ਟਾਟਾ ਮੋਟਰਜ਼ ਬਣੀ ਸਭ ਤੋਂ ਕੀਮਤੀ ਵਾਹਨ ਕੰਪਨੀ, ਬਾਜ਼ਾਰ ਪੂੰਜੀਕਰਨ ’ਚ ਮਾਰੂਤੀ ਨੂੰ ਛੱਡਿਆ ਪਿੱਛੇ
Wednesday, Jan 31, 2024 - 05:31 PM (IST)
ਨਵੀਂ ਦਿੱਲੀ (ਭਾਸ਼ਾ)– ਟਾਟਾ ਮੋਟਰਜ਼ ਮੰਗਲਵਾਰ ਨੂੰ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਦੇ ਲਿਹਾਜ ਨਾਲ ਦੇਸ਼ ਦੀ ਸਭ ਤੋਂ ਕੀਮਤੀ ਵਾਹਨ ਕੰਪਨੀ ਬਣ ਗਈ। ਉਸ ਨੇ ਇਸ ਮਾਮਲੇ ਵਿਚ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਨੀ ਦੇ ਬਾਜ਼ਾਰ ਪੂੰਜੀਕਰਨ ਵਿਚ ਉਸ ਦੇ ਮੁਲਾਂਕਣ ਤੋਂ ਇਲਾਵਾ ਡੀ. ਵੀ. ਆਰ. (ਡਿਫਰੈਂਸ਼ੀਅਲ ਵੋਟਿੰਗ ਰਾਈਟਸ) ਸ਼ੇਅਰ ਸ਼ਾਮਲ ਹਨ। ਟਾਟਾ ਮੋਟਰਜ਼ ਦਾ ਸ਼ੇਅਰ ਮੰਗਲਵਾਰ ਨੂੰ ਬੀ. ਐੱਸ. ਈ. ’ਚ 2.19 ਫ਼ੀਸਦੀ ਚੜ੍ਹ ਕੇ 859.25 ਰੁਪਏ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ - Budget 2024: ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਐਲਾਨ, ਸਸਤੇ ਹੋ ਸਕਦੇ ਹਨ ਮੋਬਾਈਲ ਫੋਨ
ਕਾਰੋਬਾਰ ਦੌਰਾਨ ਇਹ 5.40 ਫ਼ੀਸਦੀ ਉਛਲ ਕੇ 886.30 ਰੁਪਏ ਪ੍ਰਤੀ ਸ਼ੇਅਰ ’ਤੇ ਪੁੱਜ ਗਿਆ ਸੀ। ਟਾਟਾ ਮੋਟਰਜ਼ ਲਿਮਟਿਡ-ਡੀ. ਵੀ. ਆਰ. ਸ਼ੇਅਰ 1.63 ਫ਼ੀਸਦੀ ਦੀ ਬੜ੍ਹਤ ਨਾਲ 572.65 ਰੁਪਏ ’ਤੇ ਪੁੱਜ ਗਿਆ। ਉੱਥੇ ਹੀ ਮਾਰੂਤੀ ਦਾ ਸ਼ੇਅਰ 0.36 ਫ਼ੀਸਦੀ ਦੀ ਗਿਰਾਵਟ ਨਾਲ 9,957.25 ਰੁਪਏ ’ਤੇ ਬੰਦ ਹੋਇਆ। ਟਾਟਾ ਮੋਟਰਜ਼ ਦਾ ਐੱਮਕੈਪ 2,85,515.64 ਕਰੋੜ ਰੁਪਏ, ਜਦ ਕਿ ਟਾਟਾ ਮੋਟਰਜ਼ ਲਿਮ.-ਡੀ. ਵੀ. ਆਰ. ਦਾ ਬਾਜ਼ਾਰ ਪੂੰਜੀਕਰਨ 29,119.42 ਕਰੋੜ ਰੁਪਏ ਰਿਹਾ। ਕੁੱਲ ਮਿਲਾ ਕੇ ਇਹ 3,14,635.06 ਕਰੋੜ ਰੁਪਏ ਰਿਹਾ। ਇਹ ਮਾਰੂਤੀ ਦੇ 3,13,058.50 ਕਰੋੜ ਰੁਪਏ ਦੇ ਮੁਲਾਂਕਣ ਨਾਲ 1,576.56 ਕਰੋੜ ਰੁਪਏ ਵੱਧ ਹੈ।
ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!
ਸੈਂਸੈਕਸ ਅਤੇ ਨਿਫਟੀ ਕੰਪਨੀਆਂ ਵਿਚ ਟਾਟਾ ਮੋਟਰਜ਼ ਸਭ ਤੋਂ ਵੱਧ ਲਾਭ ਵਿਚ ਰਹਿਣ ਵਾਲੀਆਂ ਕੰਪਨੀਆਂ ’ਚ ਸ਼ਾਮਲ ਰਹੀ। ਡੀ. ਵੀ. ਆਰ. ਸ਼ੇਅਰ ਆਮ ਇਕਵਿਟੀ ਸ਼ੇਅਰਾਂ ਵਾਂਗ ਹੁੰਦੇ ਹਨ ਪਰ ਇਸ ਵਿਚ ਵੋਟ ਦਾ ਅਧਿਕਾਰ ਅਤੇ ਲਾਭ ਅੰਸ਼ ਅਧਿਕਾਰ ਵੱਖ ਹੁੰਦਾ ਹੈ। ਕੰਪਨੀਆਂ ਜਬਰੀ ਐਕਵਾਇਰਮੈਂਟ ਨੂੰ ਰੋਕਣ, ਪ੍ਰਚੂਨ ਨਿਵੇਸ਼ਕਾਂ ਨੂੰ ਜੋੜਨ ਆਦਿ ਕਾਰਨਾਂ ਕਰ ਕੇ ਡੀ. ਵੀ. ਆਰ. ਜਾਰੀ ਕਰਦੀਆਂ ਹਨ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8