ਟਾਟਾ ਮੋਟਰਜ਼ ਦੀ ਵਿਕਰੀ ''ਚ ਹੋਇਆ ਭਾਰੀ ਵਾਧਾ

07/01/2022 9:49:18 PM

ਨਵੀਂ ਦਿੱਲੀ-ਜੂਨ ’ਚ ਘਰੇਲੂ ਯਾਤਰੀ ਵਾਹਨਾਂ (ਪੀ. ਵੀ.) ਦੀ ਵਿਕਰੀ ਵੀ 87 ਫੀਸਦੀ ਵਧ ਕੇ 45,197 ਇਕਾਈ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 24,110 ਇਕਾਈ ਰਹੀ ਸੀ। ਵਿੱਤ ਸਾਲ 2022-23 ਦੀ ਪਹਿਲੀ ਤਿਮਾਹੀ 'ਚ ਯਾਤਰੀ ਵਾਹਨਾਂ ਦੀ ਵਿਕਰੀ ਵਧ ਕੇ 1,30,125 ਇਕਾਈ ਰਹੀ। ਇਕ ਸਾਲ ਪਹਿਲੇ ਇਸ ਮਿਆਦ 'ਚ ਇਹ ਗਿਣਤੀ 64,386 ਇਕਾਈ ਰਹੀ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਚੀਨ 'ਚ ਲਾਕਡਾਊਨ ਕਾਰਨ ਸਪਲਾਈ ਪੱਖ ਮਾਮੂਲੀ ਰੂਪ ਨਾਲ ਪ੍ਰਭਾਵਿਤ ਹੋਣ ਦੇ ਬਾਵਜੂਦ ਯਾਤਰੀ ਵਾਹਨਾਂ ਦੀ ਮੰਗ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਮਜ਼ਬੂਤ ਬਣੀ ਰਹੀ।

ਇਹ ਵੀ ਪੜ੍ਹੋ : ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਵਿਸ਼ਵ ਪਾਰਸੀ ਸੰਮੇਲਨ ਦਾ ਆਯੋਜਨ

ਟਾਟਾ ਮੋਟਰਜ਼ ਯਾਤਰੀ ਵ੍ਹੀਕਲ ਲਿਮਟਿਡ ਅਤੇ ਟਾਟਾ ਯਾਤਰੀ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰ ਨੇ ਕਿਹਾ ਕਿ ਸਾਡੇ ਐੱਸ. ਯੂ. ਵੀ. ਪੋਰਟਫੋਲੀਓ ਨੇ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ’ਚ ਵਿਕਰੀ ’ਚ 68 ਫੀਸਦੀ ਦਾ ਯੋਗਦਾਨ ਦਿੱਤਾ ਹੈ। ਇਸ ਦੌਰਾਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 9,283 ਇਕਾਈ ਰਹੀ। ਜੂਨ 2022 ’ਚ 3,507 ਇਕਾਈਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਮਾਸਿਕ ਵਿਕਰੀ ਨਾਲ ਨਵੀਂ ਪ੍ਰਾਪਤੀ ਹਾਸਲ ਕੀਤੀ। ਟਾਟਾ ਮੋਟਰਸ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਵਪਾਰਕ ਵਾਹਨ ਦੀ ਵਿਕਰੀ 76 ਫੀਸਦੀ ਦੇ ਉਛਾਲ ਨਾਲ 34,409 ਇਕਾਈ ਰਹੀ। ਜੂਨ, 2021 'ਚ ਇਹ ਅੰਕੜਾ 19,594 ਇਕਾਈ ਰਿਹਾ ਸੀ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਇਕ ਹਫ਼ਤੇ 'ਚ ਕੋਰੋਨਾ ਦੇ ਮਾਮਲਿਆਂ 'ਚ ਹੋਇਆ 32 ਫੀਸਦੀ ਵਾਧਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News