ਟਾਟਾ ਪਾਵਰ ਦੀ ਨਵਿਆਉਣਯੋਗ ਊਰਜਾ ਇਕਾਈ ਦਾ ਮੁਨਾਫਾ ਵਧਿਆ

Thursday, Aug 24, 2017 - 01:30 AM (IST)

ਟਾਟਾ ਪਾਵਰ ਦੀ ਨਵਿਆਉਣਯੋਗ ਊਰਜਾ ਇਕਾਈ ਦਾ ਮੁਨਾਫਾ ਵਧਿਆ

ਨਵੀਂ ਦਿੱਲੀ- ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ ਅਤੇ ਡਿਸਟੀ੍ਰਬਿਊਟ ਕਰਨ ਵਾਲੀ ਕੰਪਨੀ ਟਾਟਾ ਪਾਵਰ ਦੀ ਨਵਿਆਉਣਯੋਗ ਇਕਾਈ ਨੂੰ ਇਸ ਵਿੱਤ ਸਾਲ ਦੀ 30 ਜੂਨ ਨੂੰ ਖਤਮ ਤਿਮਾਹੀ 'ਚ ਕੁਲ ਆਧਾਰ 'ਤੇ 142.18 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ ਜੋ ਪਿਛਲੇ ਵਿੱਤ ਸਾਲ ਦੀ ਇਸੇ ਤਿਮਾਹੀ ਦੇ ਮੁਨਾਫੇ ਦੇ ਮੁਕਾਬਲੇ 'ਚ 329 ਫੀਸਦੀ ਜ਼ਿਆਦਾ ਹੈ। ਉਸ ਨੇ ਦੱਸਿਆ ਕਿ ਨਵਿਆਉਣਯੋਗ ਊਰਜਾ ਦਾ ਕਾਰੋਬਾਰ 2 ਹਜ਼ਾਰ ਮੈਗਾਵਾਟ ਦੇ ਪਾਰ ਹੋ ਗਿਆ ਹੈ ਅਤੇ ਗੈਰ-ਜੈਵਿਕ ਈਂਧਣ ਖੇਤਰ 'ਚ ਉਸ ਦੀ ਸਮੱਰਥਾ 92 ਫੀਸਦੀ ਵਧ ਕੇ 3144 ਮੈਗਾਵਾਟ 'ਤੇ ਪਹੁੰਚ ਗਈ ਹੈ। ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਟਿਡ ਦੀ 500 ਮੈਗਾਵਾਟ ਸਮਰਥਾ ਦਾ ਇਕ ਹੋਰ ਪਲਾਂਟ ਨਿਰਮਾਣ ਅਧੀਨ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਅਨਿਲ ਸਰਦਾਨਾ ਨੇ 2025 ਤੱਕ 30 ਤੋਂ 40 ਫੀਸਦੀ ਬਿਜਲੀ ਉਤਪਾਦਨ ਸਵੱਛ ਊਰਜਾ ਸਰੋਤਾਂ ਤੋਂ ਕਰਨ ਦੀ ਪ੍ਰਤੀਬੱਧਤਾ ਦੇ ਬਾਰੇ 'ਚ ਕਿਹਾ ਕਿ ਪਿਛਲੇ 5 ਸਾਲਾਂ 'ਚ ਅਸੀਂ ਨਵਿਆਉਣÝਯੋਗ ਊਰਜਾ ਦੇ ਖੇਤਰ 'ਚ ਅਗਾਊਂ ਬਣੇ ਹਾਂ। ਅਸੀਂ ਕਾਰਬਨਿਕ ਅਤੇ ਗੈਰ-ਕਾਰਬਨਿਕ ਦੋਵਾਂ ਤਰ੍ਹਾਂ ਦੇ ਨਵਿਆਉਣਯੋਗ ਊਰਜਾ ਪਲਾਂਟਾਂ 'ਚ ਨਿਵੇਸ਼ ਜਾਰੀ ਰੱਖਾਂਗੇ।


Related News