ਹੁਣ ਕੀਮਤਾਂ ਵਧਾ ਕੇ ਗਾਹਕਾਂ ਨੂੰ ਛੋਟ ਦੇ ਨਾਂ ''ਤੇ ਭਰਮਾਉਣ ਵਾਲੀਆਂ ਕੰਪਨੀਆਂ ''ਤੇ ਹੋਵੇਗੀ ਸਖਤ ਕਾਰਵਾਈ

Friday, Aug 23, 2019 - 03:08 PM (IST)

ਹੁਣ ਕੀਮਤਾਂ ਵਧਾ ਕੇ ਗਾਹਕਾਂ ਨੂੰ ਛੋਟ ਦੇ ਨਾਂ ''ਤੇ ਭਰਮਾਉਣ ਵਾਲੀਆਂ ਕੰਪਨੀਆਂ ''ਤੇ ਹੋਵੇਗੀ ਸਖਤ ਕਾਰਵਾਈ

ਨਵੀਂ ਦਿੱਲੀ — ਅੱਜਕੱਲ੍ਹ ਦੇ ਦੌਰ 'ਚ ਕੰਪਨੀਆਂ ਗਾਹਕਾਂ ਨੂੰ ਭਰਮਾਉਣ ਲਈ ਨਵੀਂਆਂ-ਨਵੀਂਆਂ ਸਕੀਮਾਂ ਬਣਾਉਂਦੀਆਂ ਰਹਿੰਦੀਆਂ ਹਨ। ਇਸ ਲਈ ਕੁਝ ਕੰਪਨੀਆਂ ਪਹਿਲਾਂ ਤਾਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੰਦੀਆਂ ਹਨ ਫਿਰ ਉਸ ਵਧੀ ਹੋਈ ਕੀਮਤ 'ਤੇ ਵੱਡੀਆਂ ਛੋਟਾਂ ਦਾ ਦਾਅਵਾ ਕਰਦੀਆਂ ਹਨ। ਅਜਿਹਾ ਕਰਨ ਵਾਲੀਆਂ ਕੰਪਨੀਆਂ 'ਤੇ ਸਰਕਾਰ ਨੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਸਰਕਾਰ ਇਨ੍ਹਾਂ ਕੰਪਨੀਆਂ 'ਤੇ ਕਾਰਵਾਈ ਕਰਨ ਜਾ ਰਹੀ ਹੈ ਜਿਹੜੀਆਂ ਕਿ ਆਪਣੇ ਉਤਪਾਦ ਦੀ ਸਹੀ ਜਾਣਕਾਰੀ ਨਹੀਂ ਦਿੰਦੀਆਂ ਅਤੇ ਗਾਹਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਪਭੋਗਤਾ ਮੰਤਰੀ ਰਾਮਵਿਲਾਸ ਪਾਸਵਾਨ ਨੇ ਅਜਿਹੀਆਂ ਕੰਪਨੀਆਂ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। 

ਕੰਪਨੀਆਂ 'ਤੇ ਨਜ਼ਰ ਰੱਖਣ ਲਈ ਨਿਯੁਕਤ ਕੀਤੇ ਜਾਣਦੇ ਇੰਸਪੈਕਟਰ

ਪਾਸਵਾਨ ਦਾ ਕਹਿਣਾ ਹੈ ਕਿ ਮੰਤਰਾਲੇ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪਹਿਲਾਂ ਤਾਂ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੰਦੀਆਂ ਹਨ। ਉਸ ਤੋਂ ਬਾਅਦ ਭਾਰੀ ਛੋਟ ਦੇ ਕੇ ਗਾਹਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਪਾਸਵਾਨ ਦਾ ਕਹਿਣਾ ਹੈ ਕਿ ਅਜਿਹੀਆਂ ਕੰਪਨੀਆਂ 'ਤੇ ਸ਼ਿਕੰਜਾ ਕੱਸਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਜ਼ਿਆਦਾ ਇੰਸਪੈਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। 

ਕੰਪਨੀ ਦੇ ਪੈਕੇਟ 'ਤੇ ਦੇਣੀ ਹੋਵੇਗੀ ਹਰ ਜ਼ਰੂਰੀ ਜਾਣਕਾਰੀ

ਮੰਤਰਾਲੇ ਦਾ ਕਹਿਣਾ ਹੈ ਕਿ ਕਈ ਕੰਪਨੀਆਂ ਪੈਕਡ ਉਤਪਾਦਾਂ 'ਤੇ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਡੇਟ ਲਿਖਣ 'ਚ ਗੜਬੜ ਕਰਦੀਆਂ ਹਨ। ਜੇਕਰ ਕੋਈ ਕੰਪਨੀ ਅਜਿਹਾ ਕਰਦੀ ਸਾਬਤ ਹੋ ਜਾਂਦੀ ਹੈ ਤਾਂ ਉਸ ਕੰਪਨੀ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਕੰਪਨੀਆਂ ਨੂੰ ਆਪਣੇ ਉਤਪਾਦਾਂ ਦੇ ਪੈਕੇਟ 'ਤੇ ਹਰ ਜ਼ਰੂਰੀ ਜਾਣਕਾਰੀ ਜਿਵੇਂ ਕਿ ਮੈਨੁਫੈਕਚਰਿੰਗ, ਐਕਸਪਾਇਰੀ ਡੇਟ, ਐਮ.ਆਰ., ਕੰਪਨੀ ਦਾ ਪਤਾ ਅਤੇ ਕਸਟਮਰ ਕੇਅਰ ਨੰਬਰ ਲਾਜ਼ਮੀ ਤੌਰ 'ਤੇ ਲਿਖਣੇ ਹੋਣਗੇ।


Related News