SEBI ਨੇ ਕਪਿਲ ਵਧਾਵਨ ਤੇ 5 ਹੋਰਾਂ ’ਤੇ ਲਾਈ ਪਾਬੰਦੀ, 120 ਕਰੋੜ ਰੁਪਏ ਦਾ ਲਾਇਆ ਜੁਰਮਾਨਾ
Thursday, Aug 14, 2025 - 12:26 PM (IST)

ਨਵੀਂ ਦਿੱਲੀ (ਭਾਸ਼ਾ) - ਬਾਜ਼ਾਰ ਰੈਗੂਲੇਟਰੀ ਸੇਬੀ ਨੇ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀ. ਐੱਚ. ਐੱਫ. ਐੱਲ.) ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕਪਿਲ ਵਧਾਵਨ, ਸਾਬਕਾ ਡਾਇਰੈਕਟਰ ਧੀਰਜ ਵਧਾਵਨ ਅਤੇ 4 ਹੋਰਾਂ ਨੂੰ ਸਕਿਓਰਿਟੀ ਬਾਜ਼ਾਰ ਤੋਂ 5 ਸਾਲ ਤੱਕ ਲਈ ਬੈਨ ਕਰਨ ਦੇ ਨਾਲ ਹੀ ਉਨ੍ਹਾਂ ’ਤੇ 120 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਬੈਨ ਕੀਤੇ ਸਾਰੇ ਲੋਕਾਂ ’ਤੇ ਫੰਡ ਦੀ ਹੇਰਾ-ਫੇਰੀ ਕਰਨ ਅਤੇ ਖਾਤਿਆਂ ’ਚ ਫਰਜ਼ੀਵਾੜਾ ਕਰਨ ਦੇ ਦੋਸ਼ ਹਨ।
ਇਹ ਵੀ ਪੜ੍ਹੋ : ICICI ਤੋਂ ਬਾਅਦ ਹੁਣ HDFC ਨੇ ਵੀ ਦਿੱਤਾ ਝਟਕਾ, ਘੱਟੋ-ਘੱਟ ਬਕਾਇਆ ਹੱਦ 'ਚ ਕੀਤਾ ਭਾਰੀ ਵਾਧਾ
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਵੱਲੋਂ ਬੈਨ ਲੋਕਾਂ ’ਚ ਗੈਰ-ਕਾਰਜਕਾਰੀ ਚੇਅਰਮੈਨ ਰਾਕੇਸ਼ ਵਧਾਵਨ, ਸਾਬਕਾ ਗੈਰ-ਕਾਰਜਕਾਰੀ ਡਾਇਰੈਕਟਰ ਸਾਰੰਗ ਵਧਾਵਨ, ਜੁਆਇੰਟ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਰਸ਼ਿਲ ਮਹਿਤਾ ਅਤੇ ਸਾਬਕਾ ਮੁੱਖ ਵਿੱਤ ਅਧਿਕਾਰੀ ਸੰਤੋਸ਼ ਸ਼ਰਮਾ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : Wife ਦੇ ਨਾਮ 'ਤੇ Post Office ਦੀ ਸਕੀਮ ਦਾ ਵੱਡਾ ਫਾਇਦਾ! 2 ਸਾਲਾਂ 'ਚ ਮਿਲਣਗੇ ਇੰਨੇ ਹਜ਼ਾਰ ਰੁਪਏ
ਇਨ੍ਹਾਂ ਸਾਰੇ ਲੋਕਾਂ ਨੂੰ ਕਿਸੇ ਵੀ ਸੂਚੀਬੱਧ ਕੰਪਨੀ ’ਚ ਕਿਸੇ ਵੀ ਅਹਿਮ ਅਹੁਦੇ ’ਤੇ ਨਿਯੁਕਤ ਹੋਣ ਤੋਂ ਵੀ ਰੋਕ ਦਿੱਤੀ ਗਈ ਹੈ। ਸੇਬੀ ਦੀਆਂ 181 ਪੰਨਿਆਂ ਦੀ ਜਾਂਚ ਰਿਪੋਰਟ ’ਚ ਪਾਇਆ ਗਿਆ ਕਿ ਡੀ. ਐੱਚ. ਐੱਫ. ਐੱਲ. ਅਤੇ ਉਸ ਦੇ ਪ੍ਰਮੋਟਰਾਂ ਨੇ ਸਾਲ 2006 ਤੋਂ ‘ਬਾਂਦਰਾ ਬੁੱਕ ਐਂਟਿਟੀਜ਼’ (ਬੀ. ਬੀ. ਈ.) ਨਾਂ ਦੀਆਂ ਕੰਪਨੀਆਂ ਨੂੰ ਕੁਲ 14,040.50 ਕਰੋਡ਼ ਰੁਪਏ ਦੇ ਬਿਨਾਂ ਗਾਰੰਟੀ ਵਾਲੇ ਕਰਜ਼ੇ ਦਿੱਤੇ, ਜਦੋਂਕਿ ਇਨ੍ਹਾਂ ਕੋਲ ਨਾ ਜਾਇਦਾਦ ਸੀ ਅਤੇ ਨਾ ਹੀ ਉਹ ਕੋਈ ਕਾਰੋਬਾਰ ਕਰਦੀਆਂ ਸਨ।
ਇਹ ਵੀ ਪੜ੍ਹੋ : ਟਰੰਪ ਦੇ ਐਲਾਨ ਤੋਂ ਤੁਰੰਤ ਬਾਅਦ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ 24K/22K/18K ਸੋਨੇ ਦੀ ਕੀਮਤ
ਇਹ ਸਾਰੀਆਂ ਕੰਪਨੀਆਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਪਿਲ, ਧੀਰਜ, ਰਾਕੇਸ਼ ਅਤੇ ਸਾਰੰਗ ਨਾਲ ਜੁੜੀਆਂ ਹੋਈਆਂ ਸਨ।
ਸੇਬੀ ਨੇ ਕਿਹਾ ਕਿ ਇਨ੍ਹਾਂ ਕਰਜ਼ਿਆਂ ਨੂੰ ਫਰਜ਼ੀ ਤਰੀਕੇ ਨਾਲ ਪ੍ਰਚੂਨ ਰਿਹਾਇਸ਼ੀ ਕਰਜ਼ੇ ਦੇ ਤੌਰ ’ਤੇ ਦਰਜ ਕੀਤਾ ਗਿਆ। ਇਸ ਲਈ ਇਕ ਨਕਲੀ ‘ਬਾਂਦਰਾ ਬ੍ਰਾਂਚ’ ਬਣਾਈ ਗਈ ਅਤੇ ਬੰਦ ਹੋ ਚੁੱਕੇ ਲੋਨ ਖਾਤਿਆਂ ਅਤੇ 3 ਵੱਖ ਅਕਾਊਂਟਿੰਗ ਸਾਫਟਵੇਅਰ ਦੀ ਵਰਤੋਂ ਕਰ ਕੇ ਰਿਕਾਰਡ ’ਚ ਹੇਰਾ-ਫੇਰੀ ਕੀਤੀ ਗਈ।
ਸੇਬੀ ਮੁਤਾਬਕ, ਕਪਿਲ ਅਤੇ ਧੀਰਜ ਵਧਾਵਨ ਇਸ ਧੋਖਾਦੇਹੀ ਦੇ ਮੁੱਖ ਸੂਤਰਧਾਰ ਸਨ, ਜਦੋਂਕਿ ਰਾਕੇਸ਼ ਅਤੇ ਸਾਰੰਗ ਵੀ ਇਸ ’ਚ ਸ਼ਾਮਲ ਸਨ। ਜਾਂਚ ’ਚ ਪਤਾ ਲੱਗਾ ਕਿ 39 ਬੀ. ਬੀ. ਈ. ਕੰਪਨੀਆਂ ਨੂੰ ਡੀ. ਐੱਚ. ਐੱਫ. ਐੱਲ. ਨੇ 5,662.44 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਸਨ, ਜਿਨ੍ਹਾਂ ’ਚੋਂ 40 ਫੀਸਦੀ ਰਕਮ ਪ੍ਰਮੋਟਰਾਂ ਨਾਲ ਜੁਡ਼ੀਆਂ ਹੋਰ 48 ਇਕਾਈਆਂ ਨੂੰ ਭੇਜ ਦਿੱਤੀ ਗਈ ।
ਇਹ ਵੀ ਪੜ੍ਹੋ : 7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖ਼ਬਰ, ਦੁੱਗਣਾ ਮਿਲੇਗਾ ਟਰਾਂਸਪੋਰਟ ਭੱਤਾ
ਸੇਬੀ ਨੇ ਕਪਿਲ ਅਤੇ ਧੀਰਜ ਨੂੰ ਸਕਿਓਰਿਟੀ ਬਾਜ਼ਾਰ ਤੋਂ 5 ਸਾਲਾਂ ਲਈ ਬੈਨ ਕੀਤਾ ਹੈ, ਜਦੋਂਕਿ ਰਾਕੇਸ਼ ਅਤੇ ਸਾਰੰਗ ’ਤੇ 4 ਸਾਲ ਅਤੇ ਮਹਿਤਾ ਅਤੇ ਸ਼ਰਮਾ ’ਤੇ 3 ਸਾਲ ਦੀ ਪਾਬੰਦੀ ਲਾਈ ਗਈ ਹੈ। ਇਸ ਦੇ ਨਾਲ ਹੀ ਬਾਜ਼ਾਰ ਰੈਗੂਲੇਟਰੀ ਨੇ ਕਪਿਲ ਅਤੇ ਧੀਰਜ ’ਤੇ 27-27 ਕਰੋੜ, ਰਾਕੇਸ਼ ਅਤੇ ਸਾਰੰਗ ’ਤੇ 20.75-20.75 ਕਰੋੜ ਮਹਿਤਾ ’ਤੇ 11.75 ਕਰੋੜ ਅਤੇ ਸ਼ਰਮਾ ’ਤੇ 12.75 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤਰ੍ਹਾਂ ਕੁਲ 120 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8