ਤਨਿਸ਼ਕ ਦੀ ਪੇਸ਼ਕਸ਼ ‘ਦਿ ਸਪ੍ਰਿੰਗ ਸਮਰ ਐਡਿਟ 23’ ਡਾਇਮੰਡ ਜਿਊਲਰੀ ’ਤੇ ਮਿਲ ਰਹੀ ਹੈ 20 ਫੀਸਦੀ ਤੱਕ ਦੀ ਛੋਟ

Saturday, Jan 07, 2023 - 10:26 AM (IST)

ਤਨਿਸ਼ਕ ਦੀ ਪੇਸ਼ਕਸ਼ ‘ਦਿ ਸਪ੍ਰਿੰਗ ਸਮਰ ਐਡਿਟ 23’ ਡਾਇਮੰਡ ਜਿਊਲਰੀ ’ਤੇ ਮਿਲ ਰਹੀ ਹੈ 20 ਫੀਸਦੀ ਤੱਕ ਦੀ ਛੋਟ

ਬਿਜ਼ਨੈੱਸ ਡੈਸਕ–ਭਾਰਤ ਦੇ ਮੋਹਰੀ ਜਿਊਲਰੀ ਰਿਟੇਲਰ ਅਤੇ ਟਾਟਾ ਸਮੂਹ ਦੇ ਇਕ ਮੈਂਬਰ ਤਨਿਸ਼ਕ ਨੇ ‘ਦਿ ਸਮਰ ਐਡਿਟ23’ ਇਹ ਹੀਰਿਆਂ ਦੇ ਗਹਿਣਿਆਂ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਅਤੇ ਵੰਨ-ਸੁਵੰਨਤਾ ਨਾਲ ਭਰੀ ਸ਼੍ਰੇਣੀ ਪੇਸ਼ ਕੀਤੀ ਹੈ। ਔਰਤਾਂ ਦੀ ਪਸੰਦੀਦਾ ਸਾਰੇ ਸਟਾਈਲਸ ਲਈ ਸ਼ਾਨਦਾਰ ਅਤੇ ਅਨੋਖੇ ਹੀਰੇ ਦੇ ਗਹਿਣੇ ਤਨਿਸ਼ਕ ਦੇ ‘ਦਿ ਸਮਰ ਐਡਿਟ 2023’ ਵਿਚ ਸ਼ਾਮਲ ਕੀਤੇ ਗਏ ਹਨ। ‘ਦਿ ਸਮਰ ਐਡਿਟ 23’ ਵਿਚ ਅੰਗੂਠੀਆਂ, ਈਅਰਰਿੰਗਸ, ਪੈਂਡੈਂਟਸ, ਨੈੱਕਲੈੱਸ, ਬ੍ਰੈਸਲੈਟਸ, ਕੰਗਨ ਅਤੇ ਹੋਰ ਕਈ ਤਰ੍ਹਾਂ ਦੇ ਗਹਿਣਿਆਂ ਦੇ ਨਵੇਂ ਅਤੇ ਦੇਖਦੇ ਹੀ ਮਨ ਤਾਜ਼ਗੀ ਨਾਲ ਭਰ ਦੇਣ ਵਾਲੇ ਡਿਜਾਈਨਸ ਦੀ ਵਿਸ਼ਾਲ ਸ਼੍ਰੇਣੀ ਪੇਸ਼ ਕੀਤੀ ਗਈ ਹੈ।
ਔਰਤਾਂ ਦਾ ਹੀਰਿਆਂ ਨਾਲ ਰਿਸ਼ਤਾ ਅਨੋਖਾ ਅਤੇ ਅਟੁੱਟ ਹੁੰਦਾ ਹੈ। ਤਨਿਸ਼ਕ ਦੇ ਹੀਰੇ ਯਾਨੀ ਮਹਿਲਾ ਦੇ ਅਤੁੱਲ ਜੀਵਨ ਸਫਰ ਦਾ ਸਨਮਾਨ। ਹੀਰਿਆਂ ਦੀ ਅਸਲੀ ਚਮਕ ਤਾਂ ਉਸ ਨੂੰ ਪਹਿਨਣ ਵਾਲੇ ਵਿਅਕਤੀ ਦੇ ਵਿਅਕਤੀਤਵ ਤੋਂ ਨਿੱਖਰ ਕੇ ਆਉਂਦੀ ਹੈ। ਵਿਅਕਤੀ ਦਾ ਪ੍ਰਭਾਵ ਹੀਰਿਆਂ ਦੀ ਚਮਕ ਨੂੰ ਹੋਰ ਜ਼ਿਆਦਾ ਵਧਾਉਂਦਾ ਹੈ।
ਕਲਾਸਿਕਸ, ਕਾਕਟੇਲਸ, ਫੈਸਟਿਵ ਤੋਂ ਲੈ ਕੇ ਫਿਊਜ਼ਨ, ਡੇਨਿਮ, ਵਰਕ ਵੇਅਰ ਅਤੇ ਐਵਰੀਡੇਅ ਵੀਅਰ ਤੱਕ ਤਨਿਸ਼ਕ ’ਚ ਹਰ ਸਟਾਈਲ ਅਤੇ ਹਰ ਪਸੰਦ ਦੇ ਹੀਰਿਆਂ ਦੇ ਗਹਿਣੇ ਮੁਹੱਈਆ ਹਨ।
ਤਨਿਸ਼ਕ ’ਚ ਇਹ ਸੀਜ਼ਨ ਯਕੀਨੀ ਹੀਰਿਆਂ ਦਾ ਤਿਓਹਾਰ ਹੈ। ਹੀਰਿਆਂ ਦੀ ਖਰੀਦਦਾਰੀ ਦੀ ਖਪਤਕਾਰਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਨ ਲਈ ਤਨਿਸ਼ਕ ਵਲੋਂ ਹੀਰਿਆਂ ਦੇ ਗਹਿਣਿਆਂ ਦੇ ਮੁੱਲ ’ਤੇ 20 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਭਾਰਤ ’ਚ ਸਾਰੇ ਤਨਿਸ਼ਕ ਸਟੋਰਸ ’ਚ ਸੀਮਤ ਮਿਆਦ ਤੱਕ ਇਸ ਆਫਰ ਦਾ ਲਾਭ ਉਠਾਇਆ ਜਾ ਸਕਦਾ ਹੈ। ਅੱਜ ਹੀ ਆਪਣੇ ਨਜ਼ਦੀਕੀ ਤਨਿਸ਼ਕ ਸਟੋਰ ’ਚ ਜਾਓ ਅਤੇ ਆਪਣੇ ਅੰਦਰ ਦੇ ਜਾਂ ਆਪਣੇ ਪਿਆਰੇ ਹੀਰੇ ਦਾ ਦੁਲਾਰ ਕਰਨ ਦੇ ਇਸ ਗੋਲਡ ਮੌਕੇ ਦਾ ਲਾਭ ਉਠਾਓ।
ਤਨਿਸ਼ਕ ਦੇ ਸਾਰੇ ਸਟੋਰਸ ’ਚ ਉੱਨਤ ਗੋਲਡ ਸਟੈਂਡਰਡ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ, ਤੁਸੀਂ ਬੇਝਿਜਕ ਹੋ ਕੇ ਖਰੀਦਦਾਰੀ ਦਾ ਆਨੰਦ ਮਾਣ ਸਕਦੇ ਹੋ ਜਾਂ ਆਰਾਮ ਨਾਲ ਘਰ ਬੈਠ ਕੇ ਆਨਲਾਈਨ ਖਰੀਦਦਾਰੀ ਕਰ ਸਕਦੇ ਹੋ।


author

Aarti dhillon

Content Editor

Related News