ਸਾਣੰਦ ਪਲਾਂਟ ’ਚ ਟਾਟਾ ਬੰਦ ਕਰੇਗੀ ਨੈਨੋ ਕਾਰ ਦਾ ਪ੍ਰੋਡਕਸ਼ਨ

Sunday, Dec 08, 2019 - 12:48 AM (IST)

ਸਾਣੰਦ ਪਲਾਂਟ ’ਚ ਟਾਟਾ ਬੰਦ ਕਰੇਗੀ ਨੈਨੋ ਕਾਰ ਦਾ ਪ੍ਰੋਡਕਸ਼ਨ

ਨਵੀਂ ਦਿੱਲੀ (ਇੰਟ.)-ਟਾਟਾ ਨੈਨੋ ਹੁਣ ਬੀਤੇ ਦਿਨਾਂ ਦੀ ਗੱਲ ਹੋਣ ਵਾਲੀ ਹੈ। ਹੁਣ ਨੈਨੋ ਨੂੰ ਬਣਾਉਣ ਵਾਲੇ ਸਾਣੰਦ ਪਲਾਂਟ ’ਚ ਨਵੀਂ ਅਸੈਂਬਲੀ ਲਾਈਨ ਪਾਈ ਜਾ ਰਹੀ ਹੈ, ਜਿਸ ’ਚ ਬੀ. ਐੱਸ.-6 ਸਟੈਂਡਰਡ ਦੀਆਂ ਗੱਡੀਆਂ ਦੇ ਨਾਲ-ਨਾਲ ਟਾਟਾ ਦੀ ਇਲੈਕਟ੍ਰਿਕ ਕਾਰ ਦਾ ਵੀ ਪ੍ਰੋਡਕਸ਼ਨ ਕਰਨ ਦੀ ਤਿਆਰੀ ਹੈ।

ਟਾਟਾ ਨੇ ਆਪਣੀ ਟਿਗੋਰ ਅਤੇ ਟਿਆਗੋ ਦਾ ਉਤਪਾਦਨ ਤਾਂ ਸਾਣੰਦ ਪਲਾਂਟ ਤੋਂ ਸ਼ੁਰੂ ਕਰ ਦਿੱਤਾ ਹੈ ਪਰ ਨਵੇਂ ਈਂਧਣ ਨਿਯਮਾਂ ਨੂੰ ਵੇਖਦਿਆਂ ਬੀ. ਐੱਸ.-4 ਲਾਈਨ ਨੂੰ ਬੀ. ਐੱਸ.-6 ’ਚ ਬਦਲਿਆ ਜਾ ਰਿਹਾ ਹੈ। ਇਹ ਸਾਰਾ ਕੰਮ ਅਗਲੇ 2-3 ਮਹੀਨਿਆਂ ’ਚ ਪੂਰਾ ਹੋ ਜਾਵੇਗਾ।


author

Karan Kumar

Content Editor

Related News