ਟੈਕਸ ਫਾਈਲਿੰਗ ਹੋਈ ਸ਼ੁਰੂ, ਡਿਪਾਰਟਮੈਂਟ ਨੇ ਜਾਰੀ ਕੀਤੀ ITR-1 ਅਤੇ ITR-4 ਲਈ ਐਕਸਲ ਯੂਟਿਲਿਟੀ
Saturday, May 16, 2026 - 11:09 AM (IST)
ਬਿਜ਼ਨੈੱਸ ਡੈਸਕ - ਆਮਦਨ ਟੈਕਸ ਵਿਭਾਗ ਨੇ ਮੁਲਾਂਕਣ ਸਾਲ 2026-27 ਲਈ ਆਈ. ਟੀ. ਆਰ.-1 ਅਤੇ ਆਈ. ਟੀ. ਆਰ.-4 ਫਾਰਮ ਨੂੰ ਆਨਲਾਈਨ ਦਾਖਲ ਕਰਨ ਦੀ ਸਹੂਲਤ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿੱਤੀ। ਇਹ ਫਾਰਮ ਮੁੱਖ ਤੌਰ ’ਤੇ ਛੋਟੇ ਅਤੇ ਦਰਮਿਆਨੇ ਕਰਦਾਤਿਆਂ ਵੱਲੋਂ ਭਰੇ ਜਾਂਦੇ ਹਨ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਆਮਦਨ ਟੈਕਸ ਵਿਭਾਗ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਆਈ. ਟੀ. ਆਰ.-1 ਅਤੇ ਆਈ. ਟੀ. ਆਰ.-4 ਫਾਰਮ ਲਈ ਐਕਸਲ ਯੂਟਿਲਿਟੀ ਅਤੇ ਆਨਲਾਈਨ ਫਾਈਲ ਕਰਨ ਦੀ ਸਹੂਲਤ ਹੁਣ ਈ-ਫਾਈਲਿੰਗ ਪੋਰਟਲ ’ਤੇ ਮੁਹੱਈਆ ਹੈ। ਇਨ੍ਹਾਂ ਦੋਵਾਂ ਫਾਰਮਾਂ ਨੂੰ 30 ਮਾਰਚ ਨੂੰ ਨੋਟੀਫਾਈ ਕੀਤਾ ਗਿਆ ਸੀ। ਆਨਲਾਈਨ ਫਾਈਲਿੰਗ ਅਤੇ ਐਕਸਲ ਯੂਟਿਲਿਟੀ ਸ਼ੁਰੂ ਹੋਣ ਦੇ ਨਾਲ ਹੀ ਕਰਦਾਤਾ ਹੁਣ ਆਮਦਨ ਟੈਕਸ ਰਿਟਰਨ ਦਾਖਲ ਕਰਨਾ ਸ਼ੁਰੂ ਕਰ ਸਕਦੇ ਹਨ। ਵਿਅਕਤੀਗਤ ਕਰਦਾਤਿਆਂ ਲਈ ਆਈ. ਟੀ. ਆਰ.-1 ਦਾਖਲ ਕਰਨ ਦੀ ਆਖਰੀ ਤਰੀਕ 31 ਜੁਲਾਈ ਹੈ, ਜਦਕਿ ਆਈ. ਟੀ. ਆਰ.-4 (ਗੈਰ-ਆਡਿਟ ਮਾਮਲਿਆਂ) ਲਈ ਇਹ ਸਮਾਂ-ਹੱਦ 31 ਅਗਸਤ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : 8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ
ਇਹ ਵੀ ਪੜ੍ਹੋ : EPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ
ਆਈ. ਟੀ. ਆਰ.-1 (ਸਹਿਜ) ਫਾਰਮ ਉਨ੍ਹਾਂ ਨਿਵਾਸੀ ਵਿਅਕਤੀਆਂ ਲਈ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ 50 ਲੱਖ ਰੁਪਏ ਤੱਕ ਹੈ ਅਤੇ ਜਿਨ੍ਹਾਂ ਦੀ ਆਮਦਨ ਤਨਖਾਹ, ਇਕ ਮਕਾਨ, ਵਿਆਜ ਵਰਗੇ ਹੋਰ ਸਰੋਤਾਂ ਅਤੇ 5,000 ਰੁਪਏ ਤੱਕ ਦੀ ਖੇਤੀਬਾੜੀ ਆਮਦਨ ਤੋਂ ਹੁੰਦੀ ਹੈ। ਇਸ ’ਚ 1.25 ਲੱਖ ਰੁਪਏ ਤੱਕ ਦੇ ਲੰਬੇ ਸਮੇਂ ਦੇ ਪੂੰਜੀਗਤ ਲਾਭ (ਐੱਲ. ਟੀ. ਸੀ. ਜੀ.) ਦੀ ਸੂਚਨਾ ਵੀ ਦਿੱਤੀ ਜਾ ਸਕਦੀ ਹੈ। ਉੱਥੇ ਹੀ, ਆਈ. ਟੀ. ਆਰ.-4 (ਸੁਗਮ) ਫਾਰਮ ਅਜਿਹੇ ਵਿਅਕਤੀਆਂ, ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.) ਅਤੇ ਫਰਮ (ਐੱਲ. ਐੱਲ. ਪੀ. ਨੂੰ ਛੱਡ ਕੇ) ਲਈ ਹੈ, ਜਿਨ੍ਹਾਂ ਦੀ ਕੁੱਲ ਆਮਦਨ 50 ਲੱਖ ਰੁਪਏ ਤੱਕ ਹੈ ਅਤੇ ਜਿਨ੍ਹਾਂ ਦੀ ਆਮਦਨ ਕਾਰੋਬਾਰ ਜਾਂ ਪੇਸ਼ੇ ਤੋਂ ਹੁੰਦੀ ਹੈ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
