Tata ਨੇ ਆਈਫੋਨ ’ਤੇ ਤਾਈਵਾਨੀ ਕੰਪਨੀ ਨਾਲ ਕੀਤੀ ਵੱਡੀ ਡੀਲ

Monday, Nov 18, 2024 - 01:14 PM (IST)

Tata ਨੇ ਆਈਫੋਨ ’ਤੇ ਤਾਈਵਾਨੀ ਕੰਪਨੀ ਨਾਲ ਕੀਤੀ ਵੱਡੀ ਡੀਲ

ਨਵੀਂ ਦਿੱਲੀ (ਇੰਟ.) – ਟਾਟਾ ਗਰੁੱਪ ਨੇ ਇਕ ਵਾਰ ਮੁੜ ਚੀਨ ਨੂੰ ਮਿਰਚਾਂ ਲਾ ਦਿੱਤੀਆਂ ਹਨ, ਜਿਸ ਦਾ ਪ੍ਰਮੁੱਖ ਕਾਰਨ ਉਸ ਵੱਲੋਂ ਆਈਫੋਨ ’ਤੇ ਤਾਈਵਾਨੀ ਕੰਪਨੀ ਨਾਲ ਇਕ ਵੱਡੀ ਡੀਲ ਨੂੰ ਲਾਕ ਕਰਨਾ ਹੈ। ਸੂਤਰਾਂ ਮੁਤਾਬਕ ਭਾਰਤ ਦੀ ਟਾਟਾ ਇਲੈਕਟ੍ਰਾਨਿਕਸ ਨੇ ਤਾਈਵਾਨੀ ਕਾਂਟ੍ਰੈਕਟ ਮੇਕਰ ਪੈਗਾਟ੍ਰਾਨ ਦੇ ਭਾਰਤ ਵਿਚ ਇਕੋ-ਇਕ ਆਈਫੋਨ ਪਲਾਂਟ ਵਿਚ ਬਹੁਮਤ ਹਿੱਸੇਦਾਰੀ ਖਰੀਦਣ ’ਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ, ਜਿਸ ਨਾਲ ਇਕ ਨਵਾਂ ਜੁਆਇੰਟ ਵੈਂਚਰ ਬਣੇਗਾ, ਜੋ ਐੱਪਲ ਸਪਲਾਇਰ ਦੇ ਰੂਪ ’ਚ ਟਾਟਾ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ।

ਇਹ ਵੀ ਪੜ੍ਹੋ :     ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold

ਪਿਛਲੇ ਹਫਤੇ ਹੋਈ ਆਪਸੀ ਡੀਲ ਤਹਿਤ ਟਾਟਾ ਕੋਲ 60 ਫੀਸਦੀ ਹਿੱਸੇਦਾਰੀ ਹੋਵੇਗੀ ਅਤੇ ਜੁਆਇੰਟ ਵੈਂਚਰ ਤਹਿਤ ਉਹ ਰੋਜ਼ਾਨਾ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੇਗਾ, ਜਦੋਂਕਿ ਪੈਗਾਟ੍ਰਾਨ ਬਾਕੀ ਹਿੱਸੇਦਾਰੀ ਰੱਖੇਗਾ ਅਤੇ ਤਕਨੀਕੀ ਮਦਦ ਕਰੇਗਾ।

ਮੀਡੀਆ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਸੌਦੇ ਦੀ ਵਿੱਤੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦੂਜੇ ਪਾਸੇ ਟਾਟਾ ਨੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐੱਪਲ ਤੇ ਪੈਗਾਟ੍ਰਾਨ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ :     PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ

ਚੀਨ ਤੋਂ ਵੱਖ ਸਪਲਾਈ ਚੇਨ ’ਤੇ ਵਿਚਾਰ

‘ਰਾਇਟਰਜ਼’ ਨੇ ਸਭ ਤੋਂ ਪਹਿਲਾਂ ਅਪ੍ਰੈਲ ਵਿਚ ਰਿਪੋਰਟ ਦਿੱਤੀ ਸੀ ਕਿ ਪੈਗਾਟ੍ਰਾਨ ਨੂੰ ਐੱਪਲ ਦਾ ਸਮਰਥਨ ਹਾਸਲ ਹੈ ਅਤੇ ਉਹ ਭਾਰਤ ਵਿਚ ਆਪਣਾ ਇਕੋ-ਇਕ ਆਈਫੋਨ ਪਲਾਂਟ ਟਾਟਾ ਨੂੰ ਵੇਚਣ ਲਈ ਅਗਾਊਂ ਤੌਰ ’ਤੇ ਗੱਲਬਾਤ ਕਰ ਰਿਹਾ ਹੈ, ਜੋ ਤਾਈਵਾਨੀ ਫਰਮ ਦੇ ਐੱਪਲ ਪਾਰਟਨਰ ਦੇ ਨਵੀਨਤਮ ਪੈਮਾਨੇ ਨੂੰ ਦਰਸਾਉਂਦਾ ਹੈ।

ਬੀਜਿੰਗ ਤੇ ਵਾਸ਼ਿੰਗਟਨ ਵਿਚਾਲੇ ਜੀਓ ਪਾਲੀਟਿਕਲ ਟੈਨਸ਼ਨ ਵਿਚਾਲੇ ਐੱਪਲ ਚੀਨ ਤੋਂ ਵੱਖ ਆਪਣੀ ਸਪਲਾਈ ਚੇਨ ਵਿਚ ਵੰਨ-ਸੁਵੰਨਤਾ ਲਿਆਉਣ ’ਤੇ ਵਿਚਾਰ ਕਰ ਰਿਹਾ ਹੈ। ਭਾਰਤ ਵਿਚ ਟਾਟਾ ਲਈ ਚੇਨਈ ਪੈਗਾਟ੍ਰਾਨ ਪਲਾਂਟ ਉਸ ਦੀਆਂ ਆਈਫੋਨ ਮੈਨੂਫੈਕਚਰਿੰਗ ਦੀਆਂ ਯੋਜਨਾਵਾਂ ਨੂੰ ਉਤਸ਼ਾਹ ਦੇਵੇਗਾ।

ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ

ਲੈਣੀ ਪਵੇਗੀ ਸੀ. ਸੀ. ਆਈ. ਦੀ ਮਨਜ਼ੂਰੀ

ਸੂਤਰਾਂ ਨੇ ਕਿਹਾ ਕਿ ਡੀਲ ਫਾਈਨਲ ਕਰਨ ਦਾ ਐਲਾਨ ਸ਼ੁੱਕਰਵਾਰ ਨੂੰ ਆਈਫੋਨ ਪਲਾਂਟ ਵਿਚ ਅੰਦਰੂਨੀ ਤੌਰ ’ਤੇ ਕੀਤਾ ਗਿਆ ਸੀ। ਦੋਵੇਂ ਕੰਪਨੀਆਂ ਆਉਣ ਵਾਲੇ ਦਿਨਾਂ ਵਿਚ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ. ਸੀ. ਆਈ.) ਦੀ ਮਨਜ਼ੂਰੀ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੀਆਂ ਹਨ।

ਟਾਟਾ ਪਹਿਲਾਂ ਤੋਂ ਹੀ ਦੱਖਣੀ ਸੂਬੇ ਕਰਨਾਟਕ ਵਿਚ ਇਕ ਆਈਫੋਨ ਅਸੈਂਬਲੀ ਪਲਾਂਟ ਦਾ ਸੰਚਾਲਨ ਕਰ ਰਿਹਾ ਹੈ, ਜਿਸ ਨੂੰ ਉਸ ਨੇ ਪਿਛਲੇ ਸਾਲ ਤਾਈਵਾਨ ਦੇ ਵਿਸਟ੍ਰਾਨ ਤੋਂ ਲਿਆ ਸੀ। ਇਹ ਤਾਮਿਲਨਾਡੂ ਦੇ ਹੋਸੁਰ ’ਚ ਵੀ ਇਕ ਨਿਰਮਾਣ ਕਰ ਰਿਹਾ ਹੈ, ਜਿੱਥੇ ਇਸ ਦਾ ਇਕ ਆਈਫੋਨ ਕੰਪੋਨੈਂਟ ਪਲਾਂਟ ਵੀ ਹੈ, ਜੋ ਸਤੰਬਰ ਵਿਚ ਅੱਗ ਲੱਗਣ ਦੀ ਘਟਨਾ ਵਿਚ ਸ਼ਾਮਲ ਸੀ।

ਵਿਸ਼ਲੇਸ਼ਕਾਂ ਵੱਲੋਂ ਅਨੁਮਾਨ ਹੈ ਕਿ ਭਾਰਤ ਇਸ ਸਾਲ ਕੁਲ ਆਈਫੋਨ ਸ਼ਿਪਮੈਂਟ ਵਿਚ 20-25 ਫੀਸਦੀ ਦਾ ਯੋਗਦਾਨ ਪਾਏਗਾ, ਜੋ ਪਿਛਲੇ ਸਾਲ 12-14 ਫੀਸਦੀ ਸੀ। ਟਾਟਾ-ਪੈਗਾਟ੍ਰਾਨ ਪਲਾਂਟ ਜਿਸ ਵਿਚ ਲੱਗਭਗ 10,000 ਮੁਲਾਜ਼ਮ ਕੰਮ ਕਰਦੇ ਹਨ ਅਤੇ ਸਾਲਾਨਾ 5 ਮਿਲੀਅਨ ਆਈਫੋਨ ਤਿਆਰ ਕਰਦੇ ਹਨ, ਭਾਰਤ ਵਿਚ ਟਾਟਾ ਦੀ ਤੀਜੀ ਆਈਫੋਨ ਫੈਕਟਰੀ ਹੋਵੇਗਾ।

ਇਹ ਵੀ ਪੜ੍ਹੋ :     ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News