ਵੇਦਾਂਤਾ ਤੋਂ ਬਾਅਦ ਹੁਣ HCL ਦਾ ਸਾਥ ਵੀ ਛੱਡ ਸਕਦੀ ਹੈ ਤਾਇਵਾਨੀ ਕੰਪਨੀ!

Thursday, Mar 21, 2024 - 02:04 PM (IST)

ਵੇਦਾਂਤਾ ਤੋਂ ਬਾਅਦ ਹੁਣ HCL ਦਾ ਸਾਥ ਵੀ ਛੱਡ ਸਕਦੀ ਹੈ ਤਾਇਵਾਨੀ ਕੰਪਨੀ!

ਨਵੀਂ ਦਿੱਲੀ (ਇੰਟ) - ਭਾਰਤ ਸੈਮੀਕੰਡਕਟਰ ਦੀ ਦੁਨੀਆ ’ਚ ਚੀਨ ਦਾ ਬਦਲ ਬਣ ਕੇ ਵਰਲਡ ਲੀਡਰ ਬਣਨਾ ਚਾਹੁੰਦਾ ਹੈ ਪਰ ਇਹ ਰਾਹ ਇੰਨੀ ਆਸਾਨ ਨਹੀਂ ਹੈ। ਤਾਇਵਾਨ ਦੀ ਕੰਪਨੀ ਫਾਕਸਕਾਨ ਭਾਰਤ ’ਚ ਆਪਣੀ ਫੈਕਟਰੀ ਲਾਉਣ ਲਈ ਪਹਿਲਾਂ ਅਨਿਲ ਅਗਰਵਾਲ ਦੇ ਵੇਦਾਂਤਾ ਗਰੁੱਪ ਨਾਲ ਗੱਲਬਾਤ ਕਰ ਰਹੀ ਸੀ, ਹਾਲਾਂਕਿ ਉਹ ਡੀਲ ਟੁੱਟ ਗਈ ਅਤੇ ਹੁਣ ਕੰਪਨੀ ਸ਼ਿਵ ਨਾਡਰ ਦੀ ਐੱਚ. ਸੀ. ਐੱਲ. ਨਾਲ ਇਕ ਜੁਆਇੰਟ ਵੈਂਚਰ ਪ੍ਰਾਜੈਕਟ ’ਤੇ ਕੰਮ ਕਰ ਰਹੀ ਹੈ ਪਰ ਇਸ ’ਚ ਵੀ ਅੜਿੱਕਾ ਨਜ਼ਰ ਆ ਰਿਹਾ ਹੈ।

ਅਸਲ ’ਚ ਐੱਚ. ਸੀ. ਐੱਲ. ਅਤੇ ਤਾਇਵਾਨ ਦੇ ਫਾਕਸਕਾਨ ਗਰੁੱਪ ਨੇ ਜੁਆਇੰਟ ਵੈਂਚਰ ’ਚ ਇਕ ਸੈਮੀ-ਕੰਡਕਟਰ ਚਿੱਪ ਅਸੈਂਬਲੀ ਯੂਨਿਟ ਲਾਉਣ ਦਾ ਪਲਾਨ ਬਣਾਇਆ ਹੈ ਪਰ ਸਰਕਾਰ ਉਨ੍ਹਾਂ ਦੇ ਮਤੇ ਤੋਂ ਸੰਤੁਸ਼ਟ ਨਹੀਂ ਹੈ। ਸਰਕਾਰ ਨੇ ਹੁਣ ਦੋਵਾਂ ਕੰਪਨੀਆਂ ਨੂੰ ਆਪਣੇ ਪ੍ਰਾਜੈਕਟ ਦੀ ਡੀਟੇਲ ਸ਼ੇਅਰ ਕਰਨ ਲਈ ਕਿਹਾ ਹੈ। ਫਿਲਹਾਲ ਦੋਵਾਂ ਦੇ ਜੁਆਇੰਟ ਵੈਂਚਰ ਪ੍ਰਾਜੈਕਟ ਨਾਲ ਜੁੜੀ ਇਕ ਐਪਲੀਕੇਸ਼ਨ ਸਰਕਾਰ ਕੋਲ ਪਈ ਹੈ। ਦੋਵਾਂ ਨੇ ‘ਸੈਮੀਕੰਡਕਟਰ ਮਿਸ਼ਨ’ ਤਹਿਤ ਇਨਸੈਂਟਿਵ ਹਾਸਲ ਕਰਨ ਲਈ ਇਹ ਐਪਲੀਕੇਸ਼ਨ ਦਾਇਰ ਕੀਤੀ ਹੈ।

ਇਹ ਵੀ ਪੜ੍ਹੋ :   Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਭਾਰਤ ਨੇ ਸੈਮੀਕੰਡਕਟਰ ’ਚ ਆਤਮਨਿਰਭਰ ਤੇ ਉਸ ਦਾ ਦੇਸ਼ ਤੋਂ ਐਕਸਪੋਰਟ ਵਧਾਉਣ ਲਈ ਸੈਮੀਕੰਡਕਟਰ ਮਿਸ਼ਨ ਤਿਆਰ ਕੀਤਾ ਹੈ। ਇਹਮ ਮਿਸ਼ਨ 10 ਅਰਬ ਡਾਲਰ ਦਾ ਹੈ।

ਸਰਕਾਰ ਨੂੰ ਚਾਹੀਦੀ ਹੈ ਇਹ ਜਾਣਕਾਰੀ

ਇਸ ਖਬਰ ਮੁਤਾਬਕ ਸਰਕਾਰ ਨੇ ਕੰਪਨੀਆਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਦੀ ‘ਆਊਟਸੋਰਸਡ ਅਸੈਂਬਲੀ ਐਂਡ ਟੈਸਟਿੰਗ’ (ਓ. ਐੱਸ. ਏ. ਟੀ.) ਫੈਕਟਰੀ ਕਿਸ ਟੈਕਨਾਲੋਜੀ ’ਤੇ ਕੰਮ ਕਰੇਗੀ ਭਾਵ ਕਿ ਇਸ ਕੰਪਨੀ ’ਚ ਟੈਕਨਾਲੋਜੀ ਪਾਰਟਨਰ ਕਿਹੜੀ ਟੈਕਨਾਲੋਜੀ ਟਰਾਂਸਫਰ ਕਰੇਗਾ। ਇਸ ਫੈਕਟਰੀ ਲਈ ਐੱਚ. ਸੀ. ਐੱਲ. ਅਤੇ ਫਾਕਸਕਾਨ ਨੂੰ ਇਕ ਟੈਕਨਾਲੋਜੀ ਪਾਰਟਨਰ ਦੀ ਲੋੜ ਹੈ। ਸਰਕਾਰ ਨੇ ਕੰਪਨੀ ਕੋਲੋਂ ਫੈਕਟਰੀ ਦੇ ਆਊਟਪੁਟ ਨਾਲ ਜੁੜੀਆਂ ਜਾਣਕਾਰੀਆਂ ਵੀ ਮੰਗੀਆਂ ਹਨ।

ਐੱਚ. ਸੀ. ਐੱਲ. ਅਤੇ ਫਾਕਸਕਾਨ ਨੇ ਇਸੇ ਸਾਲ ਜਨਵਰੀ ’ਚ ਆਪਣੇ ਜੁਆਇੰਟ ਵੈਂਚਰ ਦਾ ਐਲਾਨ ਕੀਤਾ ਸੀ। ਇਸ ਤਹਿਤ ਦੋਵਾਂ ਕੰਪਨੀਆਂ ਭਾਰਤ ’ਚ 10 ਤੋਂ 15 ਕਰੋੜ ਡਾਲਰ ਦਾ ਇਨਵੈਸਟਮੈਂਟ ਕਰਨ ਜਾ ਰਹੀਆਂ ਹਨ।

ਇਹ ਵੀ ਪੜ੍ਹੋ :    Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਭਾਰਤ ਦਾ ਸੈਮੀਕੰਡਕਟਰ ਪਲਾਨ

ਹਾਲ ਹੀ ’ਚ ਕੇਂਦਰ ਸਰਕਾਰ ਨੇ ਸੈਮੀਕੰਡਕਟਰ ਦੇ 3 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਇਸ ’ਚ ਸੀਜੀ ਪਾਵਰ ਜਾਪਾਨ ਦੀ ਰੇਨੇਸਸ ਇਲੈਕਟ੍ਰਾਨਿਕਸ ਕਾਰਪ ਅਤੇ ਥਾਈਲੈਂਡ ਦੀ ਸਟਾਰਸ ਮਾਈਕ੍ਰੋਇਲੈਕਟ੍ਰਾਨਿਕਸ ਨਾਲ ਮਿਲ ਕੇ ਗੁਜਰਾਤ ’ਚ ਇਕ ਸੈਮੀਕੰਡਕਟਰ ਪਲਾਂਟ ਲਾਵੇਗੀ, ਜਦੋਂਕਿ ਟਾਟਾ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ ਪ੍ਰਾਈਵੇਟ ਲਿਮਟਿਡ ਅਸਾਮ ਦੇ ਮੋਰੀਗਾਂਵ ’ਚ ਅਤੇ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਤਾਇਵਾਨ ਦੀ ਪਾਵਰਚਿਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪ ਨਾਲ ਮਿਲ ਕੇ ਗੁਜਰਾਤ ’ਚ ਇਕ ਪਲਾਂਟ ਲਾਵੇਗੀ।

ਸਰਕਾਰ ਦਾ ਅੰਦਾਜ਼ਾ ਹੈ ਕਿ ਇਨ੍ਹਾਂ 3 ਸੈਮੀਕੰਡਕਟਰ ਯੂਨਿਟਾਂ ’ਚ ਕੁਲ 1.26 ਲੱਖ ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ ਗੁਜਰਾਤ ਦੇ ਧੋਲੇਰਾ ਪਲਾਂਟ ’ਤੇ ਲਗਭਗ 91,000 ਕਰੋੜ ਰੁਪਏ, ਟਾਟਾ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ ਪ੍ਰਾਈਵੇਟ ਲਿਮਟਿਡ ਅਸਾਮ ’ਚ 27,000 ਕਰੋੜ ਰੁਪਏ, ਜਦੋਂਕਿ ਸੀਜੀ ਪਾਵਰ ਗੁਜਰਾਤ ਦੇ ਸਾਣੰਦ ’ਚ 7600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News