ਏਅਰ ਇੰਡੀਆ ਨੂੰ ਖ੍ਰੀਦ ਸਕਦਾ ਹੈ ਟਾਟਾ ਸੰਨਜ਼, ਸਮਝੌਤੇ ’ਤੇ ਹੋ ਰਿਹਾ ਹੈ ਵਿਚਾਰ

Saturday, Aug 15, 2020 - 02:22 PM (IST)

ਮੁੰਬਈ – ਟਾਟਾ ਗਰੁੱਪ ਨੇ ਏਅਰ ਇੰਡੀਆ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਉਹ ਆਪਣੀ ਬੋਲੀ ਲਗਾ ਦੇਵੇਗਾ। ਕੁਝ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੁਲਾਂਕਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਹੈ, ਇਸ ’ਤੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਟਾਟਾ ਸੰਨਜ਼ ਦੇ ਬੁਲਾਰੇ ਨੇ ਕਿਹਾ ਕਿ ਟਾਟਾ ਸੰਨਜ਼ ਹਾਲੇ ਇਸ ਪ੍ਰਸਤਾਵ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਸਹੀ ਸਮਾਂ ਆਉਣ ’ਤੇ ਬੋਲੀ ਲਗਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲੇ ਕੰਪਨੀ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਕਿ ਕੋਈ ਫਾਇਨਾਂਸ਼ੀਅਲ ਪਾਰਟਨਰ ਲਿਆਂਦਾ ਜਾਵੇ।

ਇਹ ਵੀ ਦੇਖੋ : ਆਜ਼ਾਦੀ ਦਿਹਾੜਾ : ਪਾਕਿਸਤਾਨ ਦੇ ਬੈਂਕਾਂ ਨੂੰ ਵੀ ਲੈਣੀ ਪੈਂਦੀ ਸੀ ਭਾਰਤ ਦੇ RBI ਤੋਂ ਇਜਾਜ਼ਤ, ਜਾਣੋ ਕਿਉਂ?

ਏਅਰ ਇੰਡੀਆ ਦੇ ਸਹੀ ਮੁਲਾਂਕਣ ਲਈ ਟਾਟਾ ਗਰੁੱਪ ਹਾਲੇ ਲੀਗਲ ਫਰਮ ਅਤੇ ਕੰਸਲਟੈਂਟਸ ਨਾਲ ਗੱਲਬਾਤ ਕਰ ਰਿਹਾ ਹੈ। ਇਹ ਵੀ ਗੱਲਾਂ ਹੋ ਰਹੀਆਂ ਹਨ ਕਿ ਟਾਟਾ ਗਰੁੱਪ ਛੇਤੀ ਹੀ ਏਅਰ ਏਸ਼ੀਆ ਅਤੇ ਏਅਰ ਇੰਡੀਆ ਦਾ ਮਰਜਰ ਕਰ ਸਕਦਾ ਹੈ। ਦੱਸ ਦਈਏ ਕਿ ਏਅਰ ਏਸ਼ੀਆ ਇੰਡੀਆ ’ਚ ਟਾਟਾ ਸੰਨਜ਼ ਦੀ 51 ਫੀਸਦੀ ਹਿੱਸੇਦਾਰੀ ਹੈ। ਯਾਨੀ ਹੋ ਸਕਦਾ ਹੈ ਕਿ ਛੇਤੀ ਹੀ ਏਅਰ ਇੰਡੀਆ ਮਰਜ ਹੋ ਕੇ ਸਿਰਫ ਏਅਰ ਏਸ਼ੀਆ ਇੰਡੀਆ ਕੰਪਨੀ ਹੀ ਬਚੇ।

ਇਹ ਵੀ ਦੇਖੋ : ਈ-ਵੇ ਬਿਲ ਦੇ ਘੇਰੇ ’ਚ ਆ ਸਕਦਾ ਹੈ ਸੋਨਾ

ਹਾਲਾਂਕਿ ਟਾਟਾ ਗਰੁੱਪ ਦੇ ਅਧਿਕਾਰੀਆਂ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਇਸ ’ਤੇ ਹਾਲੇ ਕੋਈ ਅਧਿਕਾਰਿਕ ਚਰਚਾ ਨਹੀਂ ਹੋਈ ਹੈ। ਦੱਸ ਦਈਏ ਕਿ ਏਅਰ ਏਸ਼ੀਆ ਇੰਡੀਆ ਤੋਂ ਇਲਾਵਾ 5 ਸਾਲ ਪੁਰਾਣੀ ਏਅਰਲਾਈਨ ਵਿਸਤਾਰਾ ’ਚ ਵੀ ਟਾਟਾ ਗਰੁੱਪ ਦੀ ਹਿੱਸੇਦਾਰੀ ਹੈ। ਵਿਸਤਾਰਾ ’ਚ ਸਿੰਗਾਪੁਰ ਏਅਰਲਾਇੰਸ ਦੀ 49 ਫੀਸਦੀ ਦੀ ਹਿੱਸੇਦਾਰੀ ਹੈ। ਮੁੰਬਈ ਦੇ ਇਕ ਲੀਗਲ ਐਕਸਪਰਟ ਦਾ ਕਹਿਣਾ ਹੈ ਕਿ ਏਅਰ ਇੰਡੀਆ ਨੂੰ ਖਰੀਦਣਾ ਕਾਫੀ ਗੁੰਝਲਦਾਰ ਪ੍ਰਸਤਾਵ ਹੈ। ਇਸ ਲਈ ਬਹੁਤ ਸਾਰੀ ਲੀਗਲ ਸਮਝ ਹੋਣਾ ਜ਼ਰੂਰੀ ਹੈ। ਨਾਲ ਹੀ ਸਟੈਕਹੋਲਟਰਸ ਦਾ ਸਮਰਥਨ ਅਤੇ ਸਰਕਾਰ ਦੀ ਮਦਦ ਦੀ ਲੋੜ ਹੋਵੇਗੀ।

ਇਹ ਵੀ ਦੇਖੋ : PM ਮੋਦੀ ਨੇ 'Health ID Card' ਦਾ ਕੀਤਾ ਐਲਾਨ, ਜਾਣੋ ਆਮ ਆਦਮੀ ਲਈ ਕਿਵੇਂ ਹੋਵੇਗਾ ਲਾਹੇਵੰਦ


Harinder Kaur

Content Editor

Related News