ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ
Thursday, Jul 09, 2026 - 11:58 AM (IST)
ਬਿਜ਼ਨੈੱਸ ਡੈਸਕ - ਜੂਨ ਮਹੀਨੇ ’ਚ ਦੇਸ਼ ਦੇ ਕਈ ਹਿੱਸਿਆਂ ’ਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਸਰ ਹੁਣ ਖੰਡ ਦੀਆਂ ਕੀਮਤਾਂ ’ਤੇ ਵੀ ਦਿਖਾਈ ਦੇਣ ਲੱਗਾ ਹੈ। ਪਿਛਲੇ ਇਕ ਮਹੀਨੇ ’ਚ ਖੰਡ ਦੇ ਭਾਅ 6 ਤੋਂ 7 ਫੀਸਦੀ ਤੱਕ ਵਧ ਗਏ ਹਨ। ਘੱਟ ਮੀਂਹ ਕਾਰਨ ਗੰਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਦੀ ਵਜ੍ਹਾ ਕਰ ਕੇ ਬਾਜ਼ਾਰ ’ਚ ਖੰਡ ਮਹਿੰਗੀ ਹੋ ਗਈ ਹੈ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਉਦਯੋਗ ਨਾਲ ਜੁੜੇ ਅੰਕੜਿਆਂ ਅਨੁਸਾਰ ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬੇ ਮਹਾਰਾਸ਼ਟਰ ’ਚ ਮਿੱਲਾਂ ’ਚੋਂ ਨਿਕਲਣ ਵਾਲੀ ਖੰਡ ਦੀ ਕੀਮਤ ਕਰੀਬ 38.50 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਲੱਗਭਗ 41.50 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੋਲਹਾਪੁਰ ਬਾਜ਼ਾਰ ’ਚ ਵੀ ਖੰਡ ਦੀ ਥੋਕ ਕੀਮਤ ਇਕ ਮਹੀਨੇ ’ਚ 7 ਫੀਸਦੀ ਤੋਂ ਜ਼ਿਆਦਾ ਵਧ ਕੇ ਲੱਗਭਗ 4,120 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਦਾ ਅਸਰ ਪ੍ਰਚੂਨ ਬਾਜ਼ਾਰ ’ਤੇ ਵੀ ਦਿਖਾਈ ਦੇ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਘੱਟ ਮੀਂਹ ਅਤੇ ਵੱਧਦੀ ਮੰਗ ਬਣੀ ਵੱਡੀ ਵਜ੍ਹਾ
ਜੂਨ ’ਚ ਮਾਨਸੂਨ ਦੀ ਹੌਲੀ ਸ਼ੁਰੂਆਤ ਅਤੇ ਘੱਟ ਮੀਂਹ ਕਾਰਨ ਗੰਨੇ ਦੀ ਫਸਲ ਨੂੰ ਲੈ ਕੇ ਚਿੰਤਾ ਵੱਧ ਗਈ ਸੀ। ਦੂਜੇ ਪਾਸੇ ਮਲਮਾਸ ਖਤਮ ਹੋਣ ਤੋਂ ਬਾਅਦ ਵਿਆਹ-ਸ਼ਾਦੀਆਂ, ਧਾਰਮਿਕ ਸਮਾਗਮਾਂ ਅਤੇ ਤਿਉਹਾਰਾਂ ਦੀਆਂ ਤਿਆਰੀਆਂ ਦੌਰਾਨ ਖੰਡ ਦੀ ਮੰਗ ’ਚ ਵੀ ਤੇਜ਼ੀ ਆਈ ਹੈ। ਇਹੀ ਵਜ੍ਹਾ ਹੈ ਕਿ ਬਾਜ਼ਾਰ ’ਚ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਹਾਲੀਆ ਮੀਂਹ ਤੋਂ ਮਿਲ ਸਕਦੀ ਹੈ ਰਾਹਤ
ਹਾਲਾਂਕਿ ਜੁਲਾਈ ਦੀ ਸ਼ੁਰੂਆਤ ’ਚ ਕਈ ਸੂਬਿਆਂ ’ਚ ਚੰਗਾ ਮੀਂਹ ਪਿਆ ਹੈ, ਜਿਸ ਨਾਲ ਗੰਨੇ ਦੀ ਖੜ੍ਹੀ ਫਸਲ ਨੂੰ ਰਾਹਤ ਮਿਲਣ ਦੀ ਉਮੀਦ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਮਾਨਸੂਨ ਆਮ ਰਹਿੰਦਾ ਹੈ, ਤਾਂ ਉਤਪਾਦਨ ’ਤੇ ਪੈਣ ਵਾਲਾ ਅਸਰ ਘੱਟ ਹੋ ਸਕਦਾ ਹੈ ਅਤੇ ਕੀਮਤਾਂ ’ਚ ਵੀ ਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਸਰਕਾਰ ਪਹਿਲਾਂ ਹੀ ਲਾ ਚੁੱਕੀ ਹੈ ਬਰਾਮਦ ’ਤੇ ਰੋਕ
ਸਰਕਾਰ ਨੇ ਸੰਭਾਵਿਤ ਸਪਲਾਈ ਸੰਕਟ ਅਤੇ ਅਗਲੇ ਸਾਲ ਉਤਪਾਦਨ ’ਤੇ ਅਲ-ਨੀਨੋ ਦੇ ਅਸਰ ਦੇ ਖਦਸ਼ੇ ਨੂੰ ਦੇਖਦੇ ਹੋਏ ਮਈ ’ਚ ਖੰਡ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਸੀ। ਇਸ ਦਾ ਉਦੇਸ਼ ਘਰੇਲੂ ਬਾਜ਼ਾਰ ’ਚ ਲੋੜੀਂਦੀ ਉਪਲੱਬਧਤਾ ਬਣਾਈ ਰੱਖਣਾ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੀਮਤਾਂ ਨੂੰ ਕੰਟਰੋਲ ’ਚ ਰੱਖਣਾ ਹੈ। ਹੁਣ ਬਾਜ਼ਾਰ ਦੀ ਨਜ਼ਰ ਮਾਨਸੂਨ ਅਤੇ ਗੰਨੇ ਦੀ ਫਸਲ ਦੀ ਸਥਿਤੀ ’ਤੇ ਟਿਕੀ ਹੋਈ ਹੈ ਕਿਉਂਕਿ ਅੱਗੇ ਦੀਆਂ ਕੀਮਤਾਂ ਕਾਫੀ ਹੱਦ ਤੱਕ ਇਨ੍ਹਾਂ ਹੀ ਕਾਰਕਾਂ ’ਤੇ ਨਿਰਭਰ ਕਰਨਗੀਆਂ।
ਇਹ ਵੀ ਪੜ੍ਹੋ : ਅੱਜ ਫਿਰ ਤੀਜੇ ਦਿਨ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
