ਹੁਣ ਪੈਟਰੋਲ ਪੰਪਾਂ ’ਤੇ ਵਿਕਣਗੀਆਂ ਟਾਟਾ ਦੀਆਂ ਕਾਰਾਂ

Saturday, Feb 15, 2020 - 02:10 AM (IST)

ਹੁਣ ਪੈਟਰੋਲ ਪੰਪਾਂ ’ਤੇ ਵਿਕਣਗੀਆਂ ਟਾਟਾ ਦੀਆਂ ਕਾਰਾਂ

ਨਵੀਂ ਦਿੱਲੀ (ਇੰਟ.)-ਘਰੇਲੂ ਕਾਰ ਬਾਜ਼ਾਰ ’ਚ ਲੰਮੀ ਮਿਆਦ ਲਈ 10 ਫੀਸਦੀ ਹਿੱਸੇਦਾਰੀ ’ਤੇ ਕਬਜ਼ਾ ਕਰਨ ਦੇ ਮਕਸਦ ਨਾਲ ਟਾਟਾ ਮੋਟਰਸ ਨੇ ਇਕ ਨਵੀਂ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਕੰਪਨੀ ਛੋਟੇ ਸ਼ਹਿਰਾਂ ’ਚ ਡੀਲਰਸ਼ਿਪ ਖੋਲ੍ਹਣ ਲਈ ਤੇਲ ਵਿਕਰੇਤਾਵਾਂ ਨਾਲ ਹਿੱਸੇਦਾਰੀ ਕਰ ਰਹੀ ਹੈ। ਇਸ ਦੇ ਤਹਿਤ ਪੈਟਰੋਲ ਪੰਪਾਂ ਰਾਹੀਂ ਕਾਰਾਂ ਦੀ ਵਿਕਰੀ ਕੀਤੀ ਜਾਵੇਗੀ।

ਸ਼ੋਅਰੂਮ ’ਚ ਦਿਸਣਗੀਆਂ 1 ਜਾਂ 2 ਕਾਰਾਂ

ਟਾਟਾ ਮੋਟਰਸ ਦੇ ਹੈੱਡ ਆਫ ਮਾਰਕੀਟਿੰਗ (ਪੈਸੰਜਰ ਕਾਰ) ਵਿਵੇਕ ਸ਼੍ਰੀਵਾਸਤਵ ਨੇ ਦੱਸਿਆ ਕਿ ਇਨ੍ਹਾਂ ਨੂੰ ਅੰਦਰੂਨੀ ਤੌਰ ’ਤੇ ਇਮਰਜਿੰਗ ਮਾਰਕੀਟ ਆਊਟਲੈੱਟ ਕਿਹਾ ਜਾ ਸਕਦਾ ਹੈ। ਇਨ੍ਹਾਂ ਸ਼ੋਅਰੂਮਸ ’ਤੇ 1 ਜਾਂ 2 ਛੋਟੀਆਂ ਕਾਰਾਂ ਵਿਖਾਈ ਦੇਣਗੀਆਂ। ਇਸ ਤੋਂ ਇਲਾਵਾ ਸ਼ਹਿਰ ਦੇ ਹਿਸਾਬ ਨਾਲ ਪਾਪੁਲਰ ਕਾਰਾਂ ਨੂੰ ਵੀ ਇਨ੍ਹਾਂ ਸ਼ੋਅਰੂਮਸ ’ਤੇ ਵਿਖਾਇਆ ਜਾਵੇਗਾ। ਸ਼੍ਰੀਵਾਸਤਵ ਨੇ ਦੱਸਿਆ ਕਿ ਕੰਪਨੀ ਆਪਣੀ ਇਸ ਯੋਜਨਾ ਤਹਿਤ ਹੁਣ ਤੱਕ 400 ਆਊਟਲੈੱਟ ਸਥਾਪਤ ਕਰ ਚੁੱਕੀ ਹੈ। ਕੰਪਨੀ ਦੀ ਯੋਜਨਾ ਹਰ ਸਾਲ 100 ਅਜਿਹੇ ਆਊਟਲੈੱਟ ਸਥਾਪਤ ਕਰਨ ਦੀ ਹੈ।


author

Karan Kumar

Content Editor

Related News