ਖੰਡ ਉਤਪਾਦਨ 2.5 ਕਰੋੜ ਟਨ ਰਹਿਣ ਦਾ ਅੰਦਾਜ਼ਾ
Monday, Sep 25, 2017 - 11:34 PM (IST)
ਨਵੀਂ ਦਿੱਲੀ- ਇਸ ਸਾਲ ਚੰਗੀ ਬਾਰਿਸ਼ ਕਾਰਨ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਜ਼ਿਆਦਾ ਉਤਪਾਦਨ ਦੀਆਂ ਸੰਭਾਵਨਾਵਾਂ ਨਾਲ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਮਾਰਕੀਟਿੰਗ ਸਾਲ 'ਚ ਦੇਸ਼ 'ਚ ਕੁਲ ਖੰਡ ਉਤਪਾਦਨ 24 ਫ਼ੀਸਦੀ ਵਧ ਕੇ ਕਰੀਬ 2.5 ਕਰੋੜ ਟਨ ਹੋ ਜਾਣ ਦੀ ਉਮੀਦ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸ਼ੁਰੂਆਤੀ ਅੰਦਾਜ਼ਾ ਹੈ, ਜੋ ਸੂਬਾ ਸਰਕਾਰਾਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ 'ਤੇ ਆਧਾਰਿਤ ਹੈ।
ਇਹ ਅੰਦਾਜ਼ਾ ਖੰਡ ਉਦਯੋਗ ਦੇ ਪ੍ਰਮੁੱਖ ਸੰਗਠਨ ਭਾਰਤੀ ਖੰਡ ਮਿੱਲ ਸੰਘ (ਇਸਮਾ) ਦੇ ਅੰਦਾਜ਼ਿਆਂ ਦੇ ਬਰਾਬਰ ਹੈ। ਹਾਲਾਂਕਿ ਕਮਜ਼ੋਰ ਬਾਰਿਸ਼ ਕਾਰਨ ਚਾਲੂ ਮਾਰਕੀਟਿੰਗ ਸਾਲ 2016-17 (ਅਕਤੂਬਰ ਤੋਂ ਸਤੰਬਰ) 'ਚ ਦੇਸ਼ ਦਾ ਖੰਡ ਉਤਪਾਦਨ ਘੱਟ ਯਾਨੀ 2.02 ਕਰੋੜ ਟਨ ਰਹਿਣ ਦੀ ਉਮੀਦ ਹੈ। ਭਾਰਤ ਦੁਨੀਆ 'ਚ ਖੰਡ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ।
