ਇਕ ਵਾਰ ਮੁੜ ਵਧ ਸਕਦੈ ਟਾਟਾ-ਮਿਸਤਰੀ ਵਿਵਾਦ!

Wednesday, Oct 06, 2021 - 12:20 PM (IST)

ਇਕ ਵਾਰ ਮੁੜ ਵਧ ਸਕਦੈ ਟਾਟਾ-ਮਿਸਤਰੀ ਵਿਵਾਦ!

ਨਵੀਂ ਦਿੱਲੀ (ਇੰਟ.) – ਟਾਟਾ-ਮਿਸਤਰੀ ਵਿਵਾਦ ਇਕ ਵਾਰ ਮੁੜ ਵਧ ਸਕਦਾ ਹੈ। ਦਰਅਸਲ ਰਤਨ ਟਾਟਾ ਅਤੇ ਸਾਇਰਸ ਮਿਸਤਰੀ ਦਰਮਿਆਨ ਚੱਲ ਰਹੇ ਵਿਵਾਦ ’ਚ ਇਕ ਨਵਾਂ ਮੋੜ ਆ ਗਿਆ ਹੈ। ਖਬਰ ਹੈ ਕਿ ਸ਼ਾਪੂਰਜੀ ਪਾਲੋਨਜੀ ਸਮੂਹ ਦੇ ਪ੍ਰਮੋਟਰ ਨਿਵੇਸ਼ਕਾਂ ਨੂੰ ਡਿਬੈਂਚਰ ਵੇਚ ਕੇ 6,600 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਲਈ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਦੇ ਸ਼ੇਅਰਾਂ ਨੂੰ ਗਹਿਣੇ ਰੱਖਿਆ ਜਾਏਗਾ। ਦੱਸ ਦਈਏ ਕਿ ਇਸ ਸਬੰਧ ’ਚ ਮਿਸਤਰੀ ਪਰਿਵਾਰ ਦੀ ਕੰਪਨੀ ਨੇ 25 ਸਤੰਬਰ ਨੂੰ ਕੰਪਨੀ ਰਜਿਸਟ੍ਰਾਰ ਕੋਲ ਦਸਤਾਵੇਜ਼ ਜਮ੍ਹਾ ਕਰਵਾਏ ਹਨ।

ਇਹ ਵੀ ਪੜ੍ਹੋ : Evergrande ਸੰਕਟ ਹੋਇਆ ਹੋਰ ਡੂੰਘਾ : ਹਾਂਗਕਾਂਗ ਦੇ ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਸ਼ੇਅਰਾਂ ਦਾ ਕਾਰੋਬਾਰ ਹੋਇਆ ਬੰਦ

ਮੀਡੀਆ ਰਿਪੋਰਟ ਮੁਤਾਬਕ ਕਾਨੂੰਨੀ ਮਾਹਰ ਇਸ ਕਦਮ ਨੂੰ ਸੰਭਾਵਿਤ ਰੂਪ ਨਾਲ ਵਿਵਾਦਪੂਰਨ ਮੰਨ ਰਹੇ ਹਨ ਕਿਉਂਕਿ ਟਾਟਾ ਸੰਨਜ਼ ਪਹਿਲਾਂ ਵੀ ਮਿਸਤਰੀ ਦੇ ਇਸ ਤਰ੍ਹਾਂ ਦੇ ਕਦਮਾਂ ’ਤੇ ਇਤਰਾਜ਼ ਪ੍ਰਗਟਾ ਚੁੱਕਾ ਹੈ। ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ’ਚ ਮਿਸਤਰੀ ਪਰਿਵਾਰ ਦੀ 18 ਫੀਸਦੀ ਹਿੱਸੇਦਾਰੀ ਹੈ। ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 2016 ’ਚ ਟਾਟਾ ਅਤੇ ਮਿਸਤਰੀ ਦਰਮਿਆਨ ਵਿਵਾਦ ਛਿੜ ਗਿਆ।

6600 ਕਰੋੜ ਰੁਪਏ ਜੁਟਾਏ ਜਾਣਗੇ

ਮਿਸਤਰੀ ਪਰਿਵਾਰ ਵਲੋਂ ਸਟਰਲਿੰਗ ਇਨਵੈਸਟਮੈਂਟ ਕਾਰਪ ਕੰਪਨੀ ਰਜਿਸਟ੍ਰਾਰ ਕੋਲ ਜੋ ਦਸਤਾਵੇਜ਼ ਜਮ੍ਹਾ ਕਰਵਾਏ ਹਨ, ਉਨ੍ਹਾਂ ਮੁਤਾਬਕ ਪ੍ਰਮੋਟਰਜ਼ ਗਰੁੱਪ ਕੰਪਨੀ ਇਵੇਂਜੇਲੋਸ ਵੈਂਚਰਸ ਰਾਹੀਂ 6600 ਕਰੋੜ ਰੁਪਏ ਜੁਟਾਏ ਜਾਣਗੇ। ਇਸ ਲਈ ਟਾਟਾ ਸੰਨਜ਼ ਦੇ ਸ਼ੇਅਰਾਂ ਨੂੰ ਗਹਿਣੇ ਰੱਖਿਆ ਜਾਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਟਰਲਿੰਗ ਇਨਵੈਸਟਮੈਂਠ ਦੇ ਪ੍ਰਮੋਟਰ ਜੋ ਟਾਟਾ ਸੰਨਜ਼ ’ਚ 9.185 ਫੀਸਦੀ ਹਿੱਸੇਦਾਰੀ ਰੱਖਦੇ ਹਨ, ਸਮੂਹ ਦੀ ਕੰਪਨੀ ਇਵੇਂਜੇਲੋਸ ਵੈਂਚਰਸ ਦੇ ਮਾਧਿਅਮ ਰਾਹੀਂ ਟਾਟਾ ਸੰਨਜ਼ ਦੇ ਸ਼ੇਅਰਾਂ ਨੂੰ ਗਹਿਣੇ ਰੱਖ ਕੇ 6600 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ : Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ

ਕੀ ਹੈ ਮਾਮਲਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਟਰਲਿੰਗ ਇਨਵੈਸਟਮੈਂਟ ਕੋਲ ਟਾਟਾ ਸੰਨਜ਼ ਦੇ ਸ਼ੇਅਰਾਂ ਨੂੰ ਸਟੈਂਡਰਡ ਚਾਰਟਡ ਬੈਂਕ ਕੋਲ ਗਹਿਣੇ ਰੱਖਿਆ ਗਿਆ ਸੀ। ਸ਼ਾਪੂਰਜੀ ਪਾਲੋਨਜੀ ਐਂਡ ਕੰਪਨੀ ਲਿਮਟਿਡ ਦੇ 2800 ਕਰੋੜ ਰੁਪਏ ਦੇ ਬਕਾਏ ਲੋਨ ਲਈ ਇਨ੍ਹਾਂ ਨੂੰ ਗਹਿਣੇ ਰੱਖਿਆ ਗਿਆ ਸੀ। ਹਾਲਾਂਕਿ ਦਸਤਾਵੇਜ਼ਾਂ ਮੁਤਾਬਕ ਇਸ ਲੋਨ ਦਾ ਪਿਛਲੇ ਮਹੀਨੇ ਸਮੇਂ ਤੋਂ ਪਹਿਲਾਂ ਭੁਗਤਾਨ ਕਰ ਦਿੱਤਾ ਗਿਆ ਸੀ ਅਤੇ ਬੈਂਕ ਨੇ ਸ਼ੇਅਰਾਂ ਨੂੰ ਜਾਰੀ ਕਰ ਦਿੱਤਾ ਸੀ। ਇਸ ਬਾਰੇ ਸ਼ਾਪੂਰਜੀ ਪਾਲੋਨਜੀ ਐਂਡ ਕੰਪਨੀ ਅਤੇ ਟਾਟਾ ਸੰਨਜ਼ ਨੇ ਕੋਈ ਉਨ੍ਹਾਂ ਨੂੰ ਭੇਜੇ ਗਏ ਈਮੇਲ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : 'ਬਾਏ ਨਾਓ ਪੇ ਲੇਟਰ': ਸਮੇਂ 'ਤੇ ਨਹੀਂ ਕੀਤਾ ਭੁਗਤਾਨ ਤਾਂ ਇਹ ਸਹੂਲਤ ਬਣ ਸਕਦੀ ਹੈ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 


author

Harinder Kaur

Content Editor

Related News