Tata Motors ਨੇ ਆਪਣੀ MID-SUV ਕਰਵ ਨੂੰ 9.99 ਲੱਖ ਰੁਪਏ ’ਚ ਕੀਤਾ ਲਾਂਚ

Thursday, Sep 05, 2024 - 12:30 PM (IST)

Tata Motors ਨੇ ਆਪਣੀ MID-SUV ਕਰਵ ਨੂੰ 9.99 ਲੱਖ ਰੁਪਏ ’ਚ ਕੀਤਾ ਲਾਂਚ

ਨਵੀਂ ਦਿੱਲੀ (ਬੀ. ਐੱਨ.) – ਭਾਰਤ ਦੀ ਪ੍ਰਮੁੱਖ ਆਟੋ ਮੋਬਾਈਲ ਕੰਪਨੀ ਟਾਟਾ ਮੋਟਰਜ਼ ਨੇ ਅੱਜ ਆਪਣੀ ਨਵੀਂ ਐੱਸ. ਯੂ. ਵੀ. ਕੂਪੇ ਟਾਟਾ ਕਰਵ ਨੂੰ 9.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ। ਇਹ ਟਾਟਾ ਮੋਟਰਜ਼ ਲਈ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਕੰਪਨੀ ਨੇ ਇਸ ਦੇ ਨਾਲ ਮਿਡ-ਐੱਸ. ਯੂ. ਵੀ. ਸੇਗਮੈਂਟ ’ਚ ਨਵੀਂ ਸ਼ੁਰੂਆਤ ਕੀਤੀ ਹੈ।

ਟਾਟਾ ਕਰਵ 3 ਇੰਜਣ ਬਦਲਾਂ ਦੇ ਨਾਲ ਆਉਂਦੀ ਹੈ, ਜਿਸ ’ਚ ਐਡਵਾਂਸ ਡੁਅਲ ਕਲਚ ਆਟੋਮੈਟਿਕ ਟ੍ਰਾਂਸਮਿਸ਼ਨ ਸ਼ਾਮਲ ਹੈ। ਇਹ ਨਿਊ ਹਾਈਪੀਰਿਅਨ ਗੈਸੋਲੀਨ ਇੰਜੈਕਸ਼ਨ ਇੰਜਣ, 1.2 ਐੱਲ. ਰੇਵੋਟ੍ਰੋਨ ਪੈਟਰੋਲ ਇੰਜਣ ਅਤੇ 1.5 ਐੱਲ. ਕ੍ਰਾਇਓਜੈੱਟ ਡੀਜ਼ਲ ਇੰਜਣ ਦੇ ਨਾਲ ਉਪਲਬਧ ਹੈ, ਜਿਸ ਨਾਲ ਗਾਹਕਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਬਦਲ ਮਿਲਦੇ ਹਨ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਡੀਜ਼ਲ ਇੰਜਣ ’ਚ ਸੇਗਮੈਂਟ ਦਾ ਪਹਿਲਾ ਡੁਅਲ ਕਲਚ ਟ੍ਰਾਂਸਮਿਸ਼ਨ ਪੇਸ਼ ਕੀਤਾ ਹੈ।


author

Harinder Kaur

Content Editor

Related News