ਟੈਕਸਦਾਤਿਆਂ ਨੂੰ ਈ-ਫਾਈਲਿੰਗ ਪੋਰਟਲ ਤੱਕ ਪਹੁੰਚ ਕਰਨ ’ਚ ਮੁਸ਼ਕਲ, ਇੰਫੋਸਿਸ ਕਰ ਰਹੀ ਜ਼ਰੂਰੀ ਉਪਾਅ
Sunday, Jul 03, 2022 - 10:43 AM (IST)
ਨਵੀਂ ਦਿੱਲੀ (ਭਾਸ਼ਾ) – ਆਮਦਨ ਕਰ ਵਿਭਾਗ ਨੇ ਕਿਹਾ ਕਿ ਟੈਕਸਦਾਤਿਆਂ ਨੂੰ ਈ-ਫਾਈਲਿੰਗ ਪੋਰਟਲ ਤੱਕ ਪਹੁੰਚ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਫਟਵੇਅਰ ਕੰਪਨੀ ਇੰਫੋਸਿਸ ਪੋਰਟਲ ’ਤੇ ਅਨਿਯਮਿਤ ਆਵਾਜਾਈ ਨਾਲ ਨਜਿੱਠਣ ਲਈ ‘ਸਰਗਰਮ ਤੌਰ ’ਤੇ ਕਦਮ’ ਉਠਾ ਰਹੀ ਹੈ। ਆਮਦਨ ਕਰ ਵਿਭਾਗ ਨੇ ਟਵੀਟ ਕੀਤਾ,‘‘ਇਹ ਪਾਇਆ ਗਿਆ ਹੈ ਕਿ ਟੈਕਸਦਾਤਿਆਂ ਨੂੰ ਆਮਦਨ ਕਰ ਵਿਭਾਗ ਦੇ ਈ-ਫਾਈਲਿੰਗ ਪੋਰਟਲ ਤੱਕ ਪਹੁੰਚਣ ’ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਇੰਫੋਸਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪੋਰਟਲ ’ਤੇ ਕੁੱਝ ਅਨਿਯਮਿਤ ਟ੍ਰੈਫਿਕ ਦੇਖਿਆ ਹੈ, ਜਿਸ ਨਾਲ ਨਜਿੱਠਣ ਦੇ ਸਰਗਰਮ ਤੌਰ ’ਤੇ ਕਦਮ ਉਠਾਏ ਜਾ ਰਹੇ ਹਨ।
ਨਵੇਂ ਈ-ਫਾਈਲਿੰਗ ਪੋਰਟਲ ‘ਡਬਲਯੂਡਬਲਯੂਡਬਲਯੂ ਡਾਟ ਇਨਕਮਟੈਕਸ ਡਾਟ ਜੀਓਵੀ ਡਾਟ ਇਨ’ ਨੂੰ 7 ਜੂਨ 2021 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਤੋਂ ਹੀ ਟੈਕਸਦਾਤਿਆਂ ਅਤੇ ਪੇਸ਼ੇਵਰਾਂ ਨੂੰ ਗੜਬੜੀਆਂ ਦਾ ਸਾਹਮਣਾ ਕਰਨਾ ਪਿਆ। ਇੰਫੋਸਿਸ ਨੂੰ ਪੋਰਟਲ ਵਿਕਸਿਤ ਕਰਨ ਦਾ ਠੇਕਾ 2019 ’ਚ ਦਿੱਤਾ ਗਿਆ ਸੀ। ਸਰਕਾਰ ਨੇ ਨਵਾਂ ਆਮਦਨ ਕਰ ਈ-ਫਾਈਨਿੰਗ ਪੋਰਟਲ ਬਣਾਉਣ ਲਈ ਇੰਫੋਸਿਸ ਨੂੰ 164.5 ਕਰੋੜ ਰੁੁਪਏ ਦਾ ਭੁਗਤਾਨ ਕੀਤਾ ਹੈ।