ਟੈੱਕ ਮਹਿੰਦਰਾ ਫੋਰਬਸ ਦੀ ਬਲਾਕਚੇਨ 50 ਸੂਚੀ ’ਚ ਇਕੋ-ਇਕ ਭਾਰਤੀ ਕੰਪਨੀ
Saturday, Feb 12, 2022 - 07:44 PM (IST)
ਨਵੀਂ ਦਿੱਲੀ – ਡਿਜੀਟਲ ਬਦਲਾਅ ਅਤੇ ਬਿਜ਼ਨੈੱਸ ਰੀ-ਇੰਜੀਨੀਅਰਿੰਗ ਸੇਵਾ ਅਤੇ ਸਲਿਊਸ਼ਨ ਦੇ ਖੇਤਰ ’ਚ ਮੋਹਰੀ ਭਾਰਤ ਦੀ ਤਕਨਾਲੋਜੀ ਮਹਿੰਦਰਾ ਨੇ ਵਿਸ਼ਵ ਦੀ ਚੋਟੀ ਦੀਆਂ ਬਲਾਕਚੇਨ ਤਕਨਾਲੋਜੀ ਕੰਪਨੀਆਂ ਦੀ ਸੂਚੀ ਫੋਰਬਸ ਬਲਾਕਚੇਨ 50 ’ਚ ਲਗਾਤਾਰ ਦੂਜੀ ਵਾਰ ਸ਼ਾਮਲ ਕੀਤੀ ਗਈ ਹੈ। ਕੰਪਨੀ ਨੇ ਇਕ ਪ੍ਰੈੱਸ ਬਿਆਨ ’ਚ ਇਹ ਜਾਣਕਾਰੀ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸੂਚੀ ’ਚ ਇਕਲੌਤੀ ਭਾਰਤੀ ਕੰਪਨੀ ਹੈ। ਉਸ ਦਾ ਕਹਿਣਾ ਹੈ ਕਿ ਟੈੱਕ ਮਹਿੰਦਰਾ ਨੂੰ ਦੂਰਸੰਚਾਰ, ਮੀਡੀਆ ਅਤੇ ਮਨੋਰੰਜਨ, ਨਿਰਮਾਣ, ਪ੍ਰਚੂਨ ਅਤੇ ਊਰਜਾ ’ਚ ਫੈਲੇ 60 ਤੋਂ ਵੱਧ ਬਲਾਕਚੇਨ-ਆਧਾਰਿਤ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਮਾਨਤਾ ਦਿੱਤੀ ਗਈ ਹੈ।
ਟੈੱਕ ਮਹਿੰਦਰਾ ਦੇ ਬਲਾਕਚੇਨ ਅਤੇ ਸਾਈਬਰ ਸਕਿਓਰਿਟੀ ਦੇ ਉੱਪ-ਪ੍ਰਧਾਨ ਅਤੇ ਪ੍ਰੈਕਟਿਸ ਲੀਡਰ ਰਾਜੇਸ਼ ਧੁੱਡੂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਉਭਰਦੀਆਂ ਤਕਨਾਲੋਜੀਆਂ ਨੂੰ ਅਪਣਾਉਣ ’ਚ ਤੇਜੀ਼ ਲਿਆਂਦੀ ਹੈ ਅਤੇ ਬਲਾਕਚੇਨ ਉਨ੍ਹਾਂ ਪ੍ਰਮੁੱਖ ਤਕਨੀਕਾਂ ’ਚੋਂ ਇਕ ਦੇ ਰੂਪ ’ਚ ਉਭਰਿਆ ਹੈ ਜੋ ਕਿਸੇ ਦੀ ਕੁਸ਼ਲਤਾ ’ਚ ਜ਼ਿਕਰਯੋਗ ਸੁਧਾਰ ਕਰਨ ਲਈ ਸਭ ਤੋਂ ਮੋਹਰੀ ਹੈ। ਫੋਰਬਸ ਵਲੋਂ ਇਹ ਮਾਨਤਾ ਗਾਹਕਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਲਾਕਚੇਨ-ਆਧਾਰਿਤ ਸਲਿਊਸ਼ਨ ਵਿਕਸਿਤ ਕਰਨ ’ਤੇ ਸਾਡੇ ਨਿਰੰਤਰ ਯਤਨ ਦਾ ਸਬੂਤ ਹੈ।