TCS ਨੂੰ 8,118 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ
Friday, Jan 17, 2020 - 04:48 PM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਨੂੰ ਦਸੰਬਰ ਤਿਮਾਹੀ 'ਚ 8,118 ਕਰੋੜ ਰੁਪਏ ਸ਼ੁੱਧ ਮੁਨਾਫਾ ਹੋਇਆ ਹੈ। ਸਤੰਬਰ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ 1.8 ਫੀਸਦੀ ਵਧ ਕੇ 8,042 ਕਰੋੜ ਰੁਪਏ ਰਿਹਾ ਸੀ।
ਦਸੰਬਰ ਤਿਮਾਹੀ 'ਚ ਕੰਪਨੀ ਦੀ ਆਮਦਨ ਸਾਲ ਦਰ ਸਾਲ ਆਧਾਰ 'ਤੇ 6.7 ਫੀਸਦੀ ਵਧ ਕੇ 39,854 ਕਰੋੜ ਰੁਪਏ ਰਹੀ ਹੈ। ਕੰਪਨੀ ਦਾ ਆਪਰੇਟਿੰਗ ਮਾਰਜਨ 25 ਫੀਸਦੀ ਅਤੇ ਨੈੱਟ ਮਾਰਜਿਨ 20.4 ਫੀਸਦੀ ਰਿਹਾ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਦੇ ਇਕਵਿਟੀ ਸ਼ੇਅਰਧਾਰਕਾਂ ਨੂੰ ਤੀਜਾ ਅੰਤਰਿਮ ਲਾਭਾਂਸ਼ ਦਾ ਭੁਗਤਾਨ 31 ਜਨਵਰੀ 2020 ਨੂੰ ਕੀਤਾ ਜਾਵੇਗਾ।