SBI ਨੇ ਜਾਰੀ ਕੀਤਾ ਅਲਰਟ, ਚਾਰਜਿੰਗ ਸਟੇਸ਼ਨ 'ਤੇ ਫੋਨ ਚਾਰਜ ਕਰਦੇ ਸਮੇਂ ਰਹੋ ਸਾਵਧਾਨ

12/09/2019 2:58:47 PM

ਨਵੀਂ ਦਿੱਲੀ — ਮੋਬਾਈਲ ਫੋਨ ਅੱਜ ਹਰੇਕ ਵੱਡੇ-ਛੋਟੇ ਇਨਸਾਨ ਦੀ ਜ਼ਰੂਰਤ ਬਣਦਾ ਜਾ ਰਿਹਾ ਹੈ। ਇਸ ਦੇ ਇਸਤੇਮਾਲ ਨਾਲ ਜਿਥੇ ਲੋਕਾਂ ਨੂੰ ਹੋਰ ਸਹੂਲਤਾਂ ਦੇ ਨਾਲ-ਨਾਲ ਕਿਸੇ ਵੀ ਸਮੇਂ ਅਤੇ ਕਿਤੇ ਵੀ ਗੱਲ ਕਰਨ ਦੀ ਸਹੂਲਤ ਮਿਲੀ ਹੈ ਉਥੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਖਤਰੇ ਵੀ ਪੈਦਾ ਹੋ ਗਏ ਹਨ। ਘਰ ਦੇ ਅੰਦਰ ਅਤੇ ਬਾਹਰ ਹਰ ਜਗ੍ਹਾਂ ਲੋਕਾਂ ਦੇ ਕੰਮ ਆਉਣ ਵਾਲੇ ਮੋਬਾਈਲ ਫੋਨ ਦੀ ਬੈਟਰੀ ਖਤਮ ਹੋਣ 'ਤੇ ਲੋਕ ਕਿਸੇ ਵੀ ਚਾਰਜਿੰਗ ਪੁਆਇੰਟ ਤੋਂ ਫੋਨ ਚਾਰਜ ਕਰਨ ਲੱਗ ਜਾਂਦੇ ਹਨ। ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦੈ ਹੈ ਕਿ ਇਨ੍ਹਾਂ ਚਾਰਜਿੰਗ ਪੁਆਇੰਟ ਤੋਂ ਤੁਹਾਡੇ ਫੋਨ ਦਾ ਸਾਰਾ ਡਾਟਾ ਹੈਕਰਸ ਤੱਕ ਪਹੁੰਚ ਸਕਦਾ ਹੈ। ਸਟੇਟ ਬੈਂਕ ਨੇ ਟਵੀਟ ਕਰਕੇ ਇਸ ਬਾਰੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਆਪਣੇ ਫੋਨ ਦੇ ਚਾਰਜਿੰਗ ਸਟੇਸ਼ਨ ਤੋਂ ਚਾਰਜਿੰਗ ਕਰਦੇ ਸਮੇਂ ਸਾਵਧਾਨੀ ਵਰਤੋਂ। ਬੈਂਕ ਨੇ ਕਿਹਾ ਹੈ ਕਿ ਅਜਿਹੇ ਸਟੇਸ਼ਨ 'ਤੇ ਫੋਨ ਚਾਰਜ ਕਰਨ ਤੋਂ ਪਹਿਲਾਂ ਸੋਚੋ ਕਿਉਂਕਿ ਮੈਲਵੇਅਰਸ ਤੋਂ ਫੋਨ ਇਫੈਕਟ ਹੋ ਸਕਦਾ ਹੈ ਅਤੇ ਫੋਨ ਦਾ ਸਾਰਾ ਡਾਟਾ ਪਾਸਵਰਡ ਸਮੇਤ ਚੋਰੀ ਹੋ ਸਕਦਾ ਹੈ।

 

ਤੁਸੀਂ ਹੋ ਸਕਦੇ ਹੋ ਜੂਸ ਜੈਕਿੰਗ ਦਾ ਸ਼ਿਕਾਰ

ਬੈਂਕ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੁਫਤ ਫੋਨ ਚਾਰਜਿੰਗ ਸਟੇਸ਼ਨ ਦਾ ਇਸਤੇਮਾਲ ਕਰਨ ਤੋਂ ਬਚੋ। ਯੂ.ਐਸ.ਬੀ.(USB) ਚਾਰਜਰ ਸਕੈਮ ਤੁਹਾਡਾ ਬੈਂਕ ਖਾਤਾ ਖਾਲ੍ਹੀ ਕਰ ਸਕਦਾ ਹੈ। ਇਸ ਸਕੈਮ ਨੂੰ ਜੂਸ ਜੈਕਿੰਗ ਕਹਿੰਦੇ ਹਨ। ਇਹ ਇਕ ਤਰ੍ਹਾਂ ਦਾ ਸਾਈਬਰ ਅਟੈਕ ਹੁੰਦਾ ਹੈ, ਜਿਸ ਵਿਚ ਇਕ ਚਾਰਜਿੰਗ ਪੋਰਟ ਨੂੰ USB ਜ਼ਰੀਏ ਡਾਟਾ ਕਨੈਕਸ਼ਨ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਕੈਮ 'ਚ ਫੋਨ, ਟੈਬਲੇਟ ਜਾਂ ਕੰਪਿਊਟਰ 'ਚ ਮੈਲਵੇਅਰ ਇੰਸਟਾਲ ਕੀਤੇ ਜਾਂਦੇ ਹਨ। ਇਸ ਸਕੈਮ ਵਿਚ  ਫੋਨ, ਟੈਬਲੇਟ ਜਾਂ ਕੰਪਿਊਟਰ 'ਚ ਮੈਲਵੇਅਰ ਇੰਸਟਾਲ ਕੀਤੇ ਜਾਂਦੇ ਹਨ ਜਾਂ ਫਿਰ ਚੁੱਪਚਾਪ ਇਨ੍ਹਾਂ ਡਿਵਾਇਸਿਜ਼ ਦਾ ਡਾਟਾ ਕਾਪੀ ਕਰ ਲਿਆ ਜਾਂਦਾ ਹੈ।

ਜੂਸ ਜੈਕਿੰਗ ਤੋਂ ਬਚਣ ਲਈ ਬੈਂਕ ਨੇ ਦਿੱਤਾ ਸੁਝਾਅ

1. ਚਾਰਜਿੰਗ ਸਟੇਸ਼ਨ ਦੇ ਪਿੱਛੇ ਇਲੈਕਟ੍ਰਾਨਿਕ ਸਾਕੇਟ ਹੈ ਜਾਂ ਨਹੀਂ, ਇਹ ਜ਼ਰੂਰ ਦੇਖੋ।
2. ਆਪਣੇ ਚਾਰਜਿੰਗ ਕੇਬਲ ਬਾਹਰ ਜਾਂਦੇ ਸਮੇਂ ਆਪਣੇ ਕੋਲ ਰੱਖੋ।
3. ਸਿਰਫ ਇਲੈਕਟ੍ਰਿਕਲ ਆਊਟਲੈੱਟ ਤੋਂ ਹੀ ਡਿਵਾਈਸ ਚਾਰਜ ਕਰੋ। 
4. ਭਰੋਸੇਯੋਗ ਦੁਕਾਨਦਾਰਾਂ ਤੋਂ ਹੀ ਖਰੀਦਿਆ ਗਿਆ ਪੋਰਟੇਬਲ ਚਾਰਜਰ ਜਾਂ ਬੈਟਰੀ ਇਸਤੇਮਾਲ ਕਰੋ।
 


Related News