ਬੀ. ਐੱਸ.-6 ’ਚ ਸ਼ਿਫਟ ਹੋਣ ਲਈ ਟਾਟਾ ਮੋਟਰਸ ਹਟਾਏਗੀ 140 ਮਾਡਲ

11/21/2019 11:25:07 PM

ਮੁੰਬਈ (ਟਾ.)-ਅਪ੍ਰੈਲ 2020 ’ਚ ਲਾਗੂ ਹੋਣ ਵਾਲੇ ਬੀ. ਐੱਸ.-6 ਨਿਕਾਸੀ ਨਿਯਮਾਂ ਦੀ ਸ਼ੁਰੂਆਤ ਹੋ ਰਹੀ ਹੈ। ਇਸ ਨੂੰ ਵੇਖ ਕੇ ਟਾਟਾ ਮੋਟਰਸ ਨੇ ਜ਼ੋਰ-ਸ਼ੋਰ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੈਵੇਨਿਊ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਇਲ ਕੰਪਨੀ ਟਾਟਾ ਮੋਟਰਸ ਆਪਣੇ ਪੋਰਟਫੋਲੀਓ ਤੋਂ 120 ਤੋਂ 140 ਮਾਡਲਾਂ ਨੂੰ ਹਟਾ ਕੇ ਬਾਜ਼ਾਰ ’ਚ 400 ਨਵੇਂ ਉਤਪਾਦ ਅਤੇ 1000 ਨਵੇਂ ਵੇਰੀਐਂਟ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਕੰਪਨੀ ਵੱਲੋਂ ਸਾਰੇ ਵਪਾਰਕ ਵਾਹਨਾਂ ਨੂੰ ਹੀ ਅਪਗ੍ਰੇਡ ਕੀਤਾ ਜਾਵੇਗਾ। ਅਪਗ੍ਰੇਡਸ ’ਚ ਆਇਰਿਸ 0.5 ਟਨ ਵੈਨ, 55 ਟਨ ਟਰੱਕ, ਵੱਡੀਆਂ ਬੱਸਾਂ, ਟਿਆਗੋ ਅਤੇ ਹੈਰਿਅਰ ਐੱਸ. ਯੂ. ਵੀ. ਸ਼ਾਮਲ ਹਨ। ਰਿਪੋਰਟ ਅਨੁਸਾਰ ਟਾਟਾ ਮੋਟਰਸ ਬੀ. ਐੱਸ.-6 ਤਕਨੀਕ ’ਚ 2500 ਕਰੋਡ਼ ਰੁਪਏ ਦਾ ਨਿਵੇਸ਼ ਕਰ ਸਕਦੀ ਹੈ ਜੋ ਉਦਯੋਗ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ।


Karan Kumar

Content Editor

Related News