ਟਾਟਾ ਲਾਂਚ ਕਰੇਗੀ ਨੈਨੋ ਦਾ ਇਲੈਕਟ੍ਰਿਕ ਅਵਤਾਰ, ਇਕ ਚਾਰਜ ''ਚ ਚੱਲੇਗੀ 150 ਕਿਲੋਮੀਟਰ

11/24/2017 10:56:20 AM

ਜਲੰਧਰ- ਟਾਟਾ ਮੋਟਰਸ ਦੀ ਛੋਟੀ ਕਾਰ ਨੈਨੋ ਹੁਣ ਨਵੇਂ ਅਵਤਾਰ 'ਚ ਨਜ਼ਰ ਆਏਗੀ। ਕੋਇੰਬਟੂਰ ਦੀ ਕੰਪਨੀ Jayem Automotives ਜਲਦੀ ਹੀ ਨਿਓ ਬ੍ਰਾਂਡ ਦੇ ਤਹਿਤ ਨੈਨੋ ਦਾ ਇਲੈਕਟ੍ਰਿਕ ਵਰਜਨ ਪੇਸ਼ ਕਰੇਗੀ ਜਿਸ ਦਾ ਨਾਂ Jayem Neo ਹੋਵੇਗਾ। ਟਾਟਾ ਦੀ ਛੋਟੀ ਕਾਰ ਨੈਨੋ ਉਮੀਦਾਂ ਨੂੰ ਪੂਰਾ ਕਰਨ 'ਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਪਾਈ ਹੈ। ਕੰਪਨੀ ਦੇ ਬਿਆਨ 'ਚ ਕਿਹਾ ਗਿਆ ਹੈ ਕਿ 48 ਵੋਲਟ ਦੀ ਨਿਓ ਕਾਰ ਦੀ ਅਸੈਂਬਲਿੰਗ ਅਤੇ ਮਾਰਕੀਟਿੰਗ Jayem 1utomotives ਕਰੇਗੀ। ਇਨ੍ਹਾਂ ਦਾ ਨਿਰਮਾਣ ਟਾਟਾ ਮੋਟਰਸ ਦੇ ਨਾਲ ਰਣਨੀਤਿਕ ਗਠਜੋੜ 'ਚ ਕੀਤਾ ਜਾਵੇਗਾ। ਇਹ ਕਾਰ ਪੂਰੀ ਤਰ੍ਹਾਂ ਚਾਰ ਹੋਣ ਤੋਂ ਬਾਅਦ ਏ.ਸੀ. ਸਮੇਤ 150 ਕਿਲੋਮੀਟਰ ਤੱਕ ਚੱਲੇਗੀ। 

ਮੀਡੀਆ ਰਿਪੋਰਟ ਮੁਤਾਬਕ ਟਾਟਾ ਨੇ ਇਸ ਨੂੰ ਫਿਰ ਤੋਂ ਲਾਂਚ ਕਰਨ ਦੀ ਪੂਰੀ ਪਲਾਲਿੰਗ ਕਰ ਲਈ ਹੈ ਅਤੇ ਇਸ ਨੂੰ 28 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ Jayem Neo ਨੂੰ 28 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਚ ਕਰਨਗੇ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। 

ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਜੇ. ਆਨੰਦ ਨੇ ਬਿਆਨ 'ਚ ਕਿਹਾ ਕਿ ਨਿਓ ਲਈ ਇਲੈਕਟ੍ਰਿਕ ਡਰਾਈਵ ਪ੍ਰਣਾਲੀ ਦਾ ਵਿਕਾਸ ਇਲੈਕਟਰਾ ਈ.ਵੀ. ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰ ਦੀ ਪਹਿਲੀ ਖੇਪ ਦੀ ਸਪਲਾਈ ਜਲਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਵਾਹਨ ਕੰਪਨੀਆਂ ਇਲੈਕਟ੍ਰਿਕ ਵਾਹਨ ਦੀ ਦੌੜ 'ਚ ਸ਼ਾਮਿਲ ਹੋ ਰਹੀਆਂ ਹਨ। ਜਲਦੀ ਹੀ ਦੇਸ਼ 'ਚ ਇਲੈਕਟ੍ਰਿਕ ਵਾਹਨ 'ਟ੍ਰੈਂਡ' ਬਣ ਜਾਵੇਗਾ। 

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪਹਿਲਾ 400 ਨਿਓ ਪ੍ਰਮੁੱਖ ਟੈਕਸੀ ਐਗ੍ਰੀਗੇਟਰ ਕੰਪਨੀਆਂ ਲਈ ਹੋਵੇਗਾ ਅਤੇ ਉਨ੍ਹਾਂ ਨੂੰ ਜਲਦੀ ਹੀ ਇਹ ਸੌਂਪਿਆ ਜਾਵੇਗਾ। ਇਸ ਸਾਲ ਮਾਰਚ 'ਚ ਟਾਟਾ ਅਤੇ ਜੇਯਮ ਆਟੋਮੋਵਿਟ ਨੇ ਵਿਸ਼ੇਸ ਪ੍ਰਦਰਸ਼ਨ ਵਾਲੇ ਵਾਹਨ ਵਿਕਸਿਤ ਕਰਨ ਲਈ 50-50 ਫੀਸਦੀ ਹਿੱਸੇਦਾਰੀ ਵਾਲਾ ਸੰਯੁਕਤ ਉੱਦਮ ਜੇ.ਟੀ. ਸਪੈਸ਼ਲ ਵ੍ਹੀਕਲ ਪ੍ਰਾਈਵੇਟ ਲਿਮਟਿਡ ਗਠਿਤ ਕੀਤਾ ਹੈ।


Related News