ਘਰੇਲੂ ਬਾਜ਼ਾਰ ''ਚ ਦਮਦਾਰ ਤੇਜ਼ੀ, ਸੈਂਸੈਕਸ 1051 ਅੰਕ ਉਛਲਿਆ, ਨਿਫਟੀ 17,300 ਦੇ ਪਾਰ
Friday, Oct 14, 2022 - 11:01 AM (IST)
ਬਿਜਨੈੱਸ ਡੈਸਕ-ਹਫਤੇ ਦੇ ਆਖਿਰੀ ਕਾਰੋਬਾਰ ਦਿਨ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦਮਦਾਰ ਤੇਜ਼ੀ ਦੇ ਨਾਲ ਖੁੱਲ੍ਹੇ। ਇਸ ਦੌਰਾਨ ਸੈਂਸੈਕਸ 1051 ਅੰਕ ਤੱਕ ਉਛਲ ਕੇ ਕਾਰੋਬਾਰ ਕਰ ਰਹੇ ਹਨ। ਉਧਰ ਨਿਫਟੀ ਨੇ ਇਕ ਵਾਰ ਫਿਰ 17,300 ਦੇ ਲੈਵਲ ਨੂੰ ਪਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ ਸੈਸ਼ਨ 'ਚ ਇੰਫੋਸਿਸ ਦੇ ਸ਼ੇਅਰਾਂ 'ਚ ਚਾਰ ਫੀਸਦੀ ਦੀ ਤੇਜ਼ੀ ਦਿਖ ਰਹੀ ਹੈ ਜਦਕਿ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ ਵੀ ਤਿੰਨ ਫੀਸਦੀ ਤੱਕ ਮਜ਼ਬੂਤ ਹੋਏ ਹਨ। ਬਾਜ਼ਾਰ ਖੁੱਲ੍ਹਦੇ ਸਮੇਂ ਸੈਂਸੈਕਸ ਬੈਂਚਮਾਰਕ ਦੇ ਸਾਰੇ 30 ਸ਼ੇਅਰ ਹਰੇ ਨਿਸ਼ਾਨ 'ਚ ਕਾਰੋਬਾਰ ਕਰਦੇ ਦਿਖੇ।
ਉਧਰ ਅਮਰੀਕੀ ਮੁਦਰਾਸਫੀਤੀ ਦੇ ਅੰਕੜਿਆਂ ਦੇ ਅਲਪਕਾਲਿਕ ਸਾਬਤ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤੀ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ ਮਜ਼ਬੂਤ ਹੁੰਦਾ ਦਿਖਿਆ। ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 82.28 ਦੇ ਆਲੇ-ਦੁਆਲੇ ਕਾਰੋਬਾਰ ਕਰਦਾ ਦਿਖਿਆ ਜੋ ਪਿਛਲੇ ਸੈਸ਼ਨ 'ਚ 82,3450 ਦੇ ਪੱਧਖ 'ਤੇ ਸੀ। ਡਾਲਰ ਇੰਡੈਕਸ ਏਸ਼ੀਆ ਟ੍ਰੇਡਿੰਗ 'ਚ ਡਿੱਗ ਕੇ 112.22 'ਤੇ ਆ ਗਿਆ।
ਇਸ ਤੋਂ ਪਹਿਲਾਂ ਗਲੋਬਲ ਮਾਰਕੀਟ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਦੇ ਵਿਚਾਲੇ ਬਾਜ਼ਾਰ ਦਮਦਾਰ ਸ਼ੁਰੂਆਤ ਹੋਣ ਨਾਲ ਨਿਵੇਸ਼ਕਾਂ ਦੇ ਚਿਹਰਿਆਂ 'ਤੇ ਰੌਣਕ ਪਰਤੀ। ਚਾਰੇ ਪਾਸੇ ਖਰੀਦਾਰੀ ਨਾਲ ਬਾਜ਼ਾਰ 'ਚ ਮਜ਼ਬੂਤੀ ਆਈ। ਬੈਂਕ, ਆਟੋ, ਆਈ.ਟੀ. ਅਤੇ ਮੈਟਲ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਦਿਖੀ। ਨਿਫਟੀ ਬੈਂਕ 2.22 ਫੀਸਦੀ ਜਦਕਿ ਨਿਫਟੀ ਆਈ ਟੀ ਇੰਡੈਕਸ 2.24 ਫੀਸਦੀ ਮਜ਼ਬੂਤ ਹੋਇਆ ਹੈ।