Tech Mahindra ਨਿਵੇਸ਼ਕਾਂ ਨੂੰ ਕਰੇਗੀ ਮਾਲਾਮਾਲ, ਸ਼ੇਅਰ ਬਾਇਬੈਕ ਨੂੰ ਦਿੱਤੀ ਮਨਜ਼ੂਰੀ
Thursday, Feb 21, 2019 - 05:51 PM (IST)

ਨਵੀਂ ਦਿੱਲੀ — ਆਈ.ਟੀ. ਕੰਪਨੀ ਟੇਕ ਮਹਿੰਦਰਾ ਦੇ ਬੋਰਡ ਨੇ ਸ਼ੇਅਰ ਬਾਇਬੈਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਵਲੋਂ ਰੈਗੂਲੇਟਰੀ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਕੰਪਨੀ ਕੁੱਲ 1956 ਕਰੋੜ ਰੁਪਏ ਦੇ ਸ਼ੇਅਰ ਬਾਇਬੈਕ ਕਰੇਗੀ। ਕੰਪਨੀ ਅਨੁਸਾਰ ਉਹ ਮੌਜੂਦਾ ਟ੍ਰੇਡਿੰਗ ਪ੍ਰਾਈਸ ਤੋਂ 14.59 ਜ਼ਿਆਦਾ ਦਰ 'ਤੇ 950 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਬਾਇਬੈਕ ਕਰੇਗੀ। ਕੰਪਨੀ ਦੇ ਇਸ ਕਦਮ ਨਾਲ ਨਿਵੇਸ਼ਕਾਂ ਨੂੰ ਮੋਟੀ ਕਮਾਈ ਹੋਵੇਗੀ। ਇਸ ਸਮੇਂ ਟੇਕ ਮਹਿੰਦਰਾ ਦਾ ਸ਼ੇਅਰ 2.25 ਫੀਸਦੀ ਦੀ ਤੇਜ਼ੀ ਨਾਲ 830 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
2.05 ਕਰੋੜ ਸ਼ੇਅਰ ਦਾ ਬਾਇਬੈਕ
ਕੰਪਨੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਕਰੀਬ 2.05 ਕਰੋੜ(2,05,85,000) ਇਕੁਇਟੀ ਸ਼ੇਅਰਾਂ ਦੀ 950 ਰੁਪਏ ਪ੍ਰਤੀ ਸ਼ੇਅਰ ਦੀ 950 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦਦਾਰੀ ਕਰੇਗੀ। ਇਸ ਬਾਇਬੈਕ ਲਈ ਕੰਪਨੀ ਆਪਣੇ ਨਿਵੇਸ਼ਕਾਂ ਨੂੰ 1956 ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕਰੇਗੀ। ਕੰਪਨੀ ਨੇ ਦੱਸਿਆ ਕਿ 6 ਮਾਰਚ 2019 ਤੋਂ ਸ਼ੇਅਰਧਾਰਕਾਂ ਦੇ ਚੋਣ ਪ੍ਰਕਿਰਿਆ ਸ਼ੁਰੂ ਕਰੇਗੀ।