ਸੁਜਲਾਨ ਸਮੂਹ ਨੇ 100 ਫੀਸਦੀ ਨਵਿਆਉਣਯੋਗ ਊਰਜਾ ਦੀ ਵਰਤੋਂ ਦਾ ਲਿਆ ਸੰਕਲਪ

Wednesday, Aug 20, 2025 - 01:07 PM (IST)

ਸੁਜਲਾਨ ਸਮੂਹ ਨੇ 100 ਫੀਸਦੀ ਨਵਿਆਉਣਯੋਗ ਊਰਜਾ ਦੀ ਵਰਤੋਂ ਦਾ ਲਿਆ ਸੰਕਲਪ

ਨਵੀਂ ਦਿੱਲੀ - ਪਵਨ ਊਰਜਾ ਹੱਲ ਪ੍ਰਦਾਤਾ ਸੁਜਲਾਨ ਸਮੂਹ ਨੇ 2030 ਤੱਕ ਆਪਣੇ ਸਾਰੇ 15 ਨਿਰਮਾਣ ਪਲਾਂਟਾਂ ’ਚ 100 ਫੀਸਦੀ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਨ ਦਾ ਸੰਕਲਪ ਲਿਆ ਹੈ।

ਇਹ ਵੀ ਪੜ੍ਹੋ :     ਸਾਵਧਾਨ! ਖੇਡੀ Online Game ਤਾਂ ਮਿਲੇਗੀ ਸਜਾ, ਕੈਬਨਿਟ ਨੇ ਪਾਸ ਕੀਤਾ ਨਵਾਂ ਬਿੱਲ

ਕੰਪਨੀ ਨੇ ਐਲਾਨ ਕੀਤਾ ਕਿ ਉਹ ਆਰਈ100 ਪਹਿਲ ’ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਊਰਜਾ ਕੰਪਨੀ ਬਣ ਗਈ ਹੈ, ਜੋ ਸੀ. ਡੀ. ਪੀ. (ਕਾਰਬਨ ਡਿਸਕਲੋਜ਼ਰ ਪ੍ਰਾਜੈਕਟ) ਦੇ ਨਾਲ ਸਾਂਝੇਦਾਰੀ ’ਚ ਕਲਾਈਮੇਟ ਸਮੂਹ ਵੱਲੋਂ ਸੰਚਾਲਿਤ ਇਕ ਵਿਸ਼ਵਵਿਆਪੀ ਅੰਦੋਲਨ ਹੈ।

ਇਹ ਵੀ ਪੜ੍ਹੋ :     Gold ਦੀ ਵਧੀ ਚਮਕ, Silver ਦੀ ਡਿੱਗੀ ਕੀਮਤ, ਜਾਣੋ 24K-22K ਦੀ ਕੀਮਤ

ਸੁਜਲਾਨ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜੇ. ਪੀ. ਚਲਸਾਨੀ ਨੇ ਕਿਹਾ,‘‘ਆਰਈ100 ’ਚ ਸ਼ਾਮਲ ਹੋਣਾ ਸਾਡੇ ਇਸ ਵਿਸ਼ਵਾਸ ਦੀ ਇਕ ਸਸ਼ਕਤ ਪੁਸ਼ਟੀ ਹੈ ਕਿ ਨਵਿਆਉਣਯੋਗ ਊਰਜਾ ’ਚ ਸੱਚੀ ਅਗਵਾਈ ਸਾਡੇ ਆਪਣੇ ਸੰਚਾਲਨ ਨਾਲ ਹੀ ਸ਼ੁਰੂ ਹੁੰਦੀ ਹੈ। ਅਸੀਂ ਦੁਨੀਆ ਨੂੰ ਨਾ ਸਿਰਫ ਸਵੱਛ ਊਰਜਾ ਪ੍ਰਦਾਨ ਕਰ ਰਹੇ ਹਾਂ, ਸਗੋਂ ਇਹ ਵੀ ਯਕੀਨੀ ਕਰ ਰਹੇ ਹਾਂ ਕਿ ਸਾਡੇ ਵੱਲੋਂ ਉਤਪਾਦਿਤ ਹਰ ਇਕ ਮੈਗਾਵਾਟ ਊਰਜਾ ਪੂਰੀ ਤਰ੍ਹਾਂ ਨਵਿਆਉਣਯੋਗ ਊਰਜਾ ਨਾਲ ਸੰਚਾਲਿਤ ਨਿਰਮਾਣ ਪ੍ਰਕਿਰਿਆ ਦੁਆਰਾ ਸਮਰਥਿਤ ਹੋਵੇ।’’

ਇਹ ਵੀ ਪੜ੍ਹੋ :     ਸਿਰਫ਼ 2 ਲੱਖ ਰੁਪਏ 'ਤੇ ਇਹ ਬੈਂਕ ਦੇ ਰਿਹੈ 30,908 ਦਾ ਪੱਕਾ ਮੁਨਾਫ਼ਾ, ਜਾਣੋ ਵਿਆਜ ਦਰਾਂ ਅਤੇ ਸ਼ਰਤਾਂ

ਇਹ ਵੀ ਪੜ੍ਹੋ :    ਆਯੁਸ਼ਮਾਨ ਕਾਰਡ ਤਹਿਤ ਮੁਫ਼ਤ ਇਲਾਜ ਲਈ ਕਿੰਨੀ ਹੈ ਸਮਾਂ ਮਿਆਦ, ਜਾਣੋ ਕਦੋਂ ਤੱਕ ਮਿਲ ਸਕਦੀ ਹੈ ਸਹੂਲਤ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News