ਟਾਟਾ ਸਟਾਰਬਕਸ ਨੇ 2028 ਤੱਕ ਸਟੋਰਾਂ ਦੀ ਗਿਣਤੀ ਵਧਾ ਕੇ 1,000 ਕਰਨ ਦੀ ਬਣਾਈ ਯੋਜਨਾ

Tuesday, Jan 09, 2024 - 06:21 PM (IST)

ਟਾਟਾ ਸਟਾਰਬਕਸ ਨੇ 2028 ਤੱਕ ਸਟੋਰਾਂ ਦੀ ਗਿਣਤੀ ਵਧਾ ਕੇ 1,000 ਕਰਨ ਦੀ ਬਣਾਈ ਯੋਜਨਾ

ਨਵੀਂ ਦਿੱਲੀ (ਭਾਸ਼ਾ) - Tata Starbucks Pvt Ltd ਨੇ ਭਾਰਤ ਵਿਚ ਸਾਲ 2028 ਤੱਕ ਆਪਣੇ ਸਟੋਰਾਂ ਦੀ ਗਿਣਤੀ 1000 ਤੱਕ ਵਧਾਉਣ, ਹਰ ਤਿੰਨ ਦਿਨ ਵਿਚ ਇਕ ਨਵਾਂ ਸਟੋਰ ਖੋਲ੍ਹਣ ਅਤੇ ਕਰਮਚਾਰੀਆਂ ਦੀ ਗਿਣਤੀ ਵੀ ਦੁੱਗਣੀ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਅੱਜ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਨਵੰਬਰ ਵਿਚ ਲੰਬੇ ਸਮੇਂ ਦੀ ਟ੍ਰਿਪਲ ਸ਼ਾਟ ਰੀਇਨਵੈਨਸ਼ਨ ਰਣਨੀਤੀ ਪੇਸ਼ ਕੀਤੀ ਸੀ।

ਇਹ ਵੀ ਪੜ੍ਹੋ - ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ

ਇਸ ਰਣਨੀਤੀ ਦਾ ਪੂਰਾ ਧਿਆਨ ਸਥਾਨਕ ਭਾਈਵਾਲਾਂ ਨੂੰ ਰੁਜ਼ਗਾਰ ਕਰਨ ਲਈ ਤਿਆਰ ਕਰਨ, ਬਿਹਤਰ ਅਨੁਭਵ ਨਾਲ ਗਾਹਕਾਂ ਨੂੰ ਸੇਵਾਵਾਂ ਦੇਣ ਵਾਲੇ ਨਵੇਂ ਸਟੋਰਾਂ ਦੀ ਸ਼ੁਰੂਆਤ ਕਰਨ ਵੱਲ ਹੈ। ਇਸ ਦੇ ਨਾਲ ਹੀ ਕੰਪਨੀ ਦੁਨੀਆ ਭਰ ਵਿਚ ਸਟਾਰਬਕਸ ਦੇ ਗਾਹਕਾਂ ਵਿਚਕਾਰ ਭਾਰਤੀ ਮੂਲ ਦੀ ਕੌਫੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। 

ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ

ਉਨ੍ਹਾਂ ਨੇ ਕਿਹਾ ਕਿ ਭਾਰਤ ਸਟਾਰਬਕਸ ਦੇ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ ਵਿੱਚੋਂ ਇੱਕ ਹੈ। ਇਸ ਰਣਨੀਤਕ ਮਹੱਤਤਾ ਦੇ ਕਾਰਨ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਆਪਣੀ ਮੌਜੂਦਗੀ ਦੁੱਗਣੀ ਕਰਨ ਜਾ ਰਹੀ ਹੈ। ਸਟਾਰਬਕਸ ਕੌਫੀ ਕੰਪਨੀ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਵਿਚਕਾਰ ਸਾਂਝੇ ਉੱਦਮ ਦੁਆਰਾ 2012 ਵਿੱਚ ਸ਼ੁਰੂ ਕੀਤਾ ਗਿਆ। ਟਾਟਾ ਸਟਾਰਬਕਸ ਹੁਣ 54 ਭਾਰਤੀ ਸ਼ਹਿਰਾਂ ਵਿੱਚ ਲਗਭਗ 4,300 ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਵਾਲੇ 390 ਤੋਂ ਵੱਧ ਸਟੋਰਾਂ ਦਾ ਸੰਚਾਲਨ ਕਰਦਾ ਹੈ। 

ਇਹ ਵੀ ਪੜ੍ਹੋ - IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ

ਦੱਸ ਦੇਈਏ ਕਿ ਕੰਪਨੀ ਸਾਲ 2028 ਤੱਕ ਸਟੋਰਾਂ ਦੀ ਗਿਣਤੀ 1,000 ਤੱਕ ਲਿਜਾਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਕਰਮਚਾਰੀਆਂ ਦੀ ਗਿਣਤੀ ਦੁੱਗਣੀ ਕਰ ਕੇ 8,600 ਕਰਨ ਦੀ ਤਿਆਰੀ ਵਿਚ ਹੈ। ਕੰਪਨੀ ਟੀਅਰ 2 ਅਤੇ ਟੀਅਰ 3 ਭਾਰਤੀ ਸ਼ਹਿਰਾਂ ਤੱਕ ਪਹੁੰਚਣ, ਡਰਾਈਵ-ਥਰੂ, ਹਵਾਈ ਅੱਡਿਆਂ ਅਤੇ ਇਸ ਦੇ 24-ਘੰਟੇ ਸਟੋਰਾਂ ਨੂੰ ਹਰ ਜਗ੍ਹਾ ਗਾਹਕਾਂ ਦੀ ਸੇਵਾ ਕਰਨ ਲਈ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News