Tata-Mistry Case: ਸੁਪਰੀਮ ਕੋਰਟ ਨੇ ਟਾਟਾ ਸੰਨਜ਼ ਦੇ ਹੱਕ 'ਚ ਸੁਣਾਇਆ ਫ਼ੈਸਲਾ, ਜਾਣੋ ਪੂਰਾ ਮਾਮਲਾ

Friday, Mar 26, 2021 - 06:46 PM (IST)

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਟਾਟਾ ਸਮੂਹ ਦੀ ਕੰਪਨੀ ਟਾਟਾ ਸੰਨਜ਼ ਲਿਮਟਿਡ ਅਤੇ ਸ਼ਾਪੁਰਜੀ ਪਾਲੋਨਜੀ ਸਮੂਹ ਦੇ ਸਾਇਰਸ ਮਿਸਤਰੀ ਦੇ ਮਾਮਲੇ 'ਤੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਅੱਜ ਟਾਟਾ ਸੰਨਜ਼ ਦੇ ਹੱਕ ਵਿਚ ਸੁਣਾਇਆ ਹੈ। ਅਦਾਲਤ ਨੇ ਸਾਈਰਸ ਮਿਸਤਰੀ ਨੂੰ ਕੰਪਨੀ ਦਾ ਮੁੜ ਚੇਅਰਮੈਨ ਨਿਯੁਕਤ ਕਰਨ ਦੇ ਐਨ.ਸੀ.ਐਲ.ਏ.ਟੀ. ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਟਾਟਾ ਸੰਨਜ਼ ਨੇ ਐਨ.ਸੀ.ਐਲ.ਏ.ਟੀ. ਦੇ ਇਸ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ :  119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ

ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐਨ.ਸੀ.ਐਲ.ਏ.ਟੀ.) ਨੇ 17 ਦਸੰਬਰ 2019 ਨੂੰ ਫੈਸਲਾ ਦਿੱਤਾ ਸੀ ਕਿ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਵਜੋਂ ਬਹਾਲ ਕੀਤਾ ਜਾਵੇ। ਸੁਪਰੀਮ ਕੋਰਟ ਨੇ ਅੱਜ ਇਸ ਫੈਸਲੇ ਨੂੰ ਪਲਟ ਦਿੱਤਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਐਨਸੀਐਲਏਟੀ ਦੁਆਰਾ 10 ਜਨਵਰੀ 2020 ਨੂੰ ਲਏ ਗਏ ਫੈਸਲੇ ਨੂੰ ਬਰਕਰਾਰ ਰੱਖਿਆ। ਇਹ ਫ਼ੈਸਲਾ ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਸੁਪਰੀਮ ਕੋਰਟ ਨੇ 17 ਦਸੰਬਰ 2020 ਨੂੰ ਇਸ ਕੇਸ ਵਿਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ

ਐਨ.ਸੀ.ਐਲ.ਏ.ਟੀ. ਦਾ ਪੁਰਾਣਾ ਫੈਸਲਾ ਕੀ ਸੀ

ਐਨ.ਸੀ.ਐਲ.ਏ.ਟੀ. ਨੇ ਆਪਣੇ ਆਦੇਸ਼ ਵਿਚ 24 ਅਕਤੂਬਰ, 2016 ਦੇ ਫੈਸਲੇ ਨੂੰ ਅਵੈਧ ਕਰਾਰ ਦਿੱਤਾ, ਜਿਸ ਵਿੱਚ ਮਿਸਤਰੀ ਨੂੰ ਨਿਰਦੇਸ਼ਕ ਅਤੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਟ੍ਰਿਬਿਊਨਲ ਦਾ ਕਹਿਣਾ ਹੈ ਕਿ ਇਹ ਫੈਸਲਾ ਗਲਤ ਢੰਗ ਨਾਲ ਲਿਆ ਗਿਆ ਹੈ, ਇਸ ਲਈ ਹੁਣ ਮਿਸਤਰੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਐਨ. ਚੰਦਰਸ਼ੇਕਰਨ ਦੀ ਟਾਟਾ ਸੰਨਜ਼ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤੀ ਗੈਰ ਕਾਨੂੰਨੀ ਹੈ। ਇਸ ਫੈਸਲੇ ਨੂੰ ਲਾਗੂ ਕਰਨ ਲਈ 4 ਹਫਤੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਟਾਟਾ ਸਮੂਹ ਅਪੀਲ ਕਰ ਸਕੇ।

ਇਹ ਵੀ ਪੜ੍ਹੋ : ਮਈ ਤੋਂ ਘਟੇਗੀ ਤੁਹਾਡੀ ਤਨਖ਼ਾਹ! ਨਵਾਂ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਹੋਣਗੇ ਇਹ ਬਦਲਾਅ

ਫੈਸਲੇ ਦੇ ਦੂਜੇ ਭਾਗ ਵਿਚ ਅਦਾਲਤ ਨੇ ਕਿਹਾ ਹੈ ਕਿ ਤਿੰਨਾਂ ਕੰਪਨੀਆਂ ਵਿਚ ਮਿਸਤਰੀ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਇਹ ਫੈਸਲਾ ਸਿਰਫ ਉਨ੍ਹਾਂ ਤਿੰਨ ਕੰਪਨੀਆਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਤੋਂ ਮਿਸਤਰੀ ਨੂੰ ਹਟਾ ਦਿੱਤਾ ਗਿਆ ਸੀ। ਸੇਬੀ ਦੇ ਨਿਯਮਾਂ ਅਨੁਸਾਰ, ਕਿਸੇ ਵੀ ਕੰਪਨੀ ਵਿਚ ਬਦਲਾਅ ਦੀ ਜਾਣਕਾਰੀ ਸਟਾਕ ਮਾਰਕੀਟ ਨੂੰ ਦੇਣੀ ਹੁੰਦੀ ਹੈ ਕਿਉਂਕਿ ਉਨ੍ਹਾਂ ਫੈਸਲਿਆਂ ਦਾ ਸ਼ੇਅਰਾਂ ਉੱਤੇ ਅਸਰ ਪੈਂਦਾ ਹੈ। ਹਾਲਾਂਕਿ ਟਾਟਾ ਸਮੂਹ ਨੇ ਅਜੇ ਤਕ ਮਿਸਤਰੀ ਦੇ ਸਟਾਕ ਮਾਰਕੀਟ ਵਿਚ ਬਹਾਲ ਹੋਣ ਦੀ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News