ਤਾਮਿਲਨਾਡੂ ਨੇ ਤਾਲਾਬੰਦੀ ਦੌਰਾਨ 31,464 ਕਰੋੜ ਰੁ: ਦੇ 42 ਸਮਝੌਤੇ ਕੀਤੇ

09/19/2020 6:48:08 PM

ਚੇਨਈ— ਤਾਮਿਲਨਾਡੂ ਨੇ ਕੋਵਿਡ-19 ਦੀ ਵਜ੍ਹਾ ਲਾਗੂ ਤਾਲਾਬੰਦੀ ਦੌਰਾਨ 42 ਐੱਮ. ਓ. ਯੂ. 'ਤੇ ਦਸਖ਼ਤ ਕੀਤੇ ਹਨ। ਇਸ ਤੋਂ ਇਲਾਵਾ ਸੂਬੇ ਨੇ ਸ਼ਨੀਵਾਰ ਨੂੰ ਸੂਚਨਾ ਤਕਨਾਲੋਜੀ ਖੇਤਰ 'ਤੇ ਤਿੰਨ ਨੀਤੀਆ ਪੇਸ਼ ਕੀਤੀਆਂ ਹਨ।

ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਇੱਥੇ ਸਾਈਬਰ ਸੁਰੱਖਿਆ, ਬਲਾਕ-ਚੇਨ ਅਤੇ ਆਰਟੀਫੀਸ਼ਅਲ ਇੰਟੈਲੀਜੈਂਸ (ਏ. ਆਈ.) 'ਤੇ ਤਿੰਨ ਨੀਤੀਆਂ ਪੇਸ਼ ਕਰਦੇ ਹੋਏ ਕਿਹਾ, ''ਕੋਵਿਡ-19 ਦੀ ਵਜ੍ਹਾ ਨਾਲ ਲਾਗੂ ਤਾਲਾਬੰਦੀ ਦੌਰਾਨ ਅਸੀਂ 31,464 ਕਰੋੜ ਰੁਪਏ ਦੇ 42 ਐੱਮ. ਓ. ਯੂ. ਕੀਤੇ ਹਨ।''

ਉਨ੍ਹਾਂ ਕਿਹਾ ਕਿ ਇਸ ਨਾਲ 69,712 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਤਾਮਿਲਨਾਡੂ ਵੱਲੋਂ ਆਯੋਜਿਤ ਕਨੈਕਟ-2020 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਪਲਾਨੀਸਵਾਮੀ ਨੇ ਕਿਹਾ ਕਿ ਬਲਾਕ-ਚੇਨ ਨੀਤੀ ਦੇਸ਼ 'ਚ ਆਪਣੀ ਤਰ੍ਹਾਂ ਦੀ ਪਹਿਲੀ ਨੀਤੀ ਹੈ। ਇਸ ਨਾਲ ਸਰਕਾਰ ਦੀ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਵੰਡ 'ਚ ਪਾਰਦਰਸ਼ਤਾ ਯਕੀਨੀ ਹੋਵੇਗੀ ਅਤੇ ਨਾਲ ਹੀ ਸਾਈਬਰ ਸੁਰੱਖਿਆ ਵੀ ਮਜਬੂਤ ਹੋਵੇਗੀ।


Sanjeev

Content Editor

Related News