TCS ਨੇ ਘਰ ਤੋਂ ਕੰਮ ਕਰਨ ਦੀ ਪਾਲਸੀ ਕੀਤੀ ਖ਼ਤਮ, ਸਾਰੇ ਕਰਮਚਾਰੀਆਂ ਨੂੰ ਬੁਲਾਇਆ ਦਫ਼ਤਰ
Saturday, Jan 14, 2023 - 03:52 PM (IST)
ਨਵੀਂ ਦਿੱਲੀ : ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨੇ ਆਪਣੇ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੀ ਪਾਲਸੀ ਨੂੰ ਖ਼ਤਮ ਕਰ ਦਿੱਤਾ ਹੈ। TCS ਉਹਨਾਂ ਕਰਮਚਾਰੀਆਂ ਦੇ ਆਮ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਘਰ ਤੋਂ ਕੰਮ ਨੂੰ ਖਤਮ ਕਰ ਰਿਹਾ ਹੈ ਜੋ ਡੈਸਕ ਦੇ ਕੰਮ 'ਤੇ ਵਾਪਸ ਜਾਣਾ ਚਾਹੁੰਦੇ ਹਨ।
ਕੰਪਨੀ ਦੇ ਸੀਓਓ ਐਨ ਗਣਪਤੀ ਸੁਬਰਾਮਨੀਅਮ ਨੇ ਕਿਹਾ ਕਿ ਕਰਮਚਾਰੀਆਂ ਦੇ ਦਫ਼ਤਰ ਆਉਣ ਨਾਲ ਜ਼ਿਆਦਾ ਕੰਮ ਹੁੰਦਾ ਹੈ। ਜਦੋਂ ਕੰਪਨੀ ਦੇ ਨਵੇਂ ਕਰਮਚਾਰੀ ਦਫ਼ਤਰ ਵਿੱਚ ਆਉਣਗੇ ਤਾਂ ਉਹ ਟੀ.ਸੀ.ਐਸ. ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਣਗੇ।
ਟੀਸੀਐਸ ਨੇ ਪਿਛਲੇ ਸਾਲ ਕਰਮਚਾਰੀਆਂ ਨੂੰ ਬੁਲਾਇਆ ਸੀ ਦਫ਼ਤਰ
ਟੀਸੀਐਸ ਨੇ ਪਿਛਲੇ ਸਾਲ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਜਾਂ ਟੀਮ ਲੀਡਰ ਦੁਆਰਾ ਨਿਰਧਾਰਤ ਰੋਸਟਰ ਦੇ ਅਨੁਸਾਰ ਦਫ਼ਤਰ ਆਉਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਮਈ 2020 ਵਿੱਚ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ TCS ਨੇ 25x25 ਮਾਡਲ ਪੇਸ਼ ਕੀਤਾ ਸੀ। ਇਸ ਮਾਡਲ ਦੇ ਤਹਿਤ, ਕੰਪਨੀ ਨੇ 2025 ਤੱਕ ਆਪਣੇ 25 ਪ੍ਰਤੀਸ਼ਤ ਕਰਮਚਾਰੀਆਂ ਨੂੰ ਦਫਤਰ ਵਿੱਚ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ। ਤੁਹਾਨੂੰ ਦੱਸ ਦੇਈਏ, TCS ਵਿੱਤੀ ਸਾਲ 2024 ਵਿੱਚ ਵੀ ਲਗਭਗ 1.25 ਲੱਖ ਕਰਮਚਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਆਲ ਟਾਈਮ ਹਾਈ 'ਤੇ ਪਹੁੰਚਿਆ, 56200 ਦੇ ਪਾਰ ਨਿਕਲੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।