ਦੇਸ਼ ਛੱਡ ਕੇ ਜਾ ਰਹੇ ਸੂਪਰਰਿਚ ਲੋਕ, Wealth Migration Report 'ਚ ਹੋਇਆ ਖ਼ੁਲਾਸਾ
Thursday, Jun 15, 2023 - 06:42 PM (IST)
ਨਵੀਂ ਦਿੱਲੀ - ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ ਰਿਪੋਰਟ ਦੇ ਆਂਕੜੇ ਹੈਰਾਨ ਕਰਨ ਵਾਲੇ ਹਨ। ਦੇਸ਼ ਦੇ ਬਹੁਤ ਅਮੀਰ ਭਾਵ ਸੂਪਰ ਰਿਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਭਾਵ ਕਿਸੇ ਹੋਰ ਦੇਸ਼ ਦੇ ਵਸਨੀਕ ਬਣਨ ਲਈ ਆਪਣਾ ਦੇਸ਼ ਛੱਡ ਰਹੇ ਹਨ। ਆਂਕੜਿਆਂ ਮੁਤਾਬਕ ਸਾਲ ਦੇਸ਼ ਦੇ ਲਗਭਗ 6,500 ਸੁਪਰਰਿਚ (HNI) ਭਾਰਤ ਛੱਡ ਦੇਣਗੇ। ਪਿਛਲੇ ਸਾਲ ਵੀ ਭਾਰਤ ਦੇਸ਼ ਦੇ 7,500 ਅਮੀਰ ਦੇਸ਼ ਛੱਡ ਕੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵਸ ਗਏ ਸਨ। ਰਿਪੋਰਟ ਅਨੁਸਾਰ ਭਾਰਤ ਦੇ ਅਮੀਰਾਂ ਦੇ ਦੇਸ਼ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਵਿਵਾਦ ਵਧਣ ਤੋਂ ਬਾਅਦ Zomato ਨੇ ਹਟਾਇਆ ਵਿਗਿਆਪਨ, ਦਿੱਤਾ ਇਹ ਸਪੱਸ਼ਟੀਕਰਨ
ਜਾਣੋ ਇਸ ਦਾ ਕਾਰਨ
ਭਾਰਤ ਛੱਡਣ ਦਾ ਸਭ ਤੋਂ ਵੱਡਾ ਕਾਰਨ ਹੈ ਅਮੀਰ ਲੋਕ ਆਪਣੀ ਵਿੱਤੀ ਸੁਤੰਤਰਤਾ ਚਾਹੁੰਦੇ ਹਨ। ਦੇਸ਼ ਵਿਚ ਕਈ ਤਰ੍ਹਾਂ ਦੇ ਟੈਕਸ ਦਾ ਵਧਦਾ ਬੋਝ, ਕਾਰੋਬਾਰੀ ਮਾਹੌਲ, ਕਾਨੂੰਨ ਵਿਵਸਥਾ ਦਾ ਕਮਜ਼ੋਰ ਹੋਣਾ, ਆਰਥਿਕ ਅਸਥਿਰਤਾ ਅਤੇ ਅਦਾਲਤੀ ਫੈਸਲਿਆਂ 'ਚ ਦੇਰੀ ਉਨ੍ਹਾਂ ਦੇ ਦੇਸ਼ ਛੱਡਣ ਦੇ ਵੱਡੇ ਕਾਰਨ ਬਣਦੇ ਜਾ ਰਹੇ ਹਨ। ਵਧੀਆ ਕਾਰੋਬਾਰੀ ਮਾਹੌਲ ਨਾ ਹੋਣ ਕਾਰਨ ਵੀ ਲੋਕ ਉਸ ਦੇਸ਼ ਵੱਲ ਰੁਖ਼ ਕਰ ਰਹੇ ਹਨ ਜਿਥੇ ਉਨ੍ਹਾਂ ਨੂੰ ਕਾਰੋਬਾਰੀ ਸਹੂਲਤਾਂ ਜ਼ਿਆਦਾ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਉਹ ਆਪਣਾ ਕਾਰੋਬਾਰ ਵੀ ਦੂਜੇ ਦੇਸ਼ਾਂ ਵਿਚ ਲਿਜਾ ਰਹੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਅਮੀਰ ਲੋਕ ਚੀਨ ਤੋਂ ਆਪਣਾ ਕਾਰੋਬਾਰ ਸਮੇਟ ਰਹੇ ਹਨ।
ਇਹ ਵੀ ਪੜ੍ਹੋ : ਡਿਫਾਲਟਰ ਨੂੰ ਵੀ ਮਿਲ ਸਕੇਗਾ ਕਰਜ਼ਾ, RBI ਦੇ ਫੈਸਲੇ ਦਾ ਆਮ ਆਦਮੀ ਨੂੰ ਮਿਲੇਗਾ ਫ਼ਾਇਦਾ
ਚੀਨ ਤੋਂ ਵੀ ਪਲਾਇਨ ਕਰ ਰਹੇ ਸੂਪਰ ਰਿਚ
ਰਿਪੋਰਟ ਮੁਤਾਬਕ ਇਸ ਸਾਲ 13,500 ਅਮੀਰਾਂ ਨੇ ਚੀਨ ਛੱਡ ਦਿੱਤਾ ਹੈ, ਜਦੋਂ ਕਿ ਪਿਛਲੇ ਸਾਲ 10,800 ਚੀਨੀ ਅਮੀਰ ਚੀਨ ਛੱਡ ਕੇ ਦੂਜੇ ਦੇਸ਼ਾਂ 'ਚ ਵੱਸ ਗਏ ਹਨ। ਚੀਨ ਅਤੇ ਭਾਰਤ ਤੋਂ ਬਾਅਦ ਬ੍ਰਿਟੇਨ ਤੀਜਾ ਦੇਸ਼ ਹੈ ਜਿੱਥੋਂ ਦੇ ਮਹਾਅਮੀਰ ਲੋਕ ਦੂਜੇ ਦੇਸ਼ਾਂ ਵਿੱਚ ਜਾ ਕੇ ਵਸ ਰਹੇ ਹਨ। 10 ਦੇਸ਼ਾਂ ਦੀ ਇਸ ਸੂਚੀ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਅਮੀਰ ਲੋਕ ਦੂਜੇ ਦੇਸ਼ਾਂ ਨੂੰ ਛੱਡ ਕੇ ਇੱਥੇ ਆ ਕੇ ਵੱਸ ਰਹੇ ਹਨ।
ਇਹ ਦੇਸ਼ ਬਣ ਰਹੇ ਅਮੀਰਾਂ ਦੀ ਪਸੰਦ
ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਵਸਣ ਲਈ ਆਸਟ੍ਰੇਲੀਆ ਦੁਨੀਆ ਦੇ ਮਹਾਨਗਰਾਂ ਦੀ ਪਹਿਲੀ ਪਸੰਦ ਹੈ। ਇਸ ਸੂਚੀ 'ਚ ਯੂਏਈ ਦੂਜੇ, ਸਿੰਗਾਪੁਰ ਤੀਜੇ, ਅਮਰੀਕਾ ਚੌਥੇ ਅਤੇ ਸਵਿਟਜ਼ਰਲੈਂਡ ਪੰਜਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਚੀਨ ਦੀ ਸਾਖ਼ ਨੂੰ ਲੱਗਾ ਵੱਡਾ ਝਟਕਾ, ਬਾਜ਼ਾਰ 'ਚੋਂ ਇਸ ਕਾਰਨ ਪੈਸਾ ਕੱਢ ਰਹੇ ਵਿਦੇਸ਼ੀ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।