ਟਾਟਾ ਸਟੀਲ ਬ੍ਰਿਟੇਨ ਅਤੇ ਨੀਦਰਲੈਂਡਸ ’ਚ ਘੱਟ ਕਾਰਬਨ ਨਿਕਾਸ ਵਾਲੀ ਤਕਨੀਕ ਦਾ ਇਸਤੇਮਾਲ ਕਰੇਗੀ

06/24/2022 3:19:47 PM

ਨਵੀਂ ਦਿੱਲੀ– ਟਾਟਾ ਸਟੀਲ ਬ੍ਰਿਟੇਨ ਅਤੇ ਨੀਦਰਲੈਂਡਸ ’ਚ ਇਸਪਾਤ ਬਣਾਉਣ ਲਈ ਘੱਟ ਕਾਰਬਨ ਨਿਕਾਸ ਵਾਲੀ ਤਕਨੀਕ ਦਾ ਇਸਤੇਮਾਲ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਟਾਟਾ ਸਟੀਲ ਨੇ ਅਕਤੂਬਰ 2021 ’ਚ ਟਾਟਾ ਸਟੀਲ ਯੂ. ਕੇ. ਅਤੇ ਟਾਟਾ ਸਟੀਲ ਨੀਦਰਲੈਂਡਸ ਨੂੰ ਟਾਟਾ ਸਟੀਲ ਯੂਰਪ ਤੋਂ ਵੱਖ ਦੋ ਸੁਤੰਤਰ ਕੰਪਨੀਆਂ ਦੇ ਰੂਪ ’ਚ ਗਠਿਤ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਸੀ।
ਕੰਪਨੀ ਦੇ ਸੀ. ਈ. ਓ. ਅਤੇ ਐੱਮ. ਡੀ. ਟੀ. ਵੀ. ਨਰੇਂਦਰਨ ਅਤੇ ਕਾਰਜਕਾਰੀ ਡਾਇਰੈਕਟਰ ਅਤੇ ਸੀ. ਐੱਫ. ਓ. ਕੌਸ਼ਿਕ ਚਟਰਜੀ ਨੇ ਕਿਹਾ ਕਿ ਟਾਟਾ ਸਟੀਲ ਯੂ. ਕੇ. ਅਤੇ ਟਾਟਾ ਸਟੀਲ ਨੀਦਰਲੈਂਡ ਦੋਵੇਂ 2050 ਤੱਕ ਕਾਰਬਨ ਡਾਇਆਕਸਾਈਡ ਨਿਊਟਰਲ ਸਟੀਲ ਦੇ ਉਤਪਾਦਨ ਦਾ ਉਤਪਾਦਨ ਕਰਨ ਦੇ ਟੀਚੇ ਲਈ ਕੰਮ ਕਰ ਰਹੀਆਂ ਹਨ। ਇਸ ਟੀਚੇ ਲਈ ਘੱਟ ਕਾਰਬਨ ਨਿਕਾਸੀ ਵਾਲੀ ਤਕਨੀਕ ਨੂੰ ਅਪਣਾਉਣ ਦੀ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਕੰਪਨੀ ਦੀ ਸਾਲਾਨਾ ਰਿਪੋਰਟ ’ਚ ਕਿਹਾ ਕਿ ਸਟੀਲ ਨੀਦਰਲੈਂਡਸ ’ਚ ਅਗਲੇ 10 ਸਾਲਾਂ ਦੌਰਾਨ ਕ੍ਰਮਵਾਰ ਬਲਾਸਟ ਫਰਨੇਸ ਅਤੇ ਕੋਲੇ ਨੂੰ ਹਟਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਦੀ ਥਾਂ ਹਾਈਡ੍ਰੋਜਨ ਅਤੇ ਇਲੈਕਟ੍ਰਿਕ ਫਰਨੇਸ ’ਤੇ ਆਧਾਰਿਤ ਡਾਇਰੈਕਟ ਰਿਡਿਊਸਡ ਆਇਰਨ (ਡੀ. ਆਰ. ਆਈ.) ਤਕਨੀਕ ਨੂੰ ਲਿਆਂਦਾ ਜਾਵੇਗਾ।
 


Aarti dhillon

Content Editor

Related News