ਸਨ ਫਾਰਮਾ ਨੂੰ ਕੋਵਿਡ-19 ਦੀ ਸੰਭਾਵਿਤ ਦਵਾਈ ਦੇ ਟ੍ਰਾਇਲ ਦੀ ਮਨਜ਼ੂਰੀ ਮਿਲੀ

05/29/2020 7:10:20 PM

ਨਵੀਂ ਦਿੱਲੀ— ਸਨ ਫਾਰਮਾ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ. ਸੀ. ਜੀ. ਆਈ.) ਤੋਂ ਕੋਵਿਡ-19 ਦੀ ਸੰਭਾਵਿਤ ਦਵਾਈ ਨੈਫਮੋਸਟੇਟ ਮੈਸੀਲੇਟ ਦੇ ਕਲੀਨੀਕਲ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਇਸ ਦਾ ਪ੍ਰੀਖਣ ਕਰੇਗੀ। ਨੈਫਮੋਸਟੇਟ ਨੂੰ ਜਾਪਾਨ 'ਚ ਨਸਾਂ 'ਚ ਖੂਨ ਦੇ ਥੱਕੇ ਬਣਨ (ਡੀ. ਆਈ. ਸੀ.) ਤੇ ਪੈਨਕਰੇਏਟਿਟਿਸ ਦੇ ਲੱਛਣ ਦੇ ਇਲਾਜ 'ਚ ਇਸਤੇਮਾਲ ਦੀ ਮਨਜੂਰੀ ਹੈ।

ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਦਲੀਪ ਸਾਂਘਵੀ ਨੇ ਇਕ ਬਿਆਨ 'ਚ ਕਿਹਾ, ''ਸਨ ਫਾਰਮਾ ਲਗਾਤਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ 'ਚ ਇਸਤੇਮਾਲ ਕਰਨ ਲਾਇਕ ਦਵਾਈ ਦੀ ਖੋਜ ਕਰ ਰਿਹਾ ਹੈ।''

ਨੈਫਮੋਸਟੇਟ ਨੇ ਸਾਰਸ-ਕੋਵ-2 ਵਾਇਰਸ ਦੇ ਇਲਾਜ 'ਚ ਜ਼ਿਕਰਯੋਗ ਨਤੀਜੇ ਦਰਸਾਏ ਸਨ। ਇਸ 'ਤੇ ਯੂਰਪ, ਜਾਪਾਨ ਤੇ ਦੱਖਣੀ ਕੋਰੀਆ 'ਚ ਵਿਗਿਆਨਕਾਂ ਦੇ ਤਿੰਨ ਸੁਤੰਤਰ ਸਮੂਹਾਂ ਨੇ ਅਧਿਐਨ ਕੀਤਾ ਸੀ। ਕੰਪਨੀ ਨੇ ਕਿਹਾ ਕਿ ਮਹਾਂਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਨਵੇਂ ਇਲਾਜ ਬਦਲਾਂ ਦੀ ਤਤਕਾਲ ਜ਼ਰੂਰਤ ਹੈ। ਕੰਪਨੀ ਜਲਦ ਤੋਂ ਜਲਦ ਇਸ ਦਾ ਮਨੁੱਖੀ ਪ੍ਰੀਖਣ ਕਰੇਗੀ। ਕੰਪਨੀ ਨੈਫਮੋਸਟੇਟ ਦੇ ਕੱਚੇ ਮਾਲ ਤੇ ਤਿਆਰ ਉਤਪਾਦ ਦੋਹਾਂ ਦਾ ਭਾਰਤ 'ਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਸ ਨੇ ਆਪਣੀ ਜਾਪਾਨੀ ਸਹਾਇਕ ਕੰਪਨੀ ਪੋਲਾ ਫਾਰਮਾ ਦੀ ਤਕਨੀਕ ਦਾ ਇਸਤੇਮਾਲ ਕੀਤਾ ਹੈ।


Sanjeev

Content Editor

Related News