ਕੋਵਿਡ -19 ਟੀਕੇ ਦੀ ਛੇਤੀ ਪ੍ਰਵਾਨਗੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ : ਫਾਈਜ਼ਰ

Tuesday, May 04, 2021 - 09:45 AM (IST)

ਕੋਵਿਡ -19 ਟੀਕੇ ਦੀ ਛੇਤੀ ਪ੍ਰਵਾਨਗੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ : ਫਾਈਜ਼ਰ

ਨਵੀਂ ਦਿੱਲੀ (ਭਾਸ਼ਾ) - ਗਲੋਬਲ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਦੇ ਚੇਅਰਮੈਨ ਅਤੇ ਸੀ.ਈ.ਓ. ਐਲਬਰਟ ਬੂਰਲਾ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਆਪਣਾ ਫਾਈਜ਼ਰ-ਬਾਇਓਟੈਕ ਟੀਕਾ ਜਲਦੀ ਹੀ ਭਾਰਤ ਵਿਚ ਉਪਲਬਧ ਕਰਾਉਣ ਲਈ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ, ਤਾਂ ਜੋ ਇਸ ਲਈ ਜਲਦੀ ਤੋਂ ਜਲਦੀ ਮਨਜ਼ੂਰੀ ਮਿਲ ਸਕੇ। ਫਾਈਜ਼ਰ ਨੇ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਕਿਹਾ ਸੀ ਕਿ ਉਸਨੇ ਭਾਰਤ ਵਿਚ ਇੱਕ ਸਰਕਾਰੀ ਟੀਕਾਕਰਨ ਪ੍ਰੋਗਰਾਮ ਲਈ ਆਪਣੀ ਟੀਕੇ ਨੂੰ ਲਾਭ ਰਹਿਤ ਕੀਮਤ 'ਤੇ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਇਹ ਟੀਕਾ ਭਾਰਤ ਵਿਚ ਉਪਲਬਧ ਕਰਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ :  Tech Mahindra ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਖੋਜੀ ਦਵਾਈ, ਹੁਣ ਪੇਟੈਂਟ ਲਈ ਦੇ ਰਹੀ ਅਰਜ਼ੀ

ਹੁਣ ਤੱਕ ਭਾਰਤ ਵਿਚ ਫਾਈਜ਼ਰ ਕੰਪਨੀ ਨੇ ਟੀਕੇ ਦੀ ਦੇਰੀ ਲਈ ਕੰਪਨੀ ਨੇ ਦੱਸੀ ਇਹ ਵਜ੍ਹਾ

ਬੂਰਲਾ ਨੇ ਕਿਹਾ, 'ਫਾਈਜ਼ਰ ਇਸ ਗੱਲ ਤੋਂ ਜਾਣੂ ਹੈ ਕਿ ਮਹਾਮਾਰੀ ਖ਼ਤਮ ਕਰਨ ਲਈ ਟੀਕੇ ਦੀ ਉਪਲਬਧਤਾ ਮਹੱਤਵਪੂਰਨ ਹੈ। ਬਦਕਿਸਮਤੀ ਨਾਲ ਸਾਡਾ ਟੀਕਾ ਭਾਰਤ ਵਿਚ ਰਜਿਸਟਰਡ ਨਹੀਂ ਹੈ, ਹਾਲਾਂਕਿ ਅਸੀਂ ਕਈ ਮਹੀਨੇ ਪਹਿਲਾਂ ਅਰਜ਼ੀ ਦਿੱਤੀ ਸੀ।' ਉਸਨੇ ਕਿਹਾ, 'ਇਸ ਵੇਲੇ ਅਸੀਂ ਭਾਰਤ ਸਰਕਾਰ ਨਾਲ ਦੇਸ਼ ਵਿਚ ਆਪਣੇ ਫਾਈਜ਼ਰ ਬਾਇਓਨਟੈਕ ਟੀਕੇ ਨੂੰ ਉਪਲੱਬਧ ਕਰਵਾਉਣ ਲਈ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਵਿਚਾਰ ਵਟਾਂਦਰੇ ਕਰ ਰਹੇ ਹਾਂ।' 

ਕੰਪਨੀ ਨੇ ਪੀਟੀਆਈ-ਭਾਸ਼ਾ ਦੇ ਇਕ ਈਮੇਲ ਜਵਾਬ ਵਿਚ ਕਿਹਾ, 'ਫਾਈਜ਼ਰ ਦੇਸ਼ ਵਿਚ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਲਈ ਫਾਈਜ਼ਰ ਅਤੇ ਬਾਇਓਨੋਟੈਕ ਟੀਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।' ਪਿਛਲੇ ਮਹੀਨੇ ਭਾਰਤ ਸਰਕਾਰ ਨੇ ਦਰਾਮਦ ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਸੀ। 

ਇਹ ਵੀ ਪੜ੍ਹੋ : ਕੋਵਿਡ -19 ਦੇ ਇਲਾਜ ਲਈ ਬਾਰੀਸੀਟੀਨਿਬ ਗੋਲ਼ੀਆਂ ਦੀ ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰੀ ਸਾਂਝੇ ਕਰੋ।
 


author

Harinder Kaur

Content Editor

Related News