ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਭਾਰਤ ਲਈ ਅਹਿਮ ਪਲ, ਚੀਨ ਨੂੰ ਹੋਇਆ ਨੁਕਸਾਨ : ਮੁਕੇਸ਼ ਆਘੀ

Wednesday, Sep 13, 2023 - 01:08 PM (IST)

ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਭਾਰਤ ਲਈ ਅਹਿਮ ਪਲ, ਚੀਨ ਨੂੰ ਹੋਇਆ ਨੁਕਸਾਨ : ਮੁਕੇਸ਼ ਆਘੀ

ਵਾਸ਼ਿੰਗਟਨ (ਭਾਸ਼ਾ) - ਭਾਰਤ ਦੀ ਰਾਜਧਾਨੀ ਨਵੀਂ ਦਿੱਲੀ 'ਚ ਹਾਲ ਹੀ 'ਚ ਖ਼ਤਮ ਹੋਏ ਜੀ-20 ਨੇਤਾਵਾਂ ਦੇ ਸਿਖਰ ਸੰਮੇਲਨ ਦੀ ਸਫਲਤਾ ਦੇਸ਼ ਲਈ ਮਹੱਤਵਪੂਰਨ ਪਲ ਹੈ, ਜਦਕਿ ਚੀਨ ਨੂੰ ਇਸ ਨਾਲ ਵੱਡਾ ਨੁਕਸਾਨ ਹੋਇਆ ਹੈ। ਭਾਰਤ-ਅਮਰੀਕਾ ਰਣਨੀਤਕ ਅਤੇ ਭਾਈਵਾਲੀ ਫੋਰਮ (ਯੂਐੱਸਆਈਐੱਸਪੀਐੱਫ) ਦੇ ਪ੍ਰਧਾਨ ਮੁਕੇਸ਼ ਆਘੀ ਵਲੋਂ ਇਹ ਗੱਲ ਕਹੀ ਗਈ ਹੈ। 

ਇਹ ਵੀ ਪੜ੍ਹੋ : G20 ਸੰਮੇਲਨ: ਇਤਰ, ਚਾਹ ਪੱਤੀ ਤੋਂ ਲੈ ਕੇ ਸ਼ਹਿਦ ਤੱਕ, ਭਾਰਤ ਨੇ ਵਿਦੇਸ਼ੀ ਮਹਿਮਾਨਾਂ ਨੂੰ ਦਿੱਤੇ ਖ਼ਾਸ ਤੋਹਫ਼ੇ

ਆਘੀ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਭਾਰਤ ਲਈ ਕੂਟਨੀਤਕ ਸਫਲਤਾ ਹੈ। ਉਸਨੇ ਕਿਹਾ, “ਅਸਲ ਵਿੱਚ, ਦੋ ਗੱਲਾਂ ਸਾਹਮਣੇ ਆਈਆਂ ਹਨ। ਇੱਕ ਗੱਲ ਇਹ ਕਿ ਤੁਹਾਡੇ ਵੱਲੋਂ ਸਿਰਫ਼ ਇੱਕ ਮੈਨੀਫੈਸਟੋ ਆਇਆ ਹੈ। ਇਸ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਗਲੋਬਲ ਸਾਊਥ ਦੇ ਨੇਤਾ ਵਜੋਂ ਉਭਰਿਆ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਚੀਨ ਲਈ ਨੁਕਸਾਨ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਰਾਸ਼ਟਰਪਤੀ ਨੂੰ ਉੱਥੇ ਨਹੀਂ ਭੇਜਿਆ।'' ਉਨ੍ਹਾਂ ਕਿਹਾ, ''ਜੀ-20 ਭਾਰਤ ਲਈ ਮਹੱਤਵਪੂਰਨ ਪਲ ਹੈ। (ਭਾਰਤੀ ਲੀਡਰਸ਼ਿਪ ਨੂੰ ਵਧਾਈ।” ਆਘੀ ਨੇ ਕਿਹਾ, “ਹੋਰ ਇਮਾਨਦਾਰੀ ਨਾਲ ਕਹਾ ਤਾਂ ਜਦੋਂ ਅਸੀਂ ਸੁਣਿਆ ਕਿ ਇੱਕ ਮੈਨੀਫੈਸਟੋ ਆ ਰਿਹਾ ਹੈ, ਤਾਂ ਅਸੀਂ ਹੈਰਾਨ ਰਹਿ ਗਏ ਕਿਉਂਕਿ ਅਸੀਂ ਸੋਚਿਆ ਸੀ ਕਿ (ਜੀ-20) ਦਾ ਕੋਈ ਮੈਨੀਫੈਸਟੋ ਨਹੀਂ ਹੋਵੇਗਾ।”  

ਇਹ ਵੀ ਪੜ੍ਹੋ : Etihad Airways ਨੇ Katrina Kaif ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਆਘੀ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਜੀ-20 ਦੇਖਿਆ ਹੈ, ਜਿੱਥੇ ਭਾਰਤ ਦੇ ਇੰਨੇ ਸ਼ਹਿਰ ਪ੍ਰੀ-ਜੀ-20 ਸੰਮੇਲਨ ਮੀਟਿੰਗਾਂ 'ਚ ਸ਼ਾਮਲ ਸਨ। ਪੂਰਾ ਦੇਸ਼ ਸ਼ਾਮਲ ਸੀ, ਅਤੇ ਸਾਰੇ ਵੱਡੇ ਸ਼ਹਿਰ ਸ਼ਾਮਲ ਸਨ। ਇਸ ਦਾ ਮਤਲਬ ਹੈ ਕਿ ਤੁਸੀਂ ਸ਼ਹਿਰਾਂ ਨੂੰ ਸਜਾਉਂਦੇ ਹੋ, ਤੁਸੀਂ ਸ਼ਹਿਰਾਂ ਦਾ ਨਿਰਮਾਣ ਕਰਦੇ ਹੋ, ਇਹ ਯਕੀਨੀ ਬਣਾਉਂਦੇ ਹੋ ਕਿ ਮਹਿਮਾਨਾਂ ਦੇ ਮਨ ਵਿੱਚ ਸ਼ਹਿਰ ਦੇ ਬਾਰੇ ਸਕਾਰਾਤਮਕ ਧਾਰਨਾ ਬਣੇ। ਆਘੀ ਦਾ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਜੀ-20 ਸੰਮੇਲਨ 'ਚ ਹਿੱਸਾ ਨਾ ਲੈਣ ਦਾ ਫ਼ੈਸਲਾ ਅਸਲ 'ਚ ਭਾਰਤ ਲਈ ਚੰਗਾ ਸੀ। ਉਹਨਾਂ ਨੇ ਕਿਹਾ ਕਿ “ਮੈਂ ਕਹਾਂਗਾ ਕਿ ਰਾਸ਼ਟਰਪਤੀ ਸ਼ੀ ਦੇ ਨਾ ਆਉਣਾ ਮੂਲ ਰੂਪ ਵਿੱਚ ਇੱਕ ਖਾਲੀ ਥਾਂ ਪੈਦਾ ਕਰ ਦਿੰਦਾ ਹੈ।” 

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ

ਇਸ ਦੇ ਨਾਲ ਹੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਏਜੰਡਾ ਹੋਰ ਖੁੱਲ੍ਹ ਕੇ ਚਲਾ ਸਕਦੇ ਹਨ ਅਤੇ ਉਹ ਇੱਕ ਮੈਨੀਫੈਸਟੋ ਲਿਆਉਣ ਦੇ ਯੋਗ ਸਨ।'' ਆਘੀ ਨੇ ਕਿਹਾ ਕਿ ਭਾਰਤ ਇੱਕ ਆਰਥਿਕ ਸ਼ਕਤੀ ਬਣ ਰਿਹਾ ਹੈ। ਵਰਤਮਾਨ ਵਿੱਚ ਭਾਰਤੀ ਅਰਥਵਿਵਸਥਾ 4,000 ਬਿਲੀਅਨ ਡਾਲਰ ਦੀ ਹੈ ਅਤੇ ਅਗਲੇ ਦੋ ਸਾਲਾਂ ਵਿੱਚ ਇਹ 5,000 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੀ ਸਫ਼ਲਤਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੂੰ ਵੀ ਦਰਸਾਉਂਦੀ ਹੈ।

ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News