ਇਕ ਤਿਹਾਈ ਉਤਪਾਦਨ ਘੱਟਣ ''ਤੇ ਵੀ ਕੌੜੀ ਨਹੀਂ ਹੋਈ ਚੀਨੀ, ਸਥਿਰ ਰਹੇ ਭਾਅ
Friday, Jan 03, 2020 - 04:11 PM (IST)

ਨਵੀਂ ਦਿੱਲੀ—ਉਤਪਾਦਨ 'ਚ ਵੱਡੀ ਗਿਰਾਵਟ ਦੇ ਬਾਵਜੂਦ ਚੀਨੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਹੈ। ਨਾਲ ਹੀ ਸੂਬਾ ਸਰਕਾਰਾਂ ਨੇ ਭਰੋਸਾ ਦਿਵਾਇਆ ਹੈ ਕਿ ਹੁਣ ਤੱਕ ਕੇਂਦਰ ਵਲੋਂ ਕੀਮਤ ਵਧਣ ਦੇ ਸੰਕੇਤ ਨਹੀਂ ਮਿਲਦੇ ਹਨ, ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਚੀਨੀ ਮਿੱਲ ਸੰਗਠਨ (ਇਸਮਾ) ਨੇ ਦੱਸਿਆ ਕਿ ਐਕਸ ਮਿੱਲ ਕੀਮਤਾਂ ਸਥਿਰ ਰਹਿਣ ਨਾਲ ਮਿੱਲਾਂ ਨੂੰ ਵੀ ਗੰਨਾ ਕਿਸਾਨਾਂ ਨੂੰ ਸਮੇਂ 'ਤੇ ਭੁਗਤਾਨ ਕਰਨ 'ਚ ਸਹੂਲਤ ਹੋ ਰਹੀ ਹੈ।
ਇਸਮਾ ਮੁਤਾਬਕ ਚਾਲੂ ਵੰਡ ਸਾਲ (ਅਕਤੂਬਰ 2019-ਸਤੰਬਰ 2020) ਦੀ ਪਹਿਲਾਂ ਤਿਮਾਹੀ 'ਚ ਦੇਸ਼ ਭਰ 'ਚ ਚੀਨੀ ਦਾ ਉਤਪਾਦਨ 30.22 ਫੀਸਦੀ ਘੱਟ ਰਿਹਾ ਅਤੇ 77.9 ਲੱਖ ਟਨ ਚੀਨੀ ਦਾ ਉਤਪਾਦਨ ਹੋਇਆ। ਇਸ ਦੌਰਾਨ ਚੀਨੀ ਦੇ ਨਿਰਯਾਤ 'ਚ ਗਤੀ ਬਣੀ ਰਹੀ ਅਤੇ ਐਕਸ ਮਿੱਲ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਹੈ। ਮਿੱਲਾਂ ਦੇ ਕੋਲ ਹੋਰ ਪੂੰਜੀ ਆਉਣ ਨਾਲ ਗੰਨਾ ਕਿਸਾਨਾਂ ਨੂੰ ਵੀ ਸਮੇਂ 'ਤੇ ਬਕਾਇਆ ਭੁਗਤਾਨ ਮਿਲ ਪਾ ਰਿਹਾ ਹੈ। ਇਸਮਾ ਨੇ ਕਿਹਾ ਕਿ ਮਿੱਲਾਂ ਨਿਰਯਾਤ ਕੋਟੇ ਦੇ ਤਹਿਤ 25 ਲੱਖ ਟਨ ਚੀਨੀ ਭੇਜਣ ਦੀ ਤਿਆਰੀ 'ਚ ਹੈ।
ਉੱਤਰ ਤੋਂ ਜ਼ਿਆਦਾ ਦੱਖਣੀ 'ਚ ਸਸਤੀ ਚੀਨੀ
ਚੀਨੀ ਮਿੱਲ ਸੰਗਠਨ ਮੁਤਾਬਕ ਉੱਤਰ ਭਾਰਤ 'ਚ ਚੀਨੀ ਦੀ ਐਕਸ-ਮਿੱਲ ਕੀਮਤ 3,250-3,350 ਰੁਪਏ ਪ੍ਰਤੀ ਕੁਇੰਟਰ ਹੈ। ਉੱਧਰ ਦੱਖਣੀ ਭਾਰਤ 'ਚ ਇਹ 3,100-3,250 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਕੇਂਦਰ ਸਰਕਾਰ ਜਦੋਂ ਤੱਕ 2019-20 ਲਈ ਮੁੱਲ 'ਚ ਵਾਧਾ ਨਹੀਂ ਕਰਦੀ ਹੈ, ਉਦੋਂ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਵਰਗੇ ਸੂਬਾ ਸਟੇਟ ਐਡਵਾਈਸਡ ਪ੍ਰਾਈਸ 'ਚ ਵਾਧਾ ਨਹੀਂ ਕਰਨਗੇ। ਹੁਣ ਚੀਨੀ ਮਿੱਲਾਂ ਕਿਸਾਨਾਂ ਦਾ ਬਕਾਇਆ ਸਮੇਂ 'ਤੇ ਭੁਗਤਾਨ ਕਰਨ ਦੀ ਵਧੀਆ ਸਥਿਤੀ 'ਚ ਹੈ।
70 ਲੱਖ ਟਨ ਘੱਟ ਉਤਪਾਦਨ ਦਾ ਅਨੁਮਾਨ
ਅਕਤੂਬਰ-ਸਤੰਬਰ ਤਿਮਾਹੀ 'ਚ ਦੇਸ਼ ਦਾ ਚੀਨੀ ਉਤਪਾਦਨ 2018-19 ਦੇ 1.17 ਕਰੋੜ ਟਨ ਤੋਂ ਘੱਟ ਕੇ 77.9 ਲੱਖ ਟਨ 'ਤੇ ਆ ਗਿਆ ਹੈ। ਇਸਮਾ ਨੇ ਅਨੁਮਾਨ ਜਤਾਇਆ ਹੈ ਕਿ ਇਸ ਸਾਲ ਚੀਨੀ ਦਾ ਕੁੱਲ ਉਤਪਾਦਨ 2.6 ਕਰੋੜ ਟਨ ਰਹਿ ਗਿਆ ਹੈ, ਜਦੋਂਕਿ ਇਕ ਸਾਲ ਪਹਿਲਾਂ 3.31 ਕਰੋੜ ਟਨ ਚੀਨੀ ਦਾ ਉਤਪਾਦਨ ਹੋਇਆ ਸੀ। ਹਾਲਾਂਕਿ ਮੌਜੂਦਾ ਗਿਰਾਵਟ ਦੇ ਬਾਅਦ ਇਸਮਾ ਉਤਪਾਦਨ ਦੇ ਅੰਕੜਿਆਂ ਨੂੰ ਸੋਸ਼ੋਧਿਤ ਕਰਨ ਦੀ ਤਿਆਰੀ 'ਚ ਹੈ। ਇਸ ਦਾ ਅੰਦਾਜਾ ਹੈ ਕਿ ਜਿਸ ਤਰ੍ਹਾਂ ਪਹਿਲੀ ਤਿਮਾਹੀ 'ਚ ਉਤਪਾਦਨ ਘੱਟ ਰਿਹਾ ਉਸ ਨਾਲ ਪੂਰੇ ਸਾਲ 'ਚ ਪੂਰਵ ਅਨੁਮਾਨ ਤੋਂ ਜ਼ਿਆਦਾ ਕਮੀ ਆ ਸਕਦੀ ਹੈ।