EPFO ਪੋਰਟਲ ’ਚ ਤਕਨੀਕੀ ਖ਼ਾਮੀ ਤੋਂ ਯੂਜ਼ਰ ਪ੍ਰੇਸ਼ਾਨ, ਈ-ਨਾਮਜ਼ਦਗੀ ਦੀ ਡੈੱਡਲਾਈਨ ਹਟੀ

01/25/2022 5:10:25 PM

ਨਵੀਂ ਦਿੱਲੀ (ਇੰਟ.) – ਈ. ਪੀ. ਐੱਫ. ਓ. ਪੋਰਟਲ ’ਤੇ ਯੂਜ਼ਰਸ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਯੂਜ਼ਰਸ ਜਿੱਥੇ ਇਸ ’ਤੇ ਲਾਗ-ਇਨ ਹੀ ਨਹੀਂ ਕਰ ਪਾ ਰਹੇ ਹਨ, ਉੱਥੇ ਹੀ ਕੁੱਝ ਈ-ਨਾਮਜ਼ਦਗੀ ਫਾਈਲ ਕਰਨ ’ਚ ਅਸਮਰੱਥ ਹਨ। ਈ. ਪੀ. ਐੱਫ. ਓ. ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕੱਠੇ ਕਾਫੀ ਜ਼ਿਆਦਾ ਯੂਜ਼ਰਸ ਦੇ ਪੋਰਟਲ ’ਤੇ ਵਿਜ਼ਿਟ ਕਰਨ ਕਾਰਨ ਅਜਿਹਾ ਹੋਇਆ ਹੈ।

ਇਹ ਵੀ ਪੜ੍ਹੋ : 5 ਸੂਬਿਆਂ ਦੀਆਂ ਚੋਣਾਂ ਤੇ ਕੋਰੋਨਾ ਦਰਮਿਆਨ ਆਏਗਾ ਕੇਂਦਰੀ ਬਜਟ, ਕੀ ਵਿੱਤ ਮੰਤਰੀ ਦੇ ਸਕੇਗੀ ਲੋਕਾਂ ਦੇ ਮਰਜ਼ ਦੀ ਦਵਾਈ!

ਹੁਣ ਈ. ਪੀ. ਐੱਫ. ਓ. ਨੇ ਯੂਜ਼ਰਸ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਈ-ਨਾਮਜ਼ਦਗੀ ਦੀ ਡੈੱਡਲਾਈਨ ਹਟਾ ਦਿੱਤੀ ਹੈ। ਪਹਿਲਾਂ ਇਹ 31 ਦਸੰਬਰ 2021 ਸੀ। ਹੁਣ ਈ. ਪੀ. ਐੱਫ. ਓ. ਨਾਲ ਜੁੜੇ ਪੈਨਸ਼ਨਧਾਰਕ ਕਦੀ ਵੀ ਈ-ਨਾਮਜ਼ਦਗੀ ਲਈ ਰਜਿਸਟ੍ਰੇਸ਼ਨ ਕਰ ਸਕਣਗੇ। ਈ. ਪੀ. ਐੱਫ. ਓ. ਦੇ ਪੋਰਟਲ ’ਤੇ ਪਿਛਲੇ ਇਕ ਮਹੀਨੇ ਤੋਂ ਦਿੱਕਤ ਆ ਰਹੀ ਹੈ।

ਪੋਰਟਲ ’ਤੇ ਟ੍ਰੈਫਿਕ ਵਧਣ ਕਾਰਨ ਦਿੱਕਤ

ਈ. ਪੀ. ਐੱਫ. ਓ. ਅਧਿਕਾਰੀਆਂ ਨੇ ਦੱਸਿਆ ਕਿ ਈ. ਪੀ. ਐੱਫ. ਯੂਜ਼ਰਸ ਲਈ ਈ-ਨਾਮਜ਼ਦਗੀ ਪ੍ਰਕਿਰਿਆ ਲਾਜ਼ਮੀ ਕਰਨ ਤੋਂ ਬਾਅਦ ਈ. ਪੀ. ਐੱਫ. ਓ. ਪੋਰਟਲ ’ਤੇ ਅਚਾਨਕ ਟ੍ਰੈਫਿਕ ਵਧ ਗਿਆ ਹੈ। ਇਸ ਨਾਲ ਲਾਗ-ਇਨ ਕਰਨ, ਈ-ਨਾਮਜ਼ਦਗੀ ਕੰਪਲੀਟ ਹੋਣ ਅਤੇ ਈ-ਸਾਈਨ ’ਚ ਦਿੱਕਤ ਆ ਰਹੀ ਹੈ। ਯੂਜ਼ਰਸ ਦੀਆਂ ਇਨ੍ਹਾਂ ਪ੍ਰੇਸ਼ਾਨੀਅਾਂ ਨੂੰ ਦੇਖਦੇ ਹੋਏ ਹੁਣ ਈ-ਨਾਮਜ਼ਦਗੀ ਲਈ ਕੋਈ ਮਿਤੀ ਨਹੀਂ ਰੱਖੀ ਗਈ ਹੈ।

ਇਹ ਵੀ ਪੜ੍ਹੋ : ਸੋਨੇ ਦੇ ਮੁਕਾਬਲੇ ਜ਼ਿਆਦਾ ਚਮਕੇਗੀ ਚਾਂਦੀ, ਸਫ਼ੈਦ ਧਾਤੂ 'ਚ ਨਿਵੇਸ਼ ਹੋ ਸਕਦੈ ਬਿਹਤਰ ਵਿਕਲਪ

ਸੋਸ਼ਲ ਮੀਡੀਆ ’ਤੇ ਸ਼ਿਕਾਇਤ

ਈ. ਪੀ. ਐੱਫ. ਓ. ਦੇ ਪੋਰਟਲ ’ਤੇ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ ਹੈ ਕਿ ਉਸ ਨੂੰ ਦੋ ਮਹੀਨਿਆਂ ਤੋਂ ਈ-ਨਾਮਜ਼ਦਗੀ ਕਰਨ ’ਚ ਪ੍ਰੇਸ਼ਾਨੀ ਹੋ ਰਹੀ ਹੈ। ਉੱਥੇ ਹੀ ਇਕ ਹੋਰ ਵਿਅਕਤੀ ਨੇ ਲਿਖਿਆ ਕਿ ਉਹ ਆਪਣੀ ਪਾਸਬੁੱਕ ਨੂੰ ਅਕਸੈੱਸ ਨਹੀਂ ਕਰ ਪਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਖਾਤਾਧਾਰਕਾਂ ਲਈ ਈ-ਨਾਮਜ਼ਦਗੀ ਜ਼ਰੂਰੀ ਕਰ ਦਿੱਤੀ ਹੈ। ਖਾਤਾਧਾਰਕ ਈ-ਨਾਮਜ਼ਦਗੀ ਤੋਂ ਬਿਨਾਂ ਪੀ. ਐੱਫ. ਪਾਸਬੁੱਕ ਨਹੀਂ ਦੇਖ ਸਕਣਗੇ। ਹੁਣ ਪੀ. ਐੱਫ. ਖਾਤੇ ਦਾ ਬਕਾਇਆ ਦੇਖਣ ਲਈ ਈ-ਨਾਮਜ਼ਦਗੀ ਲਾਜ਼ਮੀ ਹੈ। ਖਾਤਾਧਾਰਕ ਹੁਣ ਤੱਕ ਈ-ਨਾਮਜ਼ਦਗੀ ਤੋਂ ਬਿਨਾਂ ਵੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਵੈੱਬਸਾਈਟ ’ਤੇ ਜਾ ਕੇ ਆਸਾਨੀ ਨਾਲ ਪੀ. ਐੱਫ. ਬੈਲੇਂਸ ਅਤੇ ਪਾਸਬੁੱਕ ਦੇਖ ਸਕਦੇ ਸਨ।

ਇਹ ਵੀ ਪੜ੍ਹੋ : ਭਾਰਤੀਆਂ ਦਾ ਕ੍ਰਿਪਟੋ 'ਚ ਲੱਗ ਚੁੱਕਾ ਹੈ 6 ਲੱਖ ਕਰੋੜ ਤੋਂ ਜ਼ਿਆਦਾ, ਧੋਖਾਧੜੀ ਹੋਈ ਤਾਂ...

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News