ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਯੋਗਦਾਨ ਪਾਉਣ 'ਤੇ ਮਿਲੇਗੀ ਟੈਕਸ ਛੋਟ

Saturday, Apr 11, 2020 - 10:17 PM (IST)

ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਯੋਗਦਾਨ ਪਾਉਣ 'ਤੇ ਮਿਲੇਗੀ ਟੈਕਸ ਛੋਟ

ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਕਰਮਚਾਰੀਆਂ ਵਲੋਂ ਐਮਰਜੈਂਸੀ ਦੀ ਸਥਿਤੀ ਵਿਚ ਪ੍ਰਧਾਨ ਮੰਤਰੀ ਸਿਵਲ ਸਹਾਇਤਾ ਅਤੇ ਰਾਹਤ ਫੰਡ (ਪੀਐਮ-ਕੇਅਰਜ਼) ਵਿਤਨਖਾਹ ਵਿਚੋਂ ਦਿੱਤੇ ਗਏ ਯੋਗਦਾਨ ਨੂੰ ਫਾਰਮ -16 ਟੀ.ਡੀ.ਐਸ. ਸਰਟੀਫਿਕੇਟ ਵਿਚ ਦਰਸਾਉਣਾ ਪਏਗਾ।

ਮਿਲੇਗੀ ਇਨਕਮ ਟੈਕਸ ਤੋਂ ਛੋਟ

ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ  ਦਿੱਤਾ ਗਿਆ ਯੋਗਦਾਨ ਆਮਦਨ ਟੈਕਸ ਤੋਂ ਪੂਰੀ ਤਰ੍ਹਾਂ ਮੁਕਤ ਹੈ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਨੇ ਇੱਕ ਨੋਟਿਸ ਵਿਚ ਕਿਹਾ ਹੈ ਕਿ ਜੇਕਰ ਕਰਮਚਾਰੀ ਆਪਣੇ ਰੁਜ਼ਗਾਰਦਾਤ ਤੋਂ ਪ੍ਰਾਪਤ ਤਨਖਾਹ ਰਾਹੀਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਯੋਗਦਾਨ ਪਾਉਂਦੇ ਹਨ, ਤਾਂ 80 ਜੀ ਤਹਿਤ ਸਰਟੀਫਿਕੇਟ ਹਰੇਕ ਕਰਮਚਾਰੀ ਲਈ ਵੱਖਰੇ ਤੌਰ ‘ਤੇ ਜਾਰੀ ਨਹੀਂ ਕੀਤੇ ਜਾਣਗੇ, ਕਿਉਂਕਿ ਇਹ ਯੋਗਦਾਨ ਏਕੀਕ੍ਰਿਤ ਭੁਗਤਾਨ ਦੁਆਰਾ ਹੋ ਰਿਹਾ ਹੈ।

PunjabKesari

ਧਾਰਾ 80 ਜੀ ਅਧੀਨ ਯੋਗ ਮੰਨਿਆ ਜਾਵੇਗਾ

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਹਰ ਯੋਗਦਾਨ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਜੀ ਦੇ ਅਧੀਨ ਯੋਗ ਮੰਨਿਆ ਜਾਵੇਗਾ। ਇਸਦਾ ਅਧਾਰ ਫਾਰਮ -16 ਜਾਂ ਰੁਜ਼ਗਾਰਦਾਤਾ ਦੁਆਰਾ ਇਸ ਸਬੰਧ ਵਿਚ ਜਾਰੀ ਕੀਤੇ ਗਏ ਸਰਟੀਫਿਕੇਟ ਨੂੰ ਮੰਨਿਆ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਕਰਮਚਾਰੀ ਆਪਣੀ ਤਨਖਾਹ ਦਾ ਕੁਝ ਹਿੱਸਾ ਪ੍ਰਧਾਨ ਮੰਤਰੀ-ਕੇਅਰਜ਼ ਫੰਡ ਵਿੱਚ ਦਾਨ ਕਰਦੇ ਹਨ ਅਤੇ ਇਹ ਦਾਨ ਰੁਜ਼ਗਾਰਦਾਤਾ ਦੁਆਰਾ ਦਿੱਤਾ ਜਾ ਰਿਹਾ ਹੈ।

ਵਿਭਾਗ ਜਾਣਕਾਰੀ ਦਿੰਦਿਆ ਕਿਹਾ, `ਅਜਿਹੇ ਮਾਮਲਿਆਂ ਵਿਚ ਫਾਰਮ 16 'ਚ ਰੁਜ਼ਗਾਰਦਾਤਾ ਵਲੋਂ ਕੀਤੀ ਗਈ ਪ੍ਰਤੀਨਿਧਤਾ ਨੂੰ ਕਰਮਚਾਰੀ ਦੁਆਰਾ ਦਾਨ ਕਰਨ ਦਾ ਠੋਸ ਪ੍ਰਮਾਣ ਮੰਨਿਆ ਜਾਵੇਗਾ। ਇਸ ਦੇ ਅਧਾਰ 'ਤੇ ਉਨ੍ਹਾਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਜੀ ਦੇ ਤਹਿਤ ਟੈਕਸ ਛੋਟ ਦਾ ਲਾਭ ਮਿਲੇਗਾ। ਇਹ ਸੀਬੀਡੀਟੀ ਦੁਆਰਾ ਚੁੱਕਿਆ ਗਿਆ ਇਕ ਸ਼ਲਾਘਾਯੋਗ ਕਦਮ ਹੈ। ਇਹ ਪਹਿਲ ਕਰਮਚਾਰੀਆਂ ਨੂੰ ਆਪਣੇ ਮਾਲਕਾਂ ਦੁਆਰਾ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਦਾਨ ਕਰਨ ਲਈ ਉਤਸ਼ਾਹਤ ਕਰੇਗੀ।'

 


author

Harinder Kaur

Content Editor

Related News