ਮੋਬਾਇਲ-ਇੰਟਰਨੈੱਟ ਦੀ ਦੁਨੀਆ ’ਚ ਹੋਵੇਗੀ ਟਾਟਾ ਦੀ ਐਂਟਰੀ, Elon Musk ਤੇ Jio ਦੀ ਵਧੀ ਟੈਨਸ਼ਨ

Thursday, Aug 12, 2021 - 05:34 PM (IST)

ਮੋਬਾਇਲ-ਇੰਟਰਨੈੱਟ ਦੀ ਦੁਨੀਆ ’ਚ ਹੋਵੇਗੀ ਟਾਟਾ ਦੀ ਐਂਟਰੀ, Elon Musk ਤੇ Jio ਦੀ ਵਧੀ ਟੈਨਸ਼ਨ

ਨਵੀਂ ਦਿੱਲੀ– ਦੁਨੀਆ ’ਚ ਸਭ ਤੋਂ ਜ਼ਿਆਦਾ ਇੰਟਰਨੈੱਟ ਡਾਟਾ ਦੀ ਖਪਤ ਭਾਰਤ ’ਚ ਹੁੰਦੀ ਹੈ। ਨਾਲ ਹੀ ਭਾਰਤ ਸਮਾਰਟਫੋਨ, ਲੈਪਟਾਪ-ਟੈਬਲੇਟ ਅਤੇ ਸਮਾਰਟ ਟੀ.ਵੀ. ਵਰਗੇ ਇਲੈਕਟ੍ਰੋਨਿਕ ਪ੍ਰੋਡਕਟਸ ਦਾ ਵੱਡਾ ਬਾਜ਼ਾਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਟਾਟਾ ਸਮੂਹ ਹੌਲੀ-ਹੌਲੀ ਹੀ ਸਹੀ, ਮੋਬਾਇਲ ਅਤੇ ਇੰਟਰਨੈੱਟ ਦੀ ਦੁਨੀਆ ’ਚ ਕਦਮ ਰੱਖ ਰਿਹਾ ਹੈ। ਟਾਟਾ ਸਮੂਹ ਦੇ ਇਸ ਫੈਸਲੇ ਨਾਲ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਅਤੇ ਏਲੋਨ ਮਸਕ ਦੇ ਸਟਾਰਲਿੰਕ (Starlink) ਪ੍ਰਾਜੈੱਕਟ ਨੂੰ ਜ਼ਬਰਦਸਤ ਝਟਕਾ ਲੱਗ ਸਕਦਾ ਹੈ। 

ਏਲੋਨ ਮਸਕ ਅਤੇ ਜੀਓ ਨਾਲ ਹੋਵੇਗਾ ਮੁਕਾਬਲਾ
ਦੱਸ ਦੇਈਏ ਕਿ ਜਿੱਥੇ ਇਕ ਪਾਸੇ ਜੀਓ ਭਾਰਤ ’ਚ ਜ਼ੋਰ-ਸ਼ੋਰ ਨਾਲ ਜੀਓ ਫਾਈਬਰ ਬ੍ਰਾਡਬੈਂਡ ਸੇਵਾ ਨੂੰ ਰੋਲਆਊਟ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਏਲੋਨ ਮਸਕ ਆਪਣੀ ਸਟਾਰਲਿੰਕ ਸੇਵਾ ਨੂੰ ਜਲਦ ਭਾਰਤ ’ਚ ਲਾਂਚ ਕਰਨ ਜਾ ਰਹੇ ਹਨ ਪਰ ਇਸ ਵਿਚਕਾਰ ਟਾਟਾ ਸਮੂਹ ਵਲੋਂ ਬ੍ਰਾਡਬੈਂਡ ਸੇਵਾ ਲਾਂਚ ਕਰਨ ਦੀ ਖਬਰ ਨਾਲ ਏਲੋਨ ਮਸਕ ਅਤੇ ਜੀਓ ਦੀ ਟੈਨਸ਼ਨ ਵਧ ਸਕਦੀ ਹੈ। ਮਸਕ ਨੇ ਸਟਾਰਲਿੰਕ ਸੇਵਾ ਲਈ ਪ੍ਰੀ-ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ 2022 ਤਕ 150Mbps ਸਪੀਡ ਮਿਲਣ ਦੀ ਸੰਭਾਵਨਾ ਹੈ। ਨਾਲ ਹੀ ਏਅਰਟੈੱਲ ਵੀ 2022 ਤਕ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰ ਸਕਦੀ ਹੈ। 

ਬ੍ਰਾਡਬੈਂਡ ਸੇਵਾ ਲਾਂਚ ਕਰੇਗਾ ਟਾਟਾ
ਦੱਸ ਦੇਈਏ ਕਿ ਟਾਟਾ ਸਮੂਹ ਵਲੋਂ ਪਹਿਲਾਂ ਹੀ 5ਜੀ ਉਪਕਰਣ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਾਲ ਹੀ ਕੰਪਨੀ ਨੇ ਸੈਮੀਕੰਡਕਟਰ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਨੂੰ ਮੋਬਾਇਲ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸ ’ਚ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟਾਟਾ ਸਮੂਹ ਵਲੋਂ ਹਾਈ-ਸਪੀਡ ਇੰਟਰਨੈੱਟ ਬ੍ਰਾਡਬੈਂਡ ਸੇਵਾ ਲਾਂਚਿੰਗ ਦੀ ਖਬਰ ਲੀਕ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਟਾਟਾ ਗਰੁੱਪ ਦੀ Nelco ltd 2024 ਤਕ ਭਾਰਤ ’ਚ ਸੈਟੇਲਾਈਟ ਬ੍ਰਾਡਬੈਂਡ ਸੇਵਾ ਲਾਂਚ ਕਰ ਸਕਦੀ ਹੈ। ਇਸ ਲਈ telesat ਨਾਲ ਗੱਲਬਾਤ ਕਰ ਰਹੀ ਹੈ। ਟੇਲੀਸੈੱਟ ਕੋਲ ਇਕ ਵੱਡਾ ਸੈਟੇਲਾਈਟ ਬ੍ਰਾਡਬੈਂਡ ਪਲਾਨ ਹੈ। 


author

Rakesh

Content Editor

Related News