ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ
Saturday, May 02, 2026 - 12:23 PM (IST)
ਬਿਜ਼ਨੈੱਸ ਡੈਸਕ : ਭਾਰਤ ਵਿੱਚ ਸੋਨੇ ਦੀ ਦਰਾਮਦ (ਇੰਪੋਰਟ) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਪ੍ਰੈਲ ਮਹੀਨੇ ਦੌਰਾਨ ਦੇਸ਼ ਵਿੱਚ ਸੋਨੇ ਦੀ ਦਰਾਮਦ ਡਿੱਗ ਕੇ ਲਗਭਗ 15 ਟਨ ਰਹਿ ਗਈ ਹੈ, ਜੋ ਕਿ ਪਿਛਲੇ 30 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਜੇਕਰ 2020 ਦੇ ਕੋਰੋਨਾ ਕਾਲ (ਜਦੋਂ ਦੁਕਾਨਾਂ ਬੰਦ ਸਨ) ਨੂੰ ਛੱਡ ਦਿੱਤਾ ਜਾਵੇ, ਤਾਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ
ਬੈਂਕਾਂ ਨੇ ਕਿਉਂ ਰੋਕੀ ਸੋਨੇ ਦੀ ਖਰੀਦ?
ਖ਼ਬਰਾਂ ਅਨੁਸਾਰ, ਭਾਰਤੀ ਬੈਂਕਾਂ ਨੇ ਸੋਨੇ ਦੀ ਦਰਾਮਦ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਇਸ ਦਾ ਮੁੱਖ ਕਾਰਨ ਕਸਟਮ ਵਿਭਾਗ ਵੱਲੋਂ ਸੋਨੇ 'ਤੇ 3% ਇੰਟੀਗ੍ਰੇਟਿਡ ਗੁਡਜ਼ ਐਂਡ ਸਰਵਿਸਿਜ਼ ਟੈਕਸ (IGST) ਦੀ ਅਚਾਨਕ ਕੀਤੀ ਗਈ ਮੰਗ ਹੈ। ਦੱਸਣਯੋਗ ਹੈ ਕਿ 2017 ਵਿੱਚ ਜਦੋਂ IGST ਲਾਗੂ ਹੋਇਆ ਸੀ, ਤਾਂ ਸੋਨਾ ਦਰਾਮਦ ਕਰਨ ਵਾਲੇ ਬੈਂਕਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਸੀ। ਪਰ ਹੁਣ ਸਰਕਾਰੀ ਆਦੇਸ਼ਾਂ ਵਿੱਚ ਦੇਰੀ ਕਾਰਨ ਬੈਂਕਾਂ ਕੋਲੋਂ ਇਹ ਟੈਕਸ ਮੰਗਿਆ ਜਾ ਰਿਹਾ ਹੈ, ਜਿਸ ਕਾਰਨ ਬੈਂਕਾਂ ਨੇ ਕਸਟਮ ਤੋਂ ਸੋਨਾ ਕਲੀਅਰ ਕਰਵਾਉਣਾ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Online Gaming ਦੇ ਨਵੇਂ ਨਿਯਮ ਲਾਗੂ: Rules ਤੋੜਨ 'ਤੇ ਹੋਵੇਗੀ ਜੇਲ੍ਹ ਤੇ ਲੱਗੇਗਾ ਕਰੋੜਾਂ ਦਾ ਜੁਰਮਾਨਾ
ਅੰਕੜਿਆਂ ਮੁਤਾਬਕ
ਅਪ੍ਰੈਲ 2025: ਪਿਛਲੇ ਸਾਲ ਇਸੇ ਮਹੀਨੇ 35 ਟਨ ਸੋਨਾ ਦਰਾਮਦ ਹੋਇਆ ਸੀ।
ਔਸਤ ਦਰਾਮਦ: ਵਿੱਤੀ ਸਾਲ 2025-26 ਵਿੱਚ ਔਸਤਨ 60 ਟਨ ਪ੍ਰਤੀ ਮਹੀਨਾ ਸੋਨਾ ਮੰਗਵਾਇਆ ਗਿਆ ਸੀ।
ਤਾਜ਼ਾ ਸਥਿਤੀ: ਇਸ ਵਾਰ ਇਹ ਅੰਕੜਾ ਸਿਰਫ਼ 15 ਟਨ 'ਤੇ ਸਿਮਟ ਗਿਆ ਹੈ।
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਗਹਿਣਿਆਂ ਨਾਲੋਂ ਨਿਵੇਸ਼ ਵੱਲ ਵਧਿਆ ਲੋਕਾਂ ਦਾ ਰੁਝਾਨ
ਵਰਲਡ ਗੋਲਡ ਕੌਂਸਲ (WGC) ਦੀ ਰਿਪੋਰਟ ਵਿੱਚ ਇੱਕ ਹੋਰ ਹੈਰਾਨੀਜਨਕ ਖੁਲਾਸਾ ਹੋਇਆ ਹੈ। ਭਾਰਤ ਵਿੱਚ ਪਹਿਲੀ ਵਾਰ ਨਿਵੇਸ਼ ਲਈ ਸੋਨੇ ਦੀ ਮੰਗ (ਸਿੱਕੇ ਅਤੇ ਬਿਸਕੁਟ) ਗਹਿਣਿਆਂ ਦੀ ਖਪਤ ਨਾਲੋਂ ਵਧ ਗਈ ਹੈ।
ਮਾਰਚ ਤਿਮਾਹੀ ਵਿੱਚ ਨਿਵੇਸ਼ ਮੰਗ 52% ਵਧ ਕੇ 82 ਟਨ ਹੋ ਗਈ।
ਦੂਜੇ ਪਾਸੇ, ਗਹਿਣਿਆਂ ਦੀ ਮੰਗ 19.5% ਘਟ ਕੇ 66 ਟਨ ਰਹਿ ਗਈ ਹੈ।
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਬਾਜ਼ਾਰ 'ਤੇ ਅਸਰ: ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਰਗੇ ਵੱਡੇ ਖਪਤਕਾਰ ਦੇਸ਼ ਵਿੱਚ ਦਰਾਮਦ ਦੀ ਇਹ ਕਮੀ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 'ਤੇ ਵੀ ਅਸਰ ਪਾ ਸਕਦੀ ਹੈ। ਨਿਵੇਸ਼ਕ ਹੁਣ ਸੋਨੇ ਦੇ ETFs ਅਤੇ ਸਿੱਕਿਆਂ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਨਿਵੇਸ਼ ਮੰਗ ਹੋਰ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : 1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ, 261 ਰੁਪਏ ਵਧੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
