ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ

Wednesday, Apr 05, 2023 - 10:57 AM (IST)

ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ

ਨਵੀਂ ਦਿੱਲੀ– ਮਸਾਲਿਆਂ ਅਤੇ ਦਾਲਾਂ ਦੀਆਂ ਵਧਦੀਆਂ ਕੀਮਤਾਂ ਨੇ ਸੁਆਦ ’ਚ ਮਹਿੰਗਾਈ ਦਾ ਤੜਕਾ ਲਾ ਦਿੱਤਾ ਹੈ। ਲਾਲ ਮਿਰਚ, ਜੀਰਾ ਅਤੇ ਲੌਂਗ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਜੀਰੇ ਦੀਆਂ ਕੀਮਤਾਂ ’ਚ ਸਭ ਤੋਂ ਵੱਧ ਤੇਜ਼ੀ ਦਿਖਾਈ ਦੇ ਰਹੀ ਹੈ। ਇਹ ਹੁਣ ਤੱਕ ਦੇ ਸਭ ਤੋਂ ਵੱਧ ਮੁੱਲ ’ਤੇ ਵਿਕ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਕਾਰਣ ਜੀਰੇ ਦੀ ਪੈਦਾਵਾਰ ’ਤੇ ਅਸਰ ਪਿਆ। ਦੂਜਾ ਜੀਰਾ ਭਾਰਤ ਤੋਂ ਬਾਹਰ ਵੀ ਵੱਡੀ ਮਾਤਰਾ ’ਚ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਥੋਕ ਦੇ ਮੁਕਾਬਲੇ ਪ੍ਰਚੂਨ ’ਚ ਦਾਲਾਂ, ਮਸਾਲੇ ਅਤੇ ਸੁੱਕੇ ਮੇਵੇ ਦੀਆਂ ਕੀਮਤਾਂ ’ਚ ਦੁੱਗਣਾ ਫਰਕ ਹੈ। ਇਸ ਦਾ ਸਭ ਤੋਂ ਵੱਧ ਅਸਰ ਗਾਹਕਾਂ ਦੀ ਜੇਬ ’ਤੇ ਪੈ ਰਿਹਾ ਹੈ। ਵਪਾਰੀ ਕਹਿੰਦੇ ਹਨ ਕਿ ਕੁੱਝ ਸਾਮਾਨ ਦੀਆਂ ਕੀਮਤਾਂ ਪ੍ਰਚੂਨ ’ਚ ਥੋਕ ਦੇ ਮੁਕਾਬਲੇ ਦੁੱਗਣੀਆਂ ਹੋ ਜਾਂਦੀਆਂ ਹਨ। ਕਰਿਆਨਾ ਵਪਾਰੀ ਅੰਸ਼ੁਲ ਗੁਪਤਾ ਨੇ ਦੱਸਿਆ ਕਿ ਜੀਰੇ ਦੀ ਫਸਲ ਖਰਾਬ ਹੋਣ ਨਾਲ ਆਮਦ ਪ੍ਰਭਾਵਿਤ ਹੋਈ ਹੈ। ਭਾਰਤ ਵਿਦੇਸ਼ ’ਚ ਜੀਰਾ ਵੱਡੀ ਮਾਤਰਾ ’ਚ ਭੇਜਦਾ ਹੈ। ਲਾਲ ਮਿਰਚ ਦਾ ਭਾਅ ਬੀਤੇ ਸਾਲ ਸ਼ੁਰੂਆਤ ’ਚ ਘੱਟ ਸੀ ਪਰ ਬਾਅਦ ’ਚ ਤੇਜ਼ੀ ਆਈ। ਭਾਅ ’ਚ ਤੇਜ਼ੀ ਆਉਣ ਦੀ ਉਮੀਦ ਨਾਲ ਕਿਸਾਨ ਸੀਮਤ ਮਾਤਰਾ ’ਚ ਮਿਰਚ ਮੰਡੀ ’ਚ ਵੇਚ ਰਹੇ ਹਨ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਦਾਲਾਂ ਅਤੇ ਸੁੱਕੇ ਮੇਵਿਆਂ ਦੀਆਂ ਕੀਮਤਾਂ ’ਚ ਵੀ ਤੇਜ਼ੀ
ਖਾਰੀ ਬਾਵਲੀ ਉੱਤਰ ਭਾਰਤ ’ਚ ਮਸਾਲੇ, ਸੁੱਕੇ ਮੇਵੇ ਅਤੇ ਦਾਲਾਂ ਦੀ ਸਭ ਤੋਂ ਵੱਡੀ ਮੰਡੀ ਹੈ। ਇੱਥੋਂ ਦੇ ਵਪਾਰੀ ਕਹਿੰਦੇ ਹਨ ਕਿ ਜੀਰੇ ਦੀਆਂ ਕੀਮਤਾਂ ’ਚ ਇੰਨਾ ਉਛਾਲ ਕਦੀ ਨਹੀਂ ਦੇਖਿਆ ਹੈ। ਪਿਛਲੇ ਸਾਲ ਇਸ ਦਾ ਰੇਟ 400 ਰੁਪਏ ਪ੍ਰਤੀ ਕਿਲੋ ਦੇ ਲਗਭਗ ਸੀ ਪਰ ਇਸ ਸਾਲ 840 ਤੋਂ 900 ਰੁਪਏ ਪ੍ਰਤੀ ਕਿਲੋ ਥੋਕ ’ਚ ਮੁਹੱਈਆ ਹੈ। ਸੁੱਕੀ ਲਾਲ ਮਿਰਚ ਬੀਤੇ ਸਾਲ 280 ਰੁਪਏ ਪ੍ਰਤੀ ਕਿਲੋ ਦੇ ਲਗਭਗ ਮਿਲ ਰਹੀ ਸੀ। ਹੁਣ ਰੇਟ 400 ਤੋਂ 500 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਦਾਲਾਂ ਦੀਆਂ ਕੀਮਤਾਂ ’ਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਅਰਹਰ ਦਾਲ ਦੀ ਕੀਮਤ ’ਚ ਵੀ ਕਾਫ਼ੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਨੂੰ ਮੰਡੀ ’ਚ ਇਸ ਦੀ ਥੋਕ ਕੀਮਤ 115 ਤੋਂ 120 ਰੁਪਏ ਪ੍ਰਤੀ ਕਿਲੋ ਰਹੀ।
ਦਾਲਾਂ, ਮਸਾਲਿਆਂ ਅਤੇ ਸੁੱਕੇ ਮੇਵਿਆਂ ’ਚ ਆਈ ਤੇਜ਼ੀ ਕਦੋਂ ਘੱਟ ਹੋਵੇਗੀ, ਇਸ ਨੂੰ ਲੈ ਕੇ ਕੋਈ ਵੀ ਸਹੀ ਗੱਲਾਂ ਸਾਮਹਣੇ ਨਹੀਂ ਆ ਰਹੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਰੇਟ ’ਚ ਹੋਰ ਵੀ ਤੇਜ਼ੀ ਦੇਖਣ ਨੂੰ ਮਿਲੇ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਪਾਕਿਸਤਾਨ ਸੰਕਟ ਦਾ ਅਸਰ ਸੁੱਕੇ ਮੇਵਿਆਂ ’ਤੇ
ਥੋਕ ਭੰਡਾਰ ’ਚ ਕਮੀ ਹੋਣ ਨਾਲ ਅਰਹਰ ਦਾਲ ਦੇ ਰੇਟ ’ਚ 10 ਰੁਪਏ ਪ੍ਰਤੀ ਕਿਲੋ ਤੱਕ ਤੇਜੀ਼ ਆਈ ਹੈ। ਗਾਜ਼ੀਆਬਾਦ ਕਰਿਆਨਾ ਮੰਡੀ ਦੇ ਥੋਕ ਵਪਾਰੀ ਸੰਜੇ ਗਰਗ ਨੇ ਦੱਸਿਆ ਕਿ ਪਾਕਿਸਤਾਨ ਤੋਂ ਕਈ ਤਰ੍ਹਾਂ ਦੇ ਸੁੱਕੇ ਮੇਵਿਆਂ ਦਾ ਇੰਪੋਰਟ ਹੁੰਦਾ ਹੈ। ਪਾਕਿਸਤਾਨ ਸੰਕਟ ਤੋਂ ਬਾਅਦ ਛੁਹਾਰੇ ਦਾ ਇੰਪੋਰਟ ਰੁਕ ਗਿਆ ਹੈ। ਇਸ ਨਾਲ 200 ਰੁਪਏ ਪ੍ਰਤੀ ਕਿਲੋ ਵਾਲਾ ਛੁਹਾਰਾ ਹੁਣ 400 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਅੰਜੀਰ 700 ਰੁਪਏ ਤੋਂ 1200 ਰੁਪਏ ਪ੍ਰਤੀ ਕਿਲੋ ਅਤੇ ਮੁਨੱਕਾ 700 ਰੁਪਏ ਤੋਂ 900 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਇਹ ਸਾਰੇ ਸੁੱਕੇ ਮੇਵੇ ਹੁਣ ਗਲਫ ਕੰਟਰੀ ਤੋਂ ਇਲਾਵਾ ਅਫਗਾਨਿਸਤਾਨ ਤੋਂ ਬਾਜ਼ਾਰ ’ਚ ਆ ਰਹੇ ਹਨ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News