AirIndia ਦਾ ''ਮਹਾਰਾਜਾ'' ਹੁਣ ਨਹੀਂ ਆਵੇਗਾ ਨਜ਼ਰ , TATA ਨੇ ਕਰ ਲਈ ਹੈ ਵੱਡੇ ਬਦਲਾਅ ਦੀ ਤਿਆਰੀ
Thursday, Jul 27, 2023 - 01:30 PM (IST)
ਨਵੀਂ ਦਿੱਲੀ : ਏਅਰ ਇੰਡੀਆ ਦੇ ਮੁੜ ਤੋਂ ਟਾਟਾ ਗਰੁੱਪ 'ਚ ਜਾਣ ਤੋਂ ਬਾਅਦ ਇਸ ਨਾਲ ਜੁੜੀਆਂ ਨਵੀਆਂ-ਨਵੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਟਾਟਾ ਗਰੁੱਪ ਏਅਰ ਇੰਡੀਆ ਨੂੰ ਲੈ ਕੇ ਸਭ ਤੋਂ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਏਅਰ ਇੰਡੀਆ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਦੀ ਸਭ ਤੋਂ ਵੱਡੀ ਪਛਾਣ ਇਸ ਦਾ ਮੈਸਕਾਟ ਮਹਾਰਾਜਾ ਹੀ ਰਿਹਾ ਹੈ। ਹਾਲਾਂਕਿ, ਜਲਦ ਹੀ ਕੰਪਨੀ ਆਪਣਾ ਮੈਸਕਾਟ ਬਦਲਣ ਜਾ ਰਹੀ ਹੈ। ਕੰਪਨੀ ਮਹਾਰਾਜਾ ਦੀ ਵਰਤੋਂ ਹੋਰ ਥਾਵਾਂ 'ਤੇ ਕਰੇਗੀ ਅਤੇ ਇਸ ਦੇ ਖੜ੍ਹੇ ਹੋਣ ਦਾ ਤਰੀਕਾ ਵੀ ਬਦਲਿਆ ਜਾਵੇਗਾ। ਸੰਭਵ ਹੈ ਕਿ ਨਵਾਂ ਮਹਾਰਾਜਾ ਲਾਉਂਜ ਅਤੇ ਵੇਟਿੰਗ ਏਰੀਆ ਦੇ ਬਾਹਰ ਲਗਾਇਆ ਜਾਵੇ ਅਤੇ ਉਹ ਥੋੜ੍ਹਾ ਝੁਕ ਕੇ ਖੜ੍ਹਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦੇਸ਼ ਛੱਡ ਕੇ ਵਿਦੇਸ਼ ਜਾ ਰਹੇ ਭਾਰਤੀਆਂ ਦੀ ਗਿਣਤੀ 'ਚ ਵਾਧਾ ਜਾਰੀ, ਇਨ੍ਹਾਂ ਦੇਸ਼ਾਂ ਦੀ ਲੈ ਰਹੇ ਨਾਗਰਿਕਤਾ
ਇਹ ਸਭ ਕੰਪਨੀ ਦੇ ਰੀਬ੍ਰਾਂਡਿੰਗ ਦੇ ਤਹਿਤ ਕੀਤਾ ਜਾਵੇਗਾ। ਇੰਨਾ ਹੀ ਨਹੀਂ ਏਅਰ ਇੰਡੀਆ ਦੇ ਜਹਾਜ਼ 'ਚ ਲਾਲ ਅਤੇ ਚਿੱਟੇ ਰੰਗ ਤੋਂ ਇਲਾਵਾ ਹੁਣ ਲੋਕ ਜਾਮਨੀ ਰੰਗ ਵੀ ਦੇਖ ਸਕਦੇ ਹਨ। ਲਾਲ ਅਤੇ ਚਿੱਟਾ ਰੰਗ ਏਅਰ ਇੰਡੀਆ ਦੀ ਪਛਾਣ ਬਰਕਰਾਰ ਰੱਖੇਗਾ, ਜਦੋਂ ਕਿ ਵਿਸਤਾਰਾ ਲਈ ਜਾਮਨੀ ਰੰਗ ਸ਼ਾਮਲ ਕੀਤਾ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਵਿਸਤਾਰਾ ਦਾ ਵੀ ਏਅਰ ਇੰਡੀਆ ਨਾਲ ਰਲੇਵਾਂ ਕੀਤਾ ਜਾ ਰਿਹਾ ਹੈ। ਕੰਪਨੀ ਦੀ ਯੋਜਨਾ ਏਅਰ ਇੰਡੀਆ ਨੂੰ ਦੁਨੀਆ ਦੀਆਂ ਚੋਟੀ ਦੀਆਂ ਏਅਰਲਾਈਨਾਂ ਦੇ ਬਰਾਬਰ ਰੱਖਣ ਦੀ ਹੈ। ਹਾਲਾਂਕਿ ਇਸ ਖ਼ਬਰ 'ਤੇ ਟਾਟਾ ਸੰਨਜ਼ ਜਾਂ ਏਅਰ ਇੰਡੀਆ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਬ੍ਰਿਟਿਸ਼ ਕੰਪਨੀ ਕਰੇਗੀ ਮੇਕਓਵਰ
ਏਅਰ ਇੰਡੀਆ ਦੀ ਰੀਬ੍ਰਾਂਡਿੰਗ ਲੰਡਨ ਸਥਿਤ ਕੰਸਲਟੈਂਸੀ ਫਰਮ ਫਿਊਚਰਬ੍ਰਾਂਡ ਨੂੰ ਸੌਂਪੀ ਗਈ ਹੈ। ਕੰਪਨੀ ਨੇ ਪਹਿਲਾਂ ਅਮਰੀਕਨ ਏਅਰਲਾਈਨਜ਼, ਬ੍ਰਿਟਿਸ਼ ਲਗਜ਼ਰੀ ਕਾਰ ਕੰਪਨੀ ਬੈਂਟਲੇ ਅਤੇ 2012 ਲੰਡਨ ਓਲੰਪਿਕ ਲਈ ਬ੍ਰਾਂਡਿੰਗ 'ਤੇ ਕੰਮ ਕੀਤਾ ਹੈ। ਰਿਪੋਰਟਾਂ ਅਨੁਸਾਰ, ਨਵੀਂ ਬ੍ਰਾਂਡਿੰਗ ਅਗਸਤ ਵਿੱਚ ਜਾਰੀ ਕੀਤੀ ਜਾਵੇਗੀ। ਇਸ ਦਾ ਪ੍ਰਚਾਰ ਹਰ ਤਰ੍ਹਾਂ ਦੇ ਮੀਡੀਆ ਪਲੇਟਫਾਰਮਾਂ 'ਤੇ ਕੀਤਾ ਜਾਵੇਗਾ। ਨਵੀਂ ਬ੍ਰਾਂਡਿੰਗ ਦੀ ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ ਲਈ ਪ੍ਰਸ਼ੂਨ ਜੋਸ਼ੀ ਦੇ ਮੈਕਕੇਨ ਵਰਲਡਗਰੁੱਪ ਨੂੰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ITR ਫਾਈਲ ਕਰਨ ਦੀ ਆਖ਼ਰੀ ਮਿਤੀ ਆਈ ਨੇੜੇ; 80 ਲੱਖ ਲੋਕਾਂ ਨੂੰ ਮਿਲਿਆ ਟੈਕਸ ਰਿਫੰਡ
ਮਹਾਰਾਜਾ ਦਾ ਇਤਿਹਾਸ ਅਤੇ ਵਰਤਮਾਨ
ਏਅਰ ਇੰਡੀਆ ਦਾ ਮਹਾਰਾਜਾ ਕੰਪਨੀ ਦੇ ਸਾਬਕਾ ਵਪਾਰਕ ਨਿਰਦੇਸ਼ਕ ਬੌਬੀ ਕੂਕਾ ਦਾ ਤੋਹਫਾ ਹੈ। ਉਸਨੇ ਇਸਨੂੰ 1946 ਵਿੱਚ ਬਣਾਇਆ ਸੀ। ਹਾਲਾਂਕਿ ਇਸ ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਇਹ ਤਸਵੀਰ ਏਅਰ ਇੰਡੀਆ ਦੀ ਮੌਜੂਦਾ ਤਸਵੀਰ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰੋਬਾਰੀ ਯਾਤਰੀ ਅਤੇ ਅਧਿਕਾਰੀ ਹੁਣ ਏਅਰ ਇੰਡੀਆ ਦੀ ਯਾਤਰਾ ਦਾ ਵੱਡਾ ਹਿੱਸਾ ਬਣਨਗੇ ਅਤੇ ਵੱਡੀਆਂ ਮੁੱਛਾਂ ਅਤੇ ਪੱਗ ਵਾਲਾ ਮਹਾਰਾਜਾ ਦਾ ਅਕਸ ਇਸ ਨਾਲ ਮੇਲ ਨਹੀਂ ਖਾਂਦਾ। ਇਸ ਦੇ ਨਾਲ ਹੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਦੁਨੀਆ ਦੀ ਕਿਸੇ ਵੀ ਵੱਡੀ ਏਅਰਲਾਈਨ ਕੰਪਨੀ ਦਾ ਮੈਸਕਾਟ ਨਹੀਂ ਹੈ।
ਇਹ ਵੀ ਪੜ੍ਹੋ : ਤੇਲ ਦੀ ਖੇਡ ’ਚ ਮੁੜ ਉਤਰਨਗੇ ਖਾੜੀ ਦੇਸ਼, ਪੈਰਿਸ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਸੰਕੇਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8