ਥਾਈਲੈਂਡ ਜਾ ਰਹੀ Indigo ਦੀ ਫਲਾਈਟ 'ਚ ਆਈ ਤਕਨੀਕੀ ਖ਼ਰਾਬੀ, ਏਅਰਪੋਰਟ 'ਤੇ ਵਾਪਸ ਹੋਈ ਲੈਂਡ
Tuesday, Jan 03, 2023 - 11:32 AM (IST)
ਨਵੀਂ ਦਿੱਲੀ : ਦਿੱਲੀ ਏਅਰਪੋਰਟ ਤੋਂ ਥਾਈਲੈਂਡ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਫਲਾਈਟ ਨੂੰ ਵਾਪਸ ਮੋੜਨਾ ਪਿਆ। ਸੂਤਰਾਂ ਮੁਤਾਬਕ ਫਲਾਈਟ ਦੇ ਟਰਨਬੈਕ ਦੌਰਾਨ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਸੀ।
ਇੰਡੀਗੋ ਦੀ ਫਲਾਈਟ 6E-1763 ਨੇ ਸਵੇਰੇ 6.41 'ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਥਾਈਲੈਂਡ ਲਈ ਉਡਾਣ ਭਰੀ ਪਰ ਕੁਝ ਮਿੰਟਾਂ ਬਾਅਦ ਤਕਨੀਕੀ ਖਰਾਬੀ ਦਾ ਪਤਾ ਲੱਗਾ ਅਤੇ ਫਲਾਈਟ ਨੂੰ ਵਾਪਸ ਹਵਾਈ ਅੱਡੇ 'ਤੇ ਵਾਪਸ ਲੈਂਡ ਕਰ ਦਿੱਤਾ ਗਿਆ। ਫਲਾਈਟ ਸਵੇਰੇ 7.31 ਵਜੇ ਦੁਬਾਰਾ ਦਿੱਲੀ ਏਅਰਪੋਰਟ ਪਹੁੰਚੀ। ਰਿਪੋਰਟ ਮੁਤਾਬਕ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ 'ਚ ਤਕਨੀਕੀ ਖ਼ਰਾਬੀ ਦਾ ਪਤਾ ਲੱਗਣ ਤੋਂ ਬਾਅਦ ਇੰਡੀਗੋ ਦੇ ਪਾਇਲਟ ਨੇ ਸਾਵਧਾਨੀ ਨਾਲ ਲੈਂਡਿੰਗ ਦੀ ਇਜਾਜ਼ਤ ਮੰਗੀ। ਇਸ ਤੋਂ ਬਾਅਦ ਏਟੀਸੀ ਨੇ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਦੇ ਦਿੱਤੀ।
ਇਹ ਵੀ ਪੜ੍ਹੋ : ਸਾਲ 2023 : ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਬੈਂਕ ਲਾਕਰ-ਕ੍ਰੈਡਿਟ ਕਾਰਡ ਸਮੇਤ ਕਈ ਸੈਕਟਰ 'ਚ ਹੋਣਗੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।