ਬਿਊਟੀ ਅਤੇ ਪਰਸਨਲ ਕੇਅਰ ਕਾਰੋਬਾਰ ’ਚ ਐਂਟਰੀ ਕਰੇਗਾ ਟਾਟਾ, ਨਵੀਂ ਤਕਨੀਕ ਲੈ ਕੇ ਆ ਰਿਹਾ ਗਰੁੱਪ

Thursday, Nov 17, 2022 - 03:52 PM (IST)

ਬਿਊਟੀ ਅਤੇ ਪਰਸਨਲ ਕੇਅਰ ਕਾਰੋਬਾਰ ’ਚ ਐਂਟਰੀ ਕਰੇਗਾ ਟਾਟਾ, ਨਵੀਂ ਤਕਨੀਕ ਲੈ ਕੇ ਆ ਰਿਹਾ ਗਰੁੱਪ

ਨਵੀਂ ਦਿੱਲੀ (ਇੰਟ.) – ਦਿੱਗਜ਼ ਭਾਰਤੀ ਉਦਯੋਗਪਤੀ ਰਤਨ ਟਾਟਾ ਦੀ ਅਗਵਾਈ ਵਾਲਾ ਟਾਟਾ ਗਰੁੱਪ ਬਿਊਟੀ ਅਤੇ ਪਰਸਨਲ ਕੇਅਰ ਬਿਜ਼ਨੈੱਸ ’ਚ ਐਂਟਰੀ ਕਰਨ ਜਾ ਰਿਹਾ ਹੈ। ਟਾਟਾ ਗਰੁੱਪ ਘੱਟ ਤੋਂ ਘੱਟ 20 ‘ਬਿਊਟੀ ਟੈੱਕ’ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਵਰਚੁਅਲ ਮੇਕਅਪ ਕਿਓਸਕ ਅਤੇ ਡਿਜੀਟਲ ਸਕਿਨ ਟੈਸਟ ਦਾ ਇਸਤੇਮਾਲ ਕੀਤਾ ਜਾਵੇਗਾ। ਕੰਪਨੀ ਇਸ ਦੇ ਆਧਾਰ ’ਤੇ ਗਾਹਕਾਂ ਨੂੰ ਪ੍ਰੀਮੀਅਮ ਕਾਸਮੈਟਿਕ ਪ੍ਰੋਡਕਟਸ ਆਫਰ ਕਰੇਗੀ। ਇਹ ਜਾਣਕਾਰੀ ਕੰਪਨੀ ਡਾਕੂਮੈਂਟ ਅਤੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਬਿਊਟੀ ਅਤੇ ਪਰਸਨਲ ਕੇਅਰ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ’ਚ ਬਿਊਟੀ ਅਤੇ ਪਰਸਨਲ ਕੇਅਰ ਬਜ਼ਾਰ 16 ਅਰਬ ਡਾਲਰ ਦਾ ਹੈ।

ਇਹ ਵੀ ਪੜ੍ਹੋ : Jeff Bezos ਦਾਨ ਕਰਨਗੇ ਆਪਣੀ ਜਾਇਦਾਦ, ਮੰਦੀ ਦੀ ਆਹਟ ਦਰਮਿਆਨ ਲੋਕਾਂ ਨੂੰ ਦਿੱਤੀ ਇਹ ਸਲਾਹ

ਟਾਟਾ ਗਰੁੱਪ ਦਾ ਇਸ ਸੈਕਟਰ ’ਚ ਐਲ. ਵੀ. ਐੱਮ. ਐੱਚ. ਬ੍ਰਾਂਡ ਸੇਪੋਰਾ ਅਤੇ ਨਾਇਕਾ ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਹੋਵੇਗਾ। ਦੋ ਦਰਜਨ ਤੋਂ ਵੱਧ ਕੰਪਨੀਆਂ ਨਾਲ ਗੱਲ ਕਰ ਰਿਹਾ ਹੈ ਟਾਟਾ ਗਰੁੱਪ ਦਸਤਾਵੇਜ਼ ਮੁਤਾਬਕ ਟਾਟਾ ਗਰੁੱਪ ਦੀ ਯੋਜਨਾ ਇਸ ਬਿਜ਼ਨੈੱਸ ਦੇ ਤਹਿਤ ਭਾਰਤ ’ਚ 18 ਤੋਂ 45 ਸਾਲ ਦੀ ਉਮਰ ਦੇ ਦਰਮਿਆਨ ਦੇ ਨੌਜਵਾਨਾਂ ’ਤੇ ਫੋਕਸ ਕਰਨਾ ਹੈ, ਜਿਨ੍ਹਾਂ ਨੂੰ ਬ੍ਰਾਂਡਸ ਜਿਵੇਂ ਐੱਸ. ਟੀ. ਲਾਡਰ ਦੇ ਐੱਮ. ਏ. ਸੀ. ਅਤੇ ਬੌਬੀ ਬਰਾਊਨ ਪਸੰਦ ਆਉਂਦੇ ਹਨ। ਕੰਪਨੀ ਦਿ ਹੋਨੈਸਟ ਕੰਪਨੀ, ਏਲਿਸ ਬਰੁਕਲਿਨ ਅਤੇ ਗੈਲਿਨੀ ਵਰਗੇ ਵਿਦੇਸ਼ੀ ਬ੍ਰਾਂਡਸ ਨਾਲ ਪਾਰਟਨਰਸ਼ਿਪ ਕਰ ਸਕਦੀ ਹੈ। ਕੰਪਨੀ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਟਾਟਾ ਨਵੇਂ ਸਟੋਰਾਂ ’ਚ ਐਕਸਕਲੂਸਿਵ ਪ੍ਰੋਡਕਟਸ ਦੀ ਸਪਲਾਈ ਲਈ 2 ਦਰਜਨ ਤੋਂ ਵੱਧ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਕੰਪਨੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ।

ਇਹ ਵੀ ਪੜ੍ਹੋ : ਡਿਜੀਟਲ ਕਰੰਸੀ ਦੀ ਸ਼ੁਰੂਆਤ ਲਈ RBI ਨੇ ਕੀਤੀ ਇਨ੍ਹਾਂ ਬੈਂਕਾਂ ਦੀ ਚੋਣ, ਜਾਣੋ ਕੀ ਹੋਣਗੇ ਫ਼ਾਇਦੇ

ਟਾਟਾ ਨੇ ਬਿਊਟੀ ਸਟੋਰਸ ਖੋਲ੍ਹਣ ਦੀ ਆਪਣੀ ਇਸ ਯੋਜਨਾ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। 70 ਫੀਸਦੀ ਪ੍ਰੋਡਕਟਸ ਹੋਣਗੇ ਸਕਿਨ ਕੇਅਰ ਅਤੇ ਮੇਕਅਪ ਦੇ ਟਾਟਾ ਡਾਕੂਮੈਂਟ ਮੁਤਾਬਰਕ ਸਟੋਰਾਂ ’ਚ 70 ਫੀਸਦੀ ਪ੍ਰੋਡਕਟਸ ਸਕਿਨਕੇਅਰ ਅਤੇ ਮੇਕਅਪ ਦੇ ਹੋਣਗੇ। ਟਾਟਾ ਦੁਕਾਨਾਂ ਦੇ ਅੰਦਰ ਅਜਿਹੀਆਂ ਤਕਨਾਲੋਜੀ ਇੰਸਟਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਲਾ ਕਸਟਮਰਸ ਸਕ੍ਰੀਨ ’ਤੇ ਵਰਚੁਅਲੀ ਦਰਜਨਾਂ ਲਿਪਸਟਿਕ ਸ਼ੇਡਸ ਨੂੰ ਅਜਮਾ ਸਕਣ। ਡਿਜੀਟਲ ਸਕਿਨ ਟੈਸਟ ਰਾਹੀਂ ਕਸਟਮਰਸ ਆਪਣੇ ਲਈ ਸਹੀ ਪ੍ਰੋਡਕਟਸ ਸਿਲੈਕਟ ਕਰ ਸਕਣਗੇ।

ਇਹ ਵੀ ਪੜ੍ਹੋ : ਵਿਆਹਾਂ ਦਾ ਸ਼ਿੰਗਾਰ ਬਣੀ ਲਗਜ਼ਰੀ ਹੋਟਲਾਂ ਦੀ ਸ਼ਾਨ, ਕੋਰੋਨਾ ਸੰਕਟ ਤੋਂ ਬਾਅਦ ਉਦਯੋਗ ਨੂੰ ਵਧੀਆ ਸੀਜ਼ਨ ਦੀ ਉਮੀਦ

ਨਵੀਂ ਤਕਨੀਕ ਲੈ ਕੇ ਆ ਰਿਹਾ ਹੈ ਟਾਟਾ ਗਰੁੱਪ

ਵਰਚੁਅਲੀ ਲਿਪਸਟਿਕ ਸ਼ੇਡਸ ਨੂੰ ਅਜਮਾਉਣ ਦੀ ਇਹ ਤਕਨੀਕ ਨਵੀਂ ਨਹੀਂ ਹੈ। ਦੁਨੀਆ ਭਰ ਦੇ ਹੋਰ ਬਿਊਟੀ ਰਿਟੇਲਰਸ ਇਸ ਤਕਨੀਕ ਦਾ ਇਸਤੇਮਾਲ ਕਰਦੇ ਹਨ,ਪਰ ਟਾਟਾ ਇਕ ਹੋਰ ਨਵੀਂ ਤਕਨੀਕ ਜੋੜ ਰਿਹਾ ਹੈ, ਜਿਸ ਨੂੰ ਐਕਸਪੈਰੀਨੈਂਟਲ ਰਿਟੇਲ ਨਾਂ ਦਿੱਤਾ ਗਿਆ ਹੈ। ਭਾਰਤ ਦੀ ਐਨਾਰਾਕ ਰਿਟੇਲ ਕੰਸਲਟੈਂਸੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਪੰਕਜ ਰੇਜਜੇਨ ਨੇ ਕਿਹਾ ਕਿ ਐਕਸਪੈਰੀਨੈਂਟਲ ਰਿਟੇਲ ਭਾਰਤ ’ਚ ਇਕ ਵੱਡੀ ਚੀਜ਼ ਹੋਣ ਜਾ ਰਿਹਾ ਹੈ ਕਿਉਂਕਿ ਇਸ ਨਾਲ ਗਾਹਕ ਸਟੋਰਾਂ ’ਤੇ ਆਪਣਾ ਵਧੇਰੇ ਸਮਾਂ ਬਿਤਾਉਣਗੇ। ਪ੍ਰੀਮੀਅਮ ਸੇਗਮੈਂਟ ’ਚ ਜਿੱਥੇ ਕਸਟਮਰਸ ਮਹਿੰਗੀਆਂ ਚੀਜ਼ਾਂ ਖਰੀਦਦੇ ਹਨ, ਉਨ੍ਹਾਂ ਨੂੰ ਇਹ ਤਕਨੀਕ ਲੁਭਾ ਸਕਦੀ ਹੈ।

ਇਹ ਵੀ ਪੜ੍ਹੋ : 8 ਡਾਲਰ ਦੇ ਚੱਕਰ 'ਚ ਕਈ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ, ਹੁਣ Twitter ਨੇ ਜਾਰੀ ਕੀਤੇ ਇਹ ਆਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News