ਦੇਸ਼ ’ਚ ਚਾਹ ਉਤਪਾਦਨ ਅਕਤੂਬਰ ’ਚ 12 ਫੀਸਦੀ ਤੋਂ ਜ਼ਿਆਦਾ ਵਧਿਆ
Sunday, Dec 03, 2023 - 06:26 PM (IST)
ਕੋਲਕਾਤਾ (ਭਾਸ਼ਾ) – ਦੇਸ਼ ’ਚ ਚਾਹ ਉਤਪਾਦਨ ਇਸ ਸਾਲ ਅਕਤੂਬਰ ’ਚ 12.06 ਫੀਸਦੀ ਵਧ ਕੇ 18.28 ਕਰੋੜ ਕਿਲੋ ਰਿਹਾ। ਪਿਛਲੇ ਸਾਲ ਇਸੇ ਮਹੀਨੇ ਵਿਚ ਇਹ 16.31 ਕਰੋੜ ਕਿਲੋ ਸੀ। ਚਾਹ ਬੋਰਡ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਵਿਚ ਚਾਹ ਉਤਪਾਦਨ ਅਕਤੂਬਰ ’ਚ ਵਧ ਕੇ 5.49 ਕਰੋੜ ਪ੍ਰਤੀ ਕਿਲੋ ਰਿਹਾ ਜਦ ਕਿ 2022 ਦੇ ਇਸੇ ਮਹੀਨੇ ਵਿਚ ਇਹ 4.97 ਕਰੋੜ ਕਿਲੋ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਤਸ਼ੱਦਦ, 7 ਮਹੀਨੇ ਤੱਕ ਬੰਦੀ ਬਣਾ ਕੇ ਕੀਤੀ ਕੁੱਟਮਾਰ
ਦੇਸ਼ ਦੇ ਸਭ ਤੋਂ ਵੱਡੇ ਚਾਹ ਉਤਪਾਦਕ ਸੂਬੇ ਅਸਾਮ ’ਚ ਵੀ ਅਕਤੂਬਰ ਵਿਚ 10.43 ਕਰੋੜ ਕਿਲੋ ਤੋਂ ਵੱਧ ਦਾ ਉਤਪਾਦਨ ਹੋਇਆ। ਪਿਛਲੇ ਸਾਲ ਇਸੇ ਮਹੀਨੇ ਵਿਚ ਸੂਬੇ ਵਿਚ 9.07 ਕਰੋੜ ਕਿਲੋ ਚਾਹ ਦਾ ਉਤਪਾਦਨ ਹੋਇਆ ਸੀ। ਦੱਖਣੀ ਭਾਰਤ ਵਿਚ ਉਤਪਾਦਨ ਸਮੀਖਿਆ ਅਧੀਨ ਮਹੀਨੇ ਵਿਚ ਮਾਮੂਲੀ ਘਟ ਕੇ 1.88 ਕਰੋੜ ਕਿਲੋ ਰਿਹਾ। ਇਕ ਸਾਲ ਪਹਿਲਾਂ 2022 ਦੇ ਅਕਤੂਬਰ ਮਹੀਨੇ ਵਿਚ ਇਹ 1.89 ਕਰੋੜ ਕਿਲੋ ਸੀ। ਅੰਕੜਿਆਂ ਮੁਤਾਬਕ ਸ਼੍ਰੇਣੀਵਾਰ ਦੇਖਿਆ ਜਾਵੇ ਤਾਂ ਚਾਹ ਦੀ ਸੀ. ਟੀ. ਸੀ. ਕਿਸਮ ਦਾ ਉਤਪਾਦਨ ਅਕਤੂਬਰ 2023 ਵਿਚ 16.77 ਕਰੋੜ ਕਿਲੋ ਰਿਹਾ ਜਦ ਕਿ ਉੱਤਰ ਅਤੇ ਦੱਖਣੀ ਭਾਰਤ ਦੋਹਾਂ ’ਚ ਰਵਾਇਤੀ ਤਰੀਕੇ ਨਾਲ ਉਤਪਾਦਿਤ ਚਾਹ ਦਾ ਉਤਪਾਦਨ 1.29 ਕਰੋੜ ਕਿਲੋ ਸੀ। ਗ੍ਰੀਨ ਟੀ ਦਾ ਉਤਪਾਦਨ ਇਸ ਦੌਰਾਨ 21.4 ਲੱਖ ਕਿਲੋ ਰਿਹਾ।
ਇਹ ਵੀ ਪੜ੍ਹੋ : White lung Syndrome ਦਾ ਕਹਿਰ, ਇਸ ਰਹੱਸਮਈ ਬੀਮਾਰੀ ਦਾ ਬੱਚਿਆਂ ਲਈ ਖ਼ਤਰਾ ਵਧਿਆ
ਇਹ ਵੀ ਪੜ੍ਹੋ : ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8