ਏਅਰ ਇੰਡੀਆ ਨਾਲ ਏਅਰ ਏਸ਼ੀਆ ਇੰਡੀਆ ਅਤੇ ਵਿਸਤਾਰਾ ਨੂੰ ਮਿਲਾਉਣ ’ਤੇ ਵਿਚਾਰ ਕਰ ਰਹੀ ਹੈ ਟਾਟਾ
Thursday, Sep 22, 2022 - 12:19 PM (IST)
ਮੁੰਬਈ–ਟਾਟਾ ਸਮੂਹ ਨੇ ਏਅਰ ਇੰਡੀਆ ਨਾਲ ਏਅਰ ਏਸ਼ੀਆ ਇੰਡੀਆ ਅਤੇ ਵਿਸਤਾਰਾ ਨੂੰ ਮਿਲਾਉਣ ਦੇ ਬਦਲ ਦਾ ਮੁਲਾਂਕਣ ਕਰਨ ਲਈ ਇਕ ਕਵਾਇਦ ਸ਼ੁਰੂ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਤਿੰਨੇ ਏਅਰਲਾਈਨ ਦਰਮਿਆਨ ਬਿਹਤਰ ਕਾਰਜ਼ਸ਼ੀਲ ਤਾਲਮੇਲ ਕਾਇਮ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ। ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਕੰਪਨੀ ਦੇ ਆਪ੍ਰੇਟਿੰਗ ਡਾਇਰੈਕਟਰ ਆਰ. ਐੱਸ. ਸੰਧੂ ਦੀ ਅਗਵਾਈ ’ਚ ਇਕ ਟੀਮ ਦਾ ਗਠਨ ਕੀਤਾ ਗਿਆ ਹੈ।
ਟਾਟਾ ਸਮੂਹ ਨੇ ਪਿਛਲੇ ਸਾਲ ਅਕਤੂਬਰ ’ਚ 18,000 ਕਰੋੜ ਰੁਪਏ ’ਚ ਏਅਰ ਇੰਡੀਆ ਦੀ ਐਕਵਾਇਰਮੈਂਟ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਟੀਮ ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਏਸ਼ੀਆ ਇੰਡੀਆ ਦੇ ਨਾਲ ਹੀ ਏਅਰ ਇੰਡੀਆ ਅਤੇ ਵਿਸਤਾਰਾ ਦਰਮਿਆਨ ਸੰਚਾਲਨ ਤਾਲਮੇਲ ਵਧਾਉਣ ਲਈ ਮੁਲਾਂਕਣ ਕਰੇਗਾ।
ਇਕ ਸੂਤਰ ਨੇ ਕਿਹਾ ਕਿ ਏਅਰ ਇੰਡੀਆ ਦੇ ਸੀ. ਈ. ਓ. ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੇਲ ਵਿਲਸਨ ਨੇ ਇਸ ਟੀਮ ਦਾ ਗਠਨ ਕੀਤਾ ਹੈ। ਇਹ ਟੀਮ ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਏਸ਼ੀਆ ਇੰਡੀਆ ਅਤੇ ਏਅਰ ਇੰਡੀਆ ਅਤੇ ਵਿਸਤਾਰਾ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰਨ ਦੇ ਉਪਾਅ ਅਤੇ ਰਲੇਵੇਂ ਦੇ ਟੀਚੇ ਨੂੰ ਹਾਸਲ ਕਰਨ ਬਾਰੇ ਵਿਚਾਰ ਕਰੇਗਾ।