ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ

03/01/2023 3:07:22 PM

ਬਿਜ਼ਨੈੱਸ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਮਿਨਰਲ ਵਾਟਰ ਡੀਲ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਇਹ ਡੀਲ ਟਾਟਾ ਗਰੁੱਪ ਅਤੇ ਬਿਸਲੇਰੀ ਇੰਟਰਨੈਸ਼ਨਲ ਵਿਚਾਲੇ ਚੱਲ ਰਹੀ ਸੀ, ਜੋ ਹੁਣ ਅਟਕ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਬੋਤਲਬੰਦ ਪਾਣੀ ਵੇਚਣ ਵਾਲੀ ਕੰਪਨੀ ਬਿਸਲੇਰੀ ਨੂੰ ਖਰੀਦਣ ਲਈ ਟਾਟਾ ਗਰੁੱਪ ਅੱਗੇ ਆਇਆ ਸੀ। ਦੋਵਾਂ ਵਿਚਾਲੇ ਕਾਫ਼ੀ ਅਗਾਊਂ ਗੱਲਬਾਤ ਹੋ ਗਈ ਸੀ। ਬਿਸਲੇਰੀ ਨੇ ਜਿੰਨੇ ਪੈਸਿਆਂ ਦਾ ਅਨੁਮਾਨ ਲਗਾਇਆ ਸੀ ਉਹ ਟਾਟਾ ਦੇਣ ਨੂੰ ਤਿਆਰ ਨਹੀਂ ਹੋ ਰਿਹਾ ਹੈ। ਦੋਵਾਂ ਕੰਪਨੀਆਂ ਦੇ ਵਿਚਾਲੇ ਕੰਪਨੀ ਦੀ ਵੈਲਿਊਏਸ਼ਨ ਨੂੰ ਲੈ ਕੇ ਗੱਲਬਾਤ ਅਟਕ ਗਈ ਹੈ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਕੀ ਅਟਕ ਗਈ ਡੀਲ
ਬਲੂਮਬਰਗ ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਡੀਲ ਨੂੰ ਲੈ ਕੇ ਦੋਵਾਂ ਕੰਪਨੀਆਂ ਵਿਚਾਲੇ ਗੱਲਬਾਤ ਬੰਦ ਹੋ ਗਈ ਹੈ। ਟਾਟਾ ਅਤੇ ਬਿਸਲੇਰੀ ਦੇ ਨੁਮਾਇੰਦੇ ਆਪੋ-ਆਪਣੇ ਮੁੱਲਾਂ 'ਤੇ ਅੜੇ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਧਿਰਾਂ ਦੀ ਗੱਲਬਾਤ ਬਹੁਤ ਹੀ ਉੱਨਤ ਪੱਧਰ 'ਤੇ ਪਹੁੰਚ ਗਈ ਸੀ ਅਤੇ ਲੈਣ-ਦੇਣ ਦੇ ਢਾਂਚੇ 'ਤੇ ਚਰਚਾ ਹੋ ਰਹੀ ਸੀ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਮੀਡੀਆ ਰਿਪੋਰਟਾਂ ਮੁਤਾਬਕ ਬਿਸਲੇਰੀ ਦੇ ਪ੍ਰਮੋਟਰਾਂ ਨੂੰ ਇਸ ਸੌਦੇ ਤੋਂ ਇਕ ਅਰਬ ਡਾਲਰ ਮਿਲਣ ਦੀ ਉਮੀਦ ਸੀ। ਇਸ ਸੌਦੇ ਨੂੰ ਉਦੋਂ ਝਟਕਾ ਲੱਗਾ ਜਦੋਂ ਦੋਵੇਂ ਕੰਪਨੀਆਂ ਵੈਲਿਊਏਸ਼ਨ 'ਤੇ ਤਿਆਰ ਨਹੀਂ ਹੋਈਆਂ। ਸੂਤਰਾਂ ਦੀ ਮੰਨੀਏ ਤਾਂ ਟਾਟਾ ਗਰੁੱਪ ਅਤੇ ਬਿਸਲੇਰੀ ਵਿਚਾਲੇ ਫਿਰ ਤੋਂ ਗੱਲਬਾਤ ਸ਼ੁਰੂ ਹੋ ਸਕਦੀ ਹੈ, ਜਦੋਂਕਿ ਹੋਰ ਕੰਪਨੀਆਂ ਵੀ ਬਿਸਲੇਰੀ ਨੂੰ ਖਰੀਦਣ ਲਈ ਅੱਗੇ ਆ ਸਕਦੀਆਂ ਹਨ। ਟਾਟਾ ਅਤੇ ਬਿਸਲੇਰੀ ਦੋਵਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
60 ਫ਼ੀਸਦੀ ਮਾਰਕੀਟ 'ਤੇ ਹੈ ਕਬਜ਼ਾ 
ਬੋਤਲਬੰਦ ਮਿਨਰਲ ਵਾਟਰ ਲਈ ਭਾਰਤ 'ਚ ਬਿਸਲੇਰੀ ਦੀ 60 ਫ਼ੀਸਦੀ ਮਾਰਕੀਟ ਹਿੱਸੇਦਾਰੀ ਹੈ। ਬਿਸਲੇਰੀ ਦੀ ਵੈੱਬਸਾਈਟ ਦੇ ਅਨੁਸਾਰ, ਸਾਫਟ ਡਰਿੰਕਸ ਨਿਰਮਾਤਾ ਪਾਰਲੇ ਗਰੁੱਪ ਦੀ ਸਥਾਪਨਾ ਜੈਅੰਤੀਲਾਲ ਚੌਹਾਨ ਨੇ 1949 'ਚ ਕੀਤੀ ਸੀ। ਸਾਲ 1969 'ਚ ਬਿਸਲੇਰੀ ਨੂੰ ਇੱਕ ਇਟਲੀ ਦੇ ਵਪਾਰੀ ਤੋਂ ਖਰੀਦਿਆ ਗਿਆ ਸੀ। ਮੌਜੂਦਾ ਸਮੇਂ 'ਚ ਕੰਪਨੀ ਹੈਂਡ ਸੈਨੀਟਾਈਜ਼ਰ ਵੀ ਤਿਆਰ ਕਰਦੀ ਹੈ। ਬਿਸਲੇਰੀ ਦੇ ਚੇਅਰਮੈਨ ਰਮੇਸ਼ ਚੌਹਾਨ ਨੇ ਨਵੰਬਰ 'ਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਟਾਟਾ ਨੂੰ ਬਿਸਲੇਰੀ ਵੇਚਣ ਦੀ ਤਿਆਰੀ ਕਰ ਰਹੇ ਹਨ। ਇਸ ਸੌਦੇ ਤੋਂ ਟਾਟਾ ਗਰੁੱਪ ਨੂੰ ਵੀ ਕਾਫ਼ੀ ਫ਼ਾਇਦਾ ਹੋਣ ਦੀ ਉਮੀਦ ਸੀ। ਇਹ ਸੌਦਾ ਟਾਟਾ ਗਰੁੱਪ ਦੇ ਬੋਤਲਬੰਦ ਪਾਣੀ ਦੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ​​ਕਰੇਗਾ। ਗਰੁੱਪ ਕੋਲ ਪਹਿਲਾਂ ਹੀ ਹਿਮਾਲੀਅਨ ਨੈਚੁਰਲ ਮਿਨਰਲ ਵਾਟਰ ਅਤੇ ਟਾਟਾ ਵਾਟਰ ਪਲੱਸ ਬ੍ਰਾਂਡਸ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News