ਸੁਪਰੀਮ ਕੋਰਟ ਨੇ ਕਿਹਾ, ਪਾਰਕਿੰਗ 'ਚੋਂ ਗੱਡੀ ਚੋਰੀ ਹੋਣ 'ਤੇ ਹੋਟਲ ਜ਼ਿੰਮੇਵਾਰ, ਦੇਣਾ ਹੋਵੇਗਾ ਮੁਆਵਜ਼ਾ

11/17/2019 3:27:51 PM

ਬਿਜ਼ਨੈੱਸ ਡੈਸਕ—ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਕਿ ਹੋਟਲਾਂ ਦੇ ਬਾਹਰ ਪਾਰਕਿੰਗ ਦੀ ਸੁਵਿਧਾ ਤਾਂ ਹੁੰਦੀ ਹੈ ਪਰ ਉਥੇ ਲਿਖਿਆ ਰਹਿੰਦਾ ਹੈ ਕਿ ਵਾਹਨ ਆਪਣੇ ਰਿਸਕ 'ਤੇ ਖੜ੍ਹਾ ਕਰੋ। ਇਸ 'ਤੇ ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਹੋਟਲ ਦੀ ਪਾਰਕਿੰਗ ਤੋਂ ਗੱਡੀ ਚੋਰੀ ਹੁੰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਹੋਟਲ ਦੀ ਹੋਵੇਗੀ। ਨਾਲ ਹੀ ਕੋਰਟ ਨੇ ਕਿਹਾ ਕਿ ਜੇਕਰ ਗੱਡੀ ਦਾ ਮਾਲਕ ਗੱਡੀ ਦੀ ਚਾਬੀ ਪਾਰਕਿੰਗ ਦੇ ਬਾਅਦ ਹੋਟਲ ਸਟਾਫ ਨੂੰ ਦੇ ਦਿੰਦਾ ਹੈ ਅਤੇ ਇਸ ਦੌਰਾਨ ਗੱਡੀ ਚੋਰੀ ਹੋ ਜਾਂਦੀ ਹੈ ਜਾਂ ਗੱਡੀ 'ਚ ਨੁਕਸਾਨ ਹੋ ਜਾਂਦਾ ਹੈ ਤਾਂ ਹੋਟਲ ਨੂੰ ਹੀ ਮੁਆਵਜ਼ੇ ਦੀ ਰਕਮ ਦੇਣੀ ਹੋਵੇਗੀ।

PunjabKesari
ਇਸ ਮਾਮਲੇ ਨੂੰ ਲੈ ਕੇ ਕੋਰਟ ਨੇ ਸੁਣਾਇਆ ਫੈਸਲਾ
ਦਰਅਸਲ ਰਾਸ਼ਟਰੀ ਉਪਭੋਕਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਫੈਸਲੇ ਨੂੰ ਸਹੀ ਮੰਨਦੇ ਹੋਏ ਕੋਰਟ ਨੇ ਇਹ ਗੱਲ ਕਹੀ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਤਾਜ ਮਹਿਲ ਹੋਟਲ ਤੋਂ 1998 'ਚ ਇਕ ਵਿਅਕਤੀ ਦੀ ਮਾਰੂਤੀ ਜ਼ੈਨ ਕਾਰ ਪਾਰਕਿੰਗ ਤੋਂ ਚੋਰੀ ਹੋ ਗਈ ਸੀ ਜਿਸ ਦੇ ਬਾਅਦ ਉਪਭੋਕਤਾ ਕਮਿਸ਼ਨ ਨੇ ਮੈਨੇਜਮੈਂਟ ਨੂੰ ਜ਼ਿੰਮੇਵਾਰ ਮੰਨਿਆ। ਕਮਿਸ਼ਨ ਨੇ ਕਿਹਾ ਕਿ ਹੋਟਲ ਪਾਰਕਿੰਗ 'ਚ ਕਸਟਮਰ ਜਿਸ ਸਥਿਤੀ 'ਚ ਵਾਹਨ ਪਾਰਕ ਕਰਕੇ ਗਿਆ ਸੀ ਉਸ ਹਾਲਤ 'ਚ ਉਸ ਨੂੰ ਵਾਪਸ ਮਿਲੇ। ਦਿੱਲੀ ਦੇ ਤਾਜ਼ ਮਹਿਲ ਹੋਟਲ 'ਤੇ ਉਪਭੋਕਤਾ ਕਮਿਸ਼ਨ ਨੇ 2.8 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ।

PunjabKesari
ਲਾਪਰਵਾਹੀ ਮਿਲਣ 'ਤੇ ਹੋਟਲ ਜ਼ਿੰਮੇਵਾਰ
ਕੋਰਟ ਨੇ ਕਿਹਾ ਕਿ ਹੋਟਲ ਇਹ ਦੱਸ ਕੇ ਨਹੀਂ ਬਚ ਸਕਦੇ ਕਿ ਪਾਰਕਿੰਗ ਸਰਵਿਸ ਤਾਂ ਫ੍ਰੀ 'ਚ ਹੈ ਕਿਉਂਕਿ ਕਸਟਮਰ ਤੋਂ ਰੂਮ, ਫੂਡ, ਐਂਟਰੀ ਫੀਸ ਆਦਿ ਦੇ ਨਾਂ 'ਤੇ ਪਹਿਲਾਂ ਹੀ ਅਜਿਹੀ ਸਰਵਿਸ ਦੇ ਪੈਸੇ ਲੈ ਲਏ ਜਾਂਦੇ ਹਨ। ਹਾਲਾਂਕਿ ਕੋਰਟ ਨੇ ਇਹ ਵੀ ਸਾਫ ਕੀਤਾ ਕਿ ਹੋਟਲ ਮੁਆਵਜ਼ੇ ਦੀ ਰਕਮ ਦੇਣ ਲਈ ਉਦੋਂ ਹੀ ਰੋਕ ਹੋਵੇਗੀ ਜਦੋਂ ਉਸ ਦੇ ਖਿਲਾਫ ਕੋਈ ਠੋਸ ਸਬੂਤ ਹੋਵੇਗਾ। ਵਰਣਨਯੋਗ ਹੈ ਕਿ ਕੋਰਟ ਦੇ ਇਸ ਫੈਸਲੇ ਨਾਲ ਹੋਟਲ ਗਾਹਕਾਂ ਨੂੰ ਕਾਫੀ ਫਾਇਦਾ ਹੋਵੇਗਾ।

PunjabKesari


Aarti dhillon

Content Editor

Related News