਿਦਿਆਰਥੀ

ਨਵੀਂ ਦਿੱਲੀ - ਅਜੋਕੇ ਸਮੇਂ 'ਚ ਦੁਨੀਆ ਦੀ ਨੌਜਵਾਨ ਪੀੜ੍ਹੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਨੌਕਰੀਆਂ ਦੀ ਭਾਲ ਲਈ ਇੱਧਰ-ਉਧਰ ਜਾ ਰਹੀ ਹੈ। ਕੈਲੀਫੋਰਨੀਆ ਦੇ ਸੈਨ ਡਿਏਗੋ ਵਿੱਚ ਕੰਪਿਊਟਰ ਸਾਇੰਸ ਦੀ ਮਾਸਟਰਜ਼ ਕਰ ਰਹੇ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਹਨ। ਤਕਨੀਕੀ ਖੇਤਰ ਵਿੱਚ ਨੌਕਰੀਆਂ ਦੀ ਹੋ ਰਹੀ ਘਾਟ ਅਤੇ ਅਮਰੀਕਾ ਵਿੱਚ ਵੱਡੀ ਛਾਂਟੀ ਦੇ ਮੱਦੇਨਜ਼ਰ ਹੋਰ ਵੀ ਕਈ ਵਿਦਿਆਰਥੀ ਅਜਿਹੀਆਂ ਚਿੰਤਾਵਾਂ ਵਿੱਚ ਘਿਰੇ ਹੋਏ ਹਨ। 

ਇਹ ਵੀ ਪੜ੍ਹੋ - ਜੇਕਰ ਤੁਹਾਡੇ ਕੋਲ ਪਏ ਹਨ 2000 ਦੇ ਨੋਟ ਤਾਂ ਜਾਣੋ ਬੈਂਕ ਖਾਤੇ 'ਚ ਜਮਾਂ ਕਰਵਾਉਣ ਦਾ ਆਸਾਨ ਤਰੀਕਾ

ਸੂਤਰਾਂ ਅਨੁਸਾਰ ਬਹੁਤ ਸਾਰੇ ਪ੍ਰਵਾਸੀ ਵਿਦਿਆਰਥੀਆਂ ਨੂੰ ਕਿਸੇ ਕੰਪਨੀ ਵਿੱਚ ਇੰਟਰਨਸ਼ਿਪ ਪ੍ਰਾਪਤ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ। ਟੈਕਨਾਲੌਜੀ ਖੇਤਰ ਦੇ ਬਹੁਤ ਸਾਰੇ ਵਿਦਿਆਰਥੀ ਨੂੰ ਇੰਝ ਲੱਗਦਾ ਹੈ ਕਿ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੂੰ ਉਹਨਾਂ ਦੀ ਮਨੁਪਸੰਦ ਕੰਪਨੀ ਵਿੱਚ ਨੌਕਰੀ ਮਿਲ ਜਾਵੇਗੀ। ਕਈ ਵਿਦਿਆਰਥੀ ਨੌਕਰੀ ਕਰਨ ਲਈ ਭਾਰਤ ਵੀ ਨਹੀਂ ਜਾ ਸਕਦੇ, ਕਿਉਂਕਿ ਉਥੇ ਜੋ ਤਨਖ਼ਾਹ ਮਿਲਦੀ ਹੈ, ਉਸ ਨਾਲ ਸਿੱਖਿਆ ਦਾ ਕਰਜ਼ਾ ਚੁਕਾਉਣ ਵਿੱਚ ਕਈ ਸਾਲ ਲੱਗ ਸਕਦੇ ਹਨ।

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਟੈਕਨਾਲੌਜੀ ਖੇਤਰ ਦੇ ਕਈ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਕੇ ਪਲੇਸਮੈਂਟ ਦੀ ਉਡੀਕ ਕਰਦੇ ਹਨ, ਹੁਣ ਉਹ ਵੀ ਮੁਸ਼ਕਿਲਾਂ ਵਿੱਚ ਫਸੇ ਹੋਏ ਹਨ। ਇਸ ਦਾ ਕਾਰਨ ਇਹ ਹੈ ਕਿ ਸਥਾਨਕ ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀਆਂ ਜੋ ਕਾਲਜ ਕੈਂਪਸ ਵਿੱਚ ਵੱਡੇ ਪੱਧਰ ’ਤੇ ਭਰਤੀ ਲਈ ਆਉਂਦੀਆਂ ਹਨ, ਉਹ ਇਸ ਵਾਰ ਕਾਲਜਾਂ ਵਿੱਚ ਨਹੀਂ ਆਈਆਂ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਇੰਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਇਸ ਵਾਰ ਕੈਂਪਸ ਵਿੱਚ ਨਹੀਂ ਆਈਆਂ। ਇਸੇ ਕਰਕੇ ਕਈ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਬਾਹਰ ਨੌਕਰੀਆਂ ਲੱਭਣ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ

ਟੈਕਨਾਲੌਜੀ ਖੇਤਰ ਦੇ ਕਈ ਵਿਦਿਆਰਥੀ ਅਜਿਹੇ ਸਥਾਨ 'ਤੇ ਨੌਕਰੀ ਕਰਨ ਦੀ ਇੱਛਾ ਜ਼ਾਹਿਰ ਕਰ ਰਹੇ ਹਨ, ਜਿਥੇ ਸਾਲਾਨਾ ਤਨਖ਼ਾਹ ਘੱਟੋ-ਘੱਟ 5-6 ਲੱਖ ਰੁਪਏ ਦੇ ਕਰੀਬ ਹੋਵੇ। ਵੱਖ-ਵੱਖ ਥਾਵਾਂ 'ਤੇ ਅਪਲਾਈ ਕਰਨ ਦੇ ਬਾਵਜੂਦ ਟੈਕਨਾਲੌਜੀ ਖੇਤਰ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਨੌਕਰੀਆਂ ਨਹੀਂ ਮਿਲ ਰਹੀਆਂ। ਕਈ ਵਿਦਿਆਰਥੀ ਅਜਿਹੇ ਵੀ ਹਨ, ਜਿਹਨਾਂ ਨੂੰ ਨੌਕਰੀਆਂ ਮਿਲ ਗਈਆਂ ਪਰ ਉਹਨਾਂ ਦੀ ਅਜੇ ਤੱਕ ਭਰਤੀ ਨਹੀਂ ਹੋਈ। 

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News