ਟਾਟਾ ਸੰਨਸ ਲਿਸਟਿਡ ਕੰਪਨੀਆਂ ਦੀ ਸਭ ਤੋਂ ਵੱਡੀ ਪ੍ਰਮੋਟਰ ਬਣੀ, ਕੇਂਦਰ ਸਰਕਾਰ ਦਾ ਦਬਦਬਾ ਤੋੜਿਆ

01/02/2021 11:29:33 AM

ਨਵੀਂ ਦਿੱਲੀ (ਇੰਟ.) – 2020 ਦੇ ਅਖੀਰ ’ਚ ਟਾਟਾ ਸੰਨਸ ਲਿਸਟਿਡ ਕੰਪਨੀਆਂ ਦੀ ਸਭ ਤੋਂ ਵੱਡੀ ਪ੍ਰਮੋਟਰ ਬਣ ਗਈ। ਉਸ ਨੇ ਇਸ ਮਾਮਲੇ ’ਚ ਸਰਕਾਰ ਦਾ ਦਬਦਬਾ ਤੋੜ ਦਿੱਤਾ ਹੈ। ਸਰਕਾਰੀ ਕੰਪਨੀਆਂ ਦੇ ਮਾਰਕੀਟ ਕੈਪੀਟਲਾਈਜੇਸ਼ਨ (ਐੱਮ. ਕੈਪ) ’ਚ ਗਿਰਾਵਟ ਆਉਣ ਕਾਰਣ ਕੇਂਦਰ ਸਰਕਾਰ ਟੌਪ ਪੌਜ਼ੀਸ਼ਨ ਤੋਂ ਤਿਲਕ ਗਈ।

ਕਰੀਬ 2 ਦਹਾਕਿਆਂ ’ਚ ਪਹਿਲੀ ਵਾਰ ਸਰਕਾਰ ਲਿਸਟਿਡ ਕੰਪਨੀਆਂ ਦੀ ਸਭ ਤੋਂ ਵੱਡੀ ਪ੍ਰਮੋਟਰ ਨਹੀਂ ਹੈ। ਇਕ ਰਿਪੋਰਟ ਮੁਤਾਬਕ ਟਾਟਾ ਗਰੁੱਪ ਦੀਆਂ ਲਿਸਟਿਡ ਕੰਪਨੀਆਂ ’ਚ ਟਾਟਾ ਸੰਨਸ ਦੀ ਹਿੱਸੇਦਾਰੀ ਦਾ ਐੱਮ. ਕੈਪ. ਹੁਣ 9.28 ਲੱਖ ਕਰੋੜ ਰੁਪਏ ਹੈ ਜੋ 2019 ਦੇ ਮੁਕਾਬਲੇ 3.4 ਫ਼ੀਸਦੀ ਜ਼ਿਆਦਾ ਹੈ। ਉਥੇ ਹੀ ਲਿਸਟਿਡ ਸਰਕਾਰੀ ਕੰਪਨੀਆਂ (ਪੀ. ਐੱਸ. ਯੂ.) ’ਚ ਸਰਕਾਰ ਦੀ ਹਿੱਸੇਦਾਰੀ ਦਾ ਕੁਲ ਐੱਮ. ਕੈਪ. ਹਾਲੇ 9.24 ਲੱਖ ਕਰੋੜ ਰੁਪਏ ਹੈ, ਜੋ ਦਸੰਬਰ 2019 ਦੇ ਅੰਤ ਦੇ ਪੱਧਰ ਤੋਂ 19.7 ਫ਼ੀਸਦੀ ਘੱਟ ਹੈ।

ਇਹ ਵੀ ਵੇਖੋ - ਨਵੇਂ ਸਾਲ ਮੌਕੇ ਜੋਮੈਟੋ ’ਤੇ ਹਰ ਮਿੰਟ ਆਏ 4000 ਤੋਂ ਵੱਧ ਆਰਡਰ, ਸਭ ਤੋਂ ਜ਼ਿਆਦਾ ਇਸ ਡਿਸ਼ ਦੀ ਰਹੀ ਮੰਗ

ਦਸੰਬਰ 2019 ਦੇ ਅੰਤ ’ਚ ਲਿਸਟਿਡ ਐੱਮ. ਕੈਪ. ’ਚ ਸਰਕਾਰ ਦੀ ਹਿੱਸੇਦਾਰੀ ਦਾ ਮਾਰਕੀਟ ਵੈਲਯੂ ਟਾਟਾ ਗਰੁੱਪ ਦੀਆਂ ਕੰਪਨੀਆਂ ’ਚ ਟਾਟਾ ਸੰਨਸ ਦੇ ਹੋਲਡਿੰਗ ਦੇ ਮਾਰਕੀਟ ਵੈਲਯੂ ਦੇ ਮੁਕਾਬਲੇ ਕਰੀਬ 67 ਫ਼ੀਸਦੀ ਜ਼ਿਆਦਾ ਸੀ। ਮਾਰਚ 2015 ’ਚ ਲਿਸਟਿਡ ਐੱਮ. ਕੈਪ. ’ਚ ਸਰਕਾਰ ਦੀ ਹਿੱਸੇਦਾਰੀ ਦਾ ਐੱਮ. ਕੈਪ. ਟਾਟਾ ਗਰੁੱਪ ਦੀਆਂ ਕੰਪਨੀਆਂ ’ਚ ਟਾਟਾ ਸੰਨਸ ਦੇ ਹੋਲਡਿੰਗ ਦੇ ਐੱਮ. ਕੈਪ. ਦੇ ਮੁਕਾਬਲੇ ਢਾਈ ਗੁਣਾ ਜ਼ਿਆਦਾ ਸੀ। ਕਰੀਬ 20 ਸਾਲ ’ਚ ਇਹ ਪਹਿਲਾ ਮੌਕਾ ਹੈ ਜਦੋਂ ਸਟਾਕ ਐਕਸਚੇਂਜ ’ਤੇ ਐੱਮ. ਕੈਪ. ਦੇ ਲਿਹਾਜ ਨਾਲ ਪੀ. ਐੱਸ. ਯੂ. ਸਭ ਤੋਂ ਵੱਡਾ ਕੰਪਨੀ ਸਮੂਹ ਨਹੀਂ ਹੈ।

ਇਹ ਵੀ ਵੇਖੋ - UK ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, AirIndia ਨੇ ਦਿੱਤੀ ਇਹ ਸਹੂਲਤ

31 ਦਸੰਬਰ 2020 ਨੂੰ ਟਾਟਾ ਗਰੁੱਪ ਦੀਆਂ ਲਿਸਟਿਡ ਕੰਪਨੀਆਂ ਦਾ ਕੁਲ ਐੱਮ. ਕੈਪ. 15.6 ਲੱਖ ਕਰੋੜ ਰੁਪਏ ਸੀ। ਰਿਪੋਰਟ ਮੁਤਾਬਕ 31 ਦਸੰਬਰ 2020 ਨੂੰ ਟਾਟਾ ਸਮੂਹ ਦੀਆਂ ਲਿਸਟਿਡ ਕੰਪਨੀਆਂ ਦਾ ਕੁਲ ਐੱਮ. ਕੈਪ. 15.6 ਲੱਖ ਕਰੋੜ ਰੁਪਏ ਸੀ ਜਦੋਂ ਕਿ ਪੀ. ਐੱਸ. ਯੂ. ਦਾ ਕੁਲ ਐੱਮ. ਕੈਪ. 15.3 ਲੱਖ ਕਰੋੜ ਰੁਪਏ ਸੀ। 2019 ਦੇ ਅਖੀਰ ’ਚ ਲਿਸਟਿਡ ਪੀ. ਐੱਸ. ਯੂ. ਦੀ ਕੁਲ ਵੈਲਯੂ 18.6 ਲੱਖ ਕਰੋੜ ਰੁਪਏ ਸੀ ਜਦੋਂ ਕਿ ਟਾਟਾ ਗਰੁੱਪ ਦੀਆਂ ਕੰਪਨੀਆਂ ਦੀ ਕੁਲ ਵੈਲਯੂ 11.6 ਲੱਖ ਕਰੋੜ ਰੁਪਏ ਸੀ।

ਇਹ ਵੀ ਵੇਖੋ - ਕੇਜਰੀਵਾਲ ਵਲੋਂ ਦਿੱਲੀ ਵਾਸੀਆ ਨੂੰ ਨਵੇਂ ਸਾਲ ਦਾ ਤੋਹਫ਼ਾ, ਵਾਹਨ ਚਾਲਕਾਂ ਨੂੰ 31 ਮਾਰਚ ਤੱਕ ਮਿਲੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News